ਓਟਵਾ, 14 ਫਰਵਰੀ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਛੋਟ ਨੂੰ ਰੀਬ੍ਰੈਂਡ ਕੀਤਾ ਜਾ ਰਿਹਾ ਹੈ। ਇਸ ਨੂੰ ਪਹਿਲਾਂ ਕਲਾਈਮੇਟ ਐਕਸ਼ਨ ਇੰਸੈਂਟਿਵ ਪੇਅਮੈਂਟ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਲਿਬਰਲ ਇਸ ਨੂੰ ਕੈਨੇਡਾ ਕਾਰਬਨ ਰੀਬੇਟ ਦਾ ਨਾਂ ਦੇ ਰਹੇ ਹਨ।
ਨਾਂ ਵਿੱਚ ਆਈ ਇਸ ਤਬਦੀਲੀ ਬਾਰੇ ਸੱਭ ਤੋਂ ਪਹਿਲਾਂ ਜਾਣਕਾਰੀ ਫਾਇਨਾਂਸ ਕੈਨੇਡਾ ਦੀ ਪ੍ਰੈੱਸ ਰਲੀਜ਼ ਤੋਂ ਮਿਲੀ। ਇਸ ਤਬਦੀਲੀ ਨਾਲ ਫੈਡਰਲ ਫਿਊਲ ਚਾਰਜ ਸਿਸਟਮ ਤੇ ਰੀਫੰਡ ਕਰਨ ਦੇ ਤਰੀਕੇ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ। ਸਰਕਾਰ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਇਸ ਨਾਂ ਨਾਲ ਇਹ ਸਪਸ਼ਟ ਹੋਵੇਗਾ ਕਿ ਕੈਨੇਡਾ ਦੀ ਕਾਰਬਨ ਛੋਟ ਕਿਸ ਤਰ੍ਹਾਂ ਕੰਮ ਕਰਦੀ ਹੈ। ਇਸ ਨਾਲ ਕੈਨੇਡੀਅਨਜ਼ ਨੂੰ ਵੀ ਕਾਰਬਨ ਪ੍ਰਾਈਸਿੰਗ ਸਿਸਟਮ ਦਾ ਮਤਲਬ ਤੇ ਸਬੰਧ ਚੰਗੀ ਤਰ੍ਹਾਂ ਸਮਝ ਆਵੇਗਾ।
ਮੰਤਰੀਆਂ ਨੇ ਆਖਿਆ ਕਿ ਪਿਛਲੇ ਨਾਂ ਨਾਲ ਕਾਰਬਨ ਟੈਕਸ ਪਲੈਨ ਨੂੰ ਸਮਝਣਾ ਜਾਂ ਜੋੜਨਾ ਔਖਾ ਸੀ।ਲੇਬਰ ਮੰਤਰੀ ਸੀਮਸ ਓਰੀਗਨ ਨੇ ਆਖਿਆ ਕਿ ਜੇ ਅਸੀਂ ਲੋਕਾਂ ਦੀ ਜ਼ੁਬਾਨ ਵਿੱਚ ਹੀ ਉਨ੍ਹਾਂ ਨੂੰ ਦੱਸੀਏ ਕਿ ਸਰਕਾਰ ਦਾ ਮੰਤਵ ਕੀ ਹੈ ਤਾਂ ਉਨ੍ਹਾਂ ਨੂੰ ਜਲਦੀ ਸਮਝ ਆਉਂਦਾ ਹੈ। ਲੋਕ ਕਾਰਬਨ ਲਫਜ਼ ਦੀ ਵਰਤੋਂ ਕਰਦੇ ਹਨ ਤੇ ਛੋਟ ਦੀ ਵਰਤੋਂ ਵੀ ਕਰਦੇ ਹਨ, ਇਸ ਲਈ ਜੇ ਅਸੀਂ ਵੀ ਉਨ੍ਹਾਂ ਦੀ ਜੁ਼ਬਾਨ ਵਿੱਚ ਹੀ ਉਨ੍ਹਾਂ ਨੂੰ ਦੱਸੀਏ ਕਿ ਸਰਕਾਰ ਉਨ੍ਹਾਂ ਲਈ ਕੀ ਕਰ ਰਹੀ ਹੈ ਤਾਂ ਉਹ ਜਿ਼ਆਦਾ ਵਧੀਆ ਹੋਵੇਗਾ।ਪ੍ਰਦੂਸ਼ਣ ਸਬੰਧੀ ਪ੍ਰਾਈਸਿੰਗ ਪ੍ਰੋਗਰਾਮ ਤੇ ਰੀਬੇਟ ਸਿਸਟਮ 2019 ਤੋਂ ਹੀ ਲਾਗੂ ਹੈ। ਜਿਨ੍ਹਾਂ ਪ੍ਰੋਵਿੰਸਾਂ ਵਿੱਚ ਫੈਡਰਲ ਸਰਕਾਰ ਦਾ ਇਹ ਸਿਸਟਮ ਅਪਲਾਈ ਹੁੰਦਾ ਹੈ ਉੱਥੇ ਹਰ ਤਿੰਨ ਮਹੀਨੇ ਵਿੱਚ ਕੈਨੇਡੀਅਨਜ਼ ਨੂੰ ਸਿੱਧੇ ਡਿਪਾਜਿ਼ਟ ਜਾਂ ਚੈੱਕ ਰਾਹੀਂ ਇਹ ਛੋਟ ਦਿੱਤੀ ਜਾਂਦੀ ਹੈ।ਅਪਰੈਲ ਤੋਂ ਸ਼ੁਰੂ ਹੋ ਕੇ ਚਾਰ ਜੀਆਂ ਦੇ ਪਰਿਵਾਰ ਨੂੰ ਹੇਠ ਲਿਖੇ ਮੁਤਾਬਕ ਕੈਨੇਡਾ ਕਾਰਬਨ ਰਿਬੇਟ ਮਿਲੇਗੀ:
· $1,800 in Alberta ($450 quarterly);
· $1,200 in Manitoba ($300 quarterly);
· $1,120 in Ontario ($280 quarterly);
· $1,504 in Saskatchewan ($376 quarterly);
· $760 in New Brunswick ($190 quarterly);
· $824 in Nova Scotia ($206 quarterly);
· $880 in Prince Edward Island ($220 quarterly); and,
· $1,192 in Newfoundland and Labrador ($298 quarterly).