Welcome to Canadian Punjabi Post
Follow us on

04

October 2023
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਵੱਲੋਂ ਰਾਮਸੇਤੂ ਦੇ ਦੋਵੇਂ ਪਾਸੇ ਦੀਵਾਰਾਂ ਬਣਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦਲੜਾਕੂ ਜਹਾਜ਼ ਮਿਗ-21 ਹੁਣ ਭਾਰਤੀ ਹਵਾਈ ਫੌਜ ਦਾ ਹਿੱਸਾ ਨਹੀਂ ਰਹੇਗਾ, ਹੋਵੇਗੀ ਵਿਦਾਈਪੀਅਰੇ ਐਗੋਸਟਿਨੀ, ਫੇਰੇਂਕ ਕਰੂਜ਼ ਅਤੇ ਐਨੀ ਹੁਈਲੀਅਰ ਨੂੰ ਨੋਬਲਐਲਨ ਮਸਕ ਦੀ ਪਹਿਲੀ ਪਤਨੀ ਜਸਟਿਨ ਮਸਕ ਦੇ ਇੱਕ ਲੇਖ ਵਿਚ ਖੁਲਾਸਾ: ਐਲਨ ਮਸਕ ਨੇ ਜਸਟਿਨ ਨੂੰ ਕਿਹਾ ਸੀ- 'ਜੇ ਤੂੰ ਮੇਰੀ ਕਰਮਚਾਰੀ ਹੁੰਦੀ ਤਾਂ ਮੈਂ ਤੈਨੂੰ ਨੌਕਰੀ ਤੋਂ ਕੱਢ ਦਿੰਦਾ'ਅਮਰੀਕਾ ਦੇ ਸੰਸਦ ਮੈਂਬਰ ਡੱਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਜਹਾਜ਼ ਹਾਦਸੇ ਵਿਚ ਮੌਤਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਦੁਬਾਰਾ ਨਾਮਜ਼ਦ ਕੀਤਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਲਖੀਮਪੁਰ ਖੀਰੀ ਕਤਲ ਕਾਂਡ ਲਈ ਪੂਰੇ ਇਨਸਾਫ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨਤਾਂਤਰਿਕ ਦੇ ਕਹਿਣ 'ਤੇ ਗੁਆਂਢੀ ਨੇ 4 ਸਾਲਾ ਬੱਚੇ ਦਾ ਗਲਾ ਵੱਢ ਕੇ ਕੀਤਾ ਕਤਲ
 
ਪੰਜਾਬ

ਪਟਿਆਲਾ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀ

June 09, 2023 06:05 AM

-ਪੰਜਾਬ ਸਰਕਾਰ ਬਾਲ ਮਜ਼ਦੂਰੀ ਦੇ ਖਾਤਮੇ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ
ਚੰਡੀਗੜ੍ਹ, 9 ਜੂਨ (ਪੋਸਟ ਬਿਊਰੋ): ਡਾ: ਬਲਜੀਤ ਕੌਰ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਾਲ ਮਜ਼ਦੂਰੀ ਵਿਰੁੱਧ ਕਾਰਵਾਈ ਮਹੀਨੇ ਦੇ ਹਿੱਸੇ ਵਜੋਂ ਪਟਿਆਲਾ ਵਿੱਚ ਕੀਤੀ ਗਈ ਸਫ਼ਲ ਛਾਪੇਮਾਰੀ ਅਤੇ ਬਚਪਨ ਬਚਾਓ ਅੰਦੋਲਨ (ਬੀਬੀਏ) ਦੇ ਸਹਿਯੋਗ ਨਾਲ ਕੀਤੀ ਗਈ ਛਾਪੇਮਾਰੀ ਦੇ ਨਤੀਜੇ ਵਜੋਂ ਵੱਖ-ਵੱਖ ਖੇਤਰਾਂ ਤੋਂ 19 ਬੱਚਿਆਂ ਨੂੰ ਬਚਾਇਆ ਗਿਆ।

ਵਧੇਰੇ ਜਾਣਕਾਰੀ ਦਿੰਦਿਆਂ ਡਾ: ਬਲਜੀਤ ਕੌਰ ਨੇ ਦੱਸਿਆ ਕਿ ਬਚਾਏ ਗਏ 19 ਬੱਚਿਆਂ ਵਿੱਚੋਂ 9 ਦੀ ਉਮਰ 14 ਸਾਲ ਤੋਂ ਘੱਟ ਸੀ, ਜਦਕਿ ਬਾਕੀ 9 ਕਿਸ਼ੋਰ ਸਨ। ਉਨ੍ਹਾਂ ਦੇ ਦਸਤਾਵੇਜ਼ਾਂ ਦੀ ਪੂਰੀ ਤਰ੍ਹਾਂ ਤਸਦੀਕ ਕਰਨ ਤੋਂ ਬਾਅਦ, ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਕਾਰਵਾਈਆਂ ਅਤੇ ਮੁੜ ਵਸੇਬੇ ਦੇ ਉਪਾਅ ਸ਼ੁਰੂ ਕੀਤੇ ਜਾਣਗੇ।

ਮੰਤਰੀ ਨੇ ਅੱਗੇ ਦੱਸਿਆ ਕਿ ਆਪਰੇਸ਼ਨ ਦੌਰਾਨ ਮੋਟਰ ਰਿਪੇਅਰ ਦੀ ਦੁਕਾਨ ਤੋਂ ਬਚਾਏ ਗਏ 14 ਸਾਲਾ ਬੱਚੇ ਨੇ ਮਕੈਨੀਕਲ ਇੰਜੀਨੀਅਰ ਬਣਨ ਦੀ ਤੀਬਰ ਇੱਛਾ ਪ੍ਰਗਟਾਈ। ਉਸ ਦੀਆਂ ਇੱਛਾਵਾਂ ਨੂੰ ਪਛਾਣਦੇ ਹੋਏ, ਅਸੀਂ ਗੈਰ ਸਰਕਾਰੀ ਸੰਗਠਨ ਮਨੁੱਖੀ ਅਧਿਕਾਰ ਮਿਸ਼ਨ ਨਾਲ ਭਾਈਵਾਲੀ ਕੀਤੀ ਹੈ, ਜਿਸ ਨੇ ਉਸ ਦੀ ਸਿੱਖਿਆ ਨੂੰ ਸਪਾਂਸਰ ਕਰਨ ਲਈ ਸਹਿਮਤੀ ਦਿੱਤੀ ਹੈ।

ਡਾ: ਬਲਜੀਤ ਕੌਰ ਨੇ ਬਚਪਨ ਬਚਾਓ ਅੰਦੋਲਨ ਦਾ ਇਸ ਉਪਰਾਲੇ ਦੌਰਾਨ ਭਰਪੂਰ ਸਹਿਯੋਗ ਅਤੇ ਸਮੱਰਥਨ ਲਈ ਧੰਨਵਾਦ ਕੀਤਾ।

ਮੰਤਰੀ ਨੇ ਅੱਗੇ ਕਿਹਾ ਕਿ ਬਾਲ ਮਜ਼ਦੂਰੀ ਬੱਚਿਆਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਘੋਰ ਉਲੰਘਣਾ ਹੈ ਅਤੇ ਸਾਡੀ ਸਰਕਾਰ ਇਸ ਮੁੱਦੇ ਨੂੰ ਸਾਡੇ ਸਮਾਜ ਵਿੱਚੋਂ ਖ਼ਤਮ ਕਰਨ ਲਈ ਵਚਨਬੱਧ ਹੈ। ਅਸੀਂ ਅਧਿਕਾਰਾਂ ਦੀ ਰੱਖਿਆ ਅਤੇ ਰਾਜ ਭਰ ਵਿੱਚ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਣਥੱਕ ਕੰਮ ਕਰਨਾ ਜਾਰੀ ਰੱਖਾਂਗੇ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਦੁਬਾਰਾ ਨਾਮਜ਼ਦ ਕੀਤਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਲਖੀਮਪੁਰ ਖੀਰੀ ਕਤਲ ਕਾਂਡ ਲਈ ਪੂਰੇ ਇਨਸਾਫ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਤਾਂਤਰਿਕ ਦੇ ਕਹਿਣ 'ਤੇ ਗੁਆਂਢੀ ਨੇ 4 ਸਾਲਾ ਬੱਚੇ ਦਾ ਗਲਾ ਵੱਢ ਕੇ ਕੀਤਾ ਕਤਲ ਲੁਧਿਆਣਾ ਵਿਚ ਲੋਕ ਇਨਸਾਫ ਪਾਰਟੀ ਦੀ ਮਹਿਲਾ ਆਗੂ ਤੇ ਕਿਰਾਏਦਾਰ ਵਿਚਕਾਰ ਕਿਰਾਏ ਨੂੰ ਲੈ ਕੇ ਹੋਇਆ ਝਗੜਾ ਗੁਰਦਾਸਪੁਰ ਵਿਚ ਕਾਰ ਨੇ ਪੈਦਲ ਜਾ ਰਹੇ ਤਿੰਨ ਦੋਸਤਾਂ ਨੂੰ ਕੁਚਲਿਆ, ਇੱਕ ਦੀ ਮੌਤ, ਦੋ ਗੰਭੀਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਦੀ ਚਿੱਠੀ ਦਾ ਜਵਾਬ, 3 ਪੰਨਿਆਂ ਵਿਚ ਦਿੱਤਾ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਵੇਰਵਾ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਰੈਲੀ ਦੌਰਾਨ ਪਟਿਆਲਾ ਵਿੱਚ ਦਿਖਿਆ ਲੋਕਾਂ ਦਾ ਭਾਰੀ ਇਕੱਠ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੋਣਗੀਆਂ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਸਹੂਲਤਾਂ ਮੁੱਖ ਮੰਤਰੀ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੇ ਨਵੇਂ ਦੌਰ ਦੀ ਕੀਤੀ ਸ਼ੁਰੂਆਤ ਬ੍ਰਮ ਸ਼ੰਕਰ ਜਿੰਪਾ ਵੱਲੋਂ ਪੰਜਾਬ ਦੀਆਂ 24 ਪੰਚਾਇਤਾਂ ਨੂੰ ‘ਉੱਤਮ ਪਿੰਡ’ ਦਾ ਰਾਜ ਪੱਧਰੀ ਐਵਾਰਡ