Welcome to Canadian Punjabi Post
Follow us on

08

June 2023
ਬ੍ਰੈਕਿੰਗ ਖ਼ਬਰਾਂ :
ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸੌਣੀ ਫ਼ਸਲਾਂ ਦੇ ਐੱਮ ਐੱਸ ਪੀ ਵਿਚ ਕੀਤਾ ਵਾਧਾ ਨਿਗੂਣਾ ਕਰਾਰ ਦਿੱਤਾਵਿੱਤੀ ਸਾਲ 2022-23 ਦੌਰਾਨ ਪੰਜਾਬ ਵੱਲੋਂ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਪੇਂਡੂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਤਹਿਤ 800 ਕਰੋੜ ਰੁਪਏ ਦੀ ਰਿਕਾਰਡ ਵਰਤੋਂਰਾਜਪਾਲ ਵੱਲੋਂ ਸਰਹੱਦੀ ਸੁਰੱਖਿਆ, ਘੁਸਪੈਠ ਅਤੇ ਡਰੋਨ ਰਾਹੀਂ ਨਸਿ਼ਆਂ ਦੀ ਤਸਕਰੀ ਦਾ ਜਾਇਜ਼ਾ ਲੈਣ ਲਈ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਦੌਰਾਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਲਈ ਫਸਲਾਂ ਦਾ ਸਹੀ ਮੁੱਲ ਮਿਲਣਾ ਜਰੂਰੀ: ਸਪੀਕਰ ਸੰਧਵਾਂਐੱਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ: ਕੈਨੇਡਾ ਤੋਂ ਜ਼ਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਵਾਂਗੇਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ਹਰਿਆਣਾ ਵਿੱਚ ਕਿਸਾਨਾਂ ਤੇ ਭਾਰੀ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਜੱਥੇਬੰਦੀ ਨੇ ਪੰਜਾਬ ਦੇ 14 ਜਿਲ੍ਹਿਆਂ ਵਿੱਚ 85 ਜਗ੍ਹਾ `ਤੇ ਫੂਕੇ ਖੱਟੜ ਅਤੇ ਮੋਦੀ ਸਰਕਾਰ ਦੇ ਪੁਤਲੇ
 
ਪੰਜਾਬ

ਗੁੁਰਚਰਨ ਥਿੰਦ ਦੀਆਂ ਪੁਸਤਕਾਂ ‘ਸੂਲ਼ਾਂ’ ਤੇ ‘ਸਭਿਆਚਾਰ ਦੀ ਗਾਥਾ’ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਵਿਖੇ ਹੋਈਆਂ ਲੋਕ-ਅਰਪਿਤ

May 25, 2023 01:22 AM

ਲੁਧਿਆਣਾ, (ਡਾ. ਝੰਡ) -ਗੁਜਰਾਂਵਾਲਾ ਗੁਰੁ ਨਾਨਕ ਕਾਲਜ ਲੁਧਿਆਣਾ ਦੇ ਪਰਵਾਸੀ ਅਧਿਐੱਨ ਕੇਂਦਰ ਵੱਲੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਵੱਸਦੀ ਗੁਰਚਰਨ ਕੌਰ ਥਿੰਦ ਦੀਆਂ ਦੋ ਪੁਸਤਕਾਂ ‘ਸਭਿਆਚਾਰ ਦੀ ਗਾਥਾ’ ਅਤੇ ‘ਸੂਲਾਂ’ ਦਾ ਲੋਕ-ਅਰਪਣ ਕੀਤਾ ਗਿਆ। ਇਸ ਮੌਕੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਅਤੇ ਇਸ ਸਮੇਂ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਟਰੱਸਟ ਡਾ. ਐੱਸ.ਪੀ. ਸਿੰਘ ਨੇ ਪ੍ਰੋਗਰਾਮ ਦੇ ਆਰੰਭ ਵਿਚ ਸੱਭਨਾਂ ਨੂੰ ਜੀ-ਆਇਆਂ ਕਿਹਾ ਅਤੇ ਪਰਵਾਸੀ ਸਾਹਿਤ ਅਧਿਐੱਨ ਕੇਂਦਰ ਦੀਆਂ ਸਰਗ਼ਰਮੀਆਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ।
ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਗੁਰਚਰਨ ਕੌਰ ਥਿੰਦ ਦੀ ਸਾਹਿਤਕ ਦੇਣ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾ ਦੇ ਤਿੰਨ ਕਹਾਣੀ-ਸੰਗ੍ਰਹਿ ‘ਪਰਛਾਵਿਆਂ ਦੀ ਮਹਿਕ’ (2001), ‘ਰਿਸ਼ਤਿਆਂ ਦੀ ਤਾਸੀਰ’ (2005), ‘ਕੈਨੇਡੀਅਨ ਕੂੰਜਾਂ’ ਅਤੇ ‘ਚੰਦਰਯਾਨ ਤਿਸ਼ਕਨ’ (ਵਿਗਿਆਨ ਗਲਪ), ‘ਜਗਦੇ-ਬੁਝਦੇ ਜੁਗਨੂੰ’ (ਨਾਵਲ), ‘ਬਲਿੰਕਿੰਗ ਫ਼ਾਇਰਫ਼ਲਾਈਜ਼’ (‘ਜਗਦੇ-ਬੁਝਦੇ ਜੁਗਨੂੰ’ ਨਾਵਲ ਦਾ ਅੰਗਰੇਜ਼ੀ ਅਨੁਵਾਦ), ‘ਅੰਮ੍ਰਿਤ’ (2009) ਅਤੇ ਲੇਖ-ਸੰਗ੍ਰਹਿ ‘ਸਾਡੇ ਪਿੱਪਲਾਂ ਦੀ ਠੰਢੀ-ਠੰਢੀ ਛਾਂ’ ਪ੍ਰਕਾਸਿ਼ਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਚਰਨ ਥਿੰਦ ਦੀਆਂ ਸਾਰੀਆਂ ਹੀ ਰਚਨਾਵਾਂ ਔਰਤ-ਮਨ ਨੂੰ ਦੀਆਂ ਅੰਦਰੂਨੀ ਵੇਦਨਾਵਾਂ ਨੂੰ ਬਿਆਨ ਕਰਦੀਆਂ ਹਨ।
ਉਪਰੰਤ, ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੇ ਇਨ੍ਹਾਂ ਦੋਹਾਂ ਪੁਸਤਕਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਪੁਸਤਕਾਂ ਰਾਹੀਂ ਗੁਰਚਰਨ ਥਿੰਦ ਪੰਜਾਬ ਅਤੇ ਕੈਨੇਡਾ ਦੀ ਧਰਤੀ ‘ਤੇ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਰੂਪਮਾਨ ਕਰਦੀ ਹੈ। 2006 ਤੋਂ ਸ਼ੁਰੂ ਹੋਇਆ ਉਸਦਾ ਸਾਹਿਤਕ ਸਫ਼ਰ ਹੁਣ ਤੱਕ ਬਾਕਾਇਦਾ ਜਾਰੀ ਹੈ। ਇਨ੍ਹਾਂ ਪੁਸਤਕਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਚੜ੍ਹਦੇ ਪੰਜਾਬ ਦੇ ਪਾਠਕਾਂ ਨੂੰ ਹੀ ਮੁਖ਼ਾਤਿਬ ਨਹੀਂ ਹੁੰਦੀਆਂ, ਸਗੋਂ ਇਹ ਲਹਿੰਦੇ ਪੰਜਾਬ ਅਤੇ ਪਰਵਾਸੀ ਪਾਠਕਾਂ ਨਾਲ ਵੀ ਸੰਵਾਦ ਰਚਾਉਂਦੀਆਂ ਹਨ।
ਗੁਰਚਰਨ ਕੌਰ ਥਿੰਦ ਨੇ ਇਸ ਮੌਕੇ ਆਪਣਾ ਸਾਹਿਤਕ ਸਿਰਜਣਾ ਸਫ਼ਰ ਅਤੇ ਪਰਵਾਸ ਦੇ ਕੁਝ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਪਰਵਾਸੀ ਸਾਹਿਤ ਕਂੇਂਦਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਂ ਪਿਛਲੇ ਲੰਮੇਂ ਸਮੇਂ ਤੋਂ ਇਸ ਕੇਂਦਰ ਨਾਲ ਜੁੜੀ ਹੋਈ ਹਾਂ ਅਤੇ ਇਹ ਕੇਂਦਰ ਡਾ. ਐੱਸ.ਪੀ. ਸਿੰਘ ਜੀ ਦੀ ਅਗਵਾਈ ਵਿੱਚ ਪਰਵਾਸੀ ਪੰਜਾਬੀ ਸਾਹਿਤ ਦੀ ਨਿਰਸਵਾਰਥ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ।
ਪ੍ਰੋਗਰਾਮ ਦੇ ਅਖ਼ੀਰ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸੱਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਰਵਾਸੀ ਸਾਹਿਤ ਅਧਿਐੱਨ ਕੇਂਦਰ ਆਪਣੀਆਂ ਨਿਰੰਤਰ ਸਰਗ਼ਰਮੀਆਂ ਸਦਕਾ ਲੇਖਕ ਅਤੇ ਪਾਠਕ ਮਨਾਂ


ਵਿੱਚ ਆਪਣੀ ਵਿਸ਼ੇਸ਼ ਥਾਂ ਬਨਾਉਣ ਵਿੱਚ ਕਾਮਯਾਬ ਹੋਇਆ ਹੈ। ਇਸ ਮੌਕੇ ਗੁਜਰਾਂਵਾਲਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ. ਹਰਦੀਪ ਸਿੰਘ, ਪ੍ਰੋ. ਰਵਿੰਦਰ ਸਿੰਘ ਭੱਠਲ, ਸ਼ਾਇਰ ਤ੍ਰੈਲੋਚਨ ਲੋਚੀ, ਡਾ. ਹਰਪੀਤ ਸਿੰਘ ਦੂਆ, ਡਾ. ਗੁਰਪ੍ਰੀਤ ਸਿੰਘ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰ ਕੌਰ, ਡਾ. ਦਲੀਪ ਸਿੰਘ, ਡਾ. ਹਰਗੁਣਜੀਤ ਕੌਰ, ਡਾ. ਮਨਦੀਪ ਕੌਰ, ਡਾ. ਗੁਚਰਨ ਕੌਰ ਥਿੰਦ ਦੇ ਪਰਿਵਾਰਕ ਮੈਂਬਰ ਅਤੇ ‘ਪੰਜਾਬੀ ਨੈਸ਼ਨਲ ਟੀ.ਵੀ.’ ਦੀ ਟੀਮ ਦੇ ਕੁਝ ਮੈਂਬਰ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਾਹਿਤ ਕੇਂਦਰ ਦੇ ਕੋਆਰਡੀਨੇਟਰ ਡਾ. ਤਜਿੰਦਰ ਕੌਰ ਵੱਲੋਂ ਕੀਤਾ ਗਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸੌਣੀ ਫ਼ਸਲਾਂ ਦੇ ਐੱਮ ਐੱਸ ਪੀ ਵਿਚ ਕੀਤਾ ਵਾਧਾ ਨਿਗੂਣਾ ਕਰਾਰ ਦਿੱਤਾ ਵਿੱਤੀ ਸਾਲ 2022-23 ਦੌਰਾਨ ਪੰਜਾਬ ਵੱਲੋਂ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਪੇਂਡੂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਤਹਿਤ 800 ਕਰੋੜ ਰੁਪਏ ਦੀ ਰਿਕਾਰਡ ਵਰਤੋਂ ਰਾਜਪਾਲ ਵੱਲੋਂ ਸਰਹੱਦੀ ਸੁਰੱਖਿਆ, ਘੁਸਪੈਠ ਅਤੇ ਡਰੋਨ ਰਾਹੀਂ ਨਸਿ਼ਆਂ ਦੀ ਤਸਕਰੀ ਦਾ ਜਾਇਜ਼ਾ ਲੈਣ ਲਈ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਦੌਰਾ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਲਈ ਫਸਲਾਂ ਦਾ ਸਹੀ ਮੁੱਲ ਮਿਲਣਾ ਜਰੂਰੀ: ਸਪੀਕਰ ਸੰਧਵਾਂ ਐੱਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ: ਕੈਨੇਡਾ ਤੋਂ ਜ਼ਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਵਾਂਗੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਹਰਿਆਣਾ ਵਿੱਚ ਕਿਸਾਨਾਂ ਤੇ ਭਾਰੀ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਜੱਥੇਬੰਦੀ ਨੇ ਪੰਜਾਬ ਦੇ 14 ਜਿਲ੍ਹਿਆਂ ਵਿੱਚ 85 ਜਗ੍ਹਾ `ਤੇ ਫੂਕੇ ਖੱਟੜ ਅਤੇ ਮੋਦੀ ਸਰਕਾਰ ਦੇ ਪੁਤਲੇ ਵਿਜੀਲੈਂਸ ਬਿਊਰੋ ਵੱਲੋਂ ਕੂੜਾ ਚੁੱਕਣ ਵਾਲੇ ਤੋਂ 4000 ਰੁਪਏ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਤੇ ਲੇਖਕ ਡਾ. ਸਾਧੂ ਸਿੰਘ ਦੀ ਸਵੈ ਜੀਵਨੀ ‘ਕੋਈ ਸਮਝੌਤਾ ਨਹੀਂ’ ਸਰੀ (ਕੈਨੇਡਾ) ਵਿੱਚ ਲੋਕ ਅਰਪਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਗੁਰਮਤਿ ਸਮਾਗਮ ਆਯੋਜਤ