Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਅੰਤਰਰਾਸ਼ਟਰੀ

ਜ਼ੈਲੈਂਸਕੀ ਨਾਲ ਮੁਲਾਕਾਤ ਸਮੇਂ ਟਰੂਡੋ ਨੇ ਯੂਕਰੇਨ ਦੀ ਮਦਦ ਕਰਦੇ ਰਹਿਣ ਦਾ ਦੁਹਰਾਇਆ ਤਹੱਈਆ

May 21, 2023 11:38 PM

ਹਿਰੋਸਿ਼ਮਾ, ਜਾਪਾਨ, 21 ਮਈ (ਪੋਸਟ ਬਿਊਰੋ) : ਜੀ-7 ਆਗੂਆਂ ਦੀ ਹਿਰੋਸਿ਼ਮਾ, ਜਾਪਾਨ ਵਿੱਚ ਕਰਵਾਈ ਗਈ ਸਿਖਰ ਵਾਰਤਾ ਦੇ ਆਖਰੀ ਦਿਨ ਪ੍ਰਧਾਨ ਮੰ਼ਤਰੀ ਜਸਟਿਨ ਟਰੂਡੋ ਨੇ ਰੂਸ ਉੱਤੇ ਜੰਮ ਕੇ ਨਜ਼ਲਾ ਝਾੜਿਆ। ਇਸ ਸਿਖਰ ਵਾਰਤਾ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਵੀ ਪਹੁੰਚੇ ਤੇ ਉਨ੍ਹਾਂ ਆਪਣੇ ਦੇਸ਼ ਨੂੰ ਹੋਰ ਸਮਰਥਨ ਮਿਲਣ ਦੀ ਆਸ ਪ੍ਰਗਟਾਈ।
ਐਤਵਾਰ ਨੂੰ ਹਿਰੋਸਿ਼ਮਾ, ਜਾਪਾਨ ਵਿੱਚ ਟਰੂਡੋ ਨੇ ਆਖਿਆ ਕਿ ਰੂਸ ਵੱਲੋਂ ਕੀਤੀ ਗਈ ਚੜ੍ਹਾਈ ਦੌਰਾਨ ਪੈਰ ਜਮਾਈ ਰੱਖਣ ਲਈ ਯੂਕਰੇਨ ਨੂੰ ਹੋਰਨਾਂ ਭਾਈਵਾਲ ਦੇਸ਼ਾਂ ਦੇ ਸਮਰਥਨ ਦੀ ਕਾਫੀ ਲੋੜ ਹੈ।ਉਨ੍ਹਾਂ ਅੱਗੇ ਆਖਿਆ ਕਿ ਜਿਹੜੇ ਲੋਕ ਜੰਗਬੰਦੀ ਲਈ ਜ਼ੋਰ ਲਾ ਰਹੇ ਹਨ ਉਹ ਇਹ ਵੀ ਚੇਤੇ ਰੱਖਣ ਕਿ ਇਹ ਸੱਭ ਕੁੱਝ ਰੂਸ ਦਾ ਕੀਤਾ ਕਰਾਇਆ ਹੈ। ਐਨੀ ਵੱਡੀ ਜੰਗ ਲਈ ਸਿਰਫ ਤੇ ਸਿਰਫ ਰੂਸ ਹੀ ਜਿੰ਼ਮੇਵਾਰ ਹੈ। ਜੀ-7 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਟਰੂਡੋ ਨੇ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੇ ਅਸੀਂ ਸਾਰੇ ਦੇਸ਼ ਰਲ ਕੇ ਫੌਜੀ ਮਦਦ ਮੁਹੱਈਆ ਨਾ ਕਰਵਾਉਂਦੇ ਤਾਂ ਯੂਕਰੇਨ ਦਾ ਇਸ ਤਰ੍ਹਾਂ ਸਿਰੜ ਨਾਲ ਰੂਸ ਦਾ ਟਾਕਰਾ ਕਰਦੇ ਰਹਿਣਾ ਸੰਭਵ ਨਹੀਂ ਸੀ। ਟਰੂਡੋ ਨੇ ਇਹ ਵੀ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਾਂਗੇ ਕਿ ਰੂਸ ਅੱਗੇ ਤੋਂ ਅਜਿਹਾ ਕਦਮ ਚੁੱਕਣ ਦਾ ਹੀਆ ਨਾ ਕਰ ਸਕੇ।
ਸ਼ਨਿੱਚਰਵਾਰ ਨੂੰ ਜ਼ੈਲੈਂਸਕੀ ਉਸ ਸਮੇਂ ਹਿਰੋਸਿ਼ਮਾ ਪਹੁੰਚੇ ਜਦੋਂ ਜੀ-7 ਮੁਲਕਾਂ ਵੱਲੋਂ ਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਤੇ ਸਿਖਰ ਵਾਰਤਾ ਵਿੱਚ ਗਲੋਬਲ ਸਾਊਥ ਤੋਂ ਭਾਈਵਾਲ ਮੁਲਕਾਂ ਦੇ ਆਗੂਆਂ ਨੂੰ ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।ਤਿੰਨ ਰੋਜ਼ਾ ਸਿਖਰ ਵਾਰਤਾ ਦੌਰਾਨ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਆਪਣੇ ਪੱਛਮੀ ਭਾਈਵਾਲਾਂ ਨੂੰ ਅਮਰੀਕਾ ਵਿੱਚ ਤਿਆਰ ਫਾਈਟਰ ਜਹਾਜ਼ਾਂ ਨੂੰ ਯੂਕਰੇਨ ਦੀ ਮਦਦ ਲਈ ਭੇਜਣ ਦੀ ਖੁੱਲ੍ਹ ਦੇਵੇਗਾ।
ਇਹ ਪੁੱਛੇ ਜਾਣ ਉੱਤੇ ਕਿ ਕੈਨੇਡਾ ਇਸ ਸੱਭ ਕਾਸੇ ਵਿੱਚ ਕਿਸ ਤਰ੍ਹਾਂ ਮਦਦ ਕਰੇਗਾ ਤਾਂ ਟਰੂਡੋ ਨੇ ਆਖਿਆ ਕਿ ਕੈਨੇਡਾ ਵੱਲੋਂ ਪਾਇਲਟਾਂ ਨੂੰ ਟਰੇਨਿੰਗ ਦੇ ਕੇ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਅਸੀਂ ਵੱਖ ਵੱਖ ਢੰਗ ਨਾਲ ਯੂਕਰੇਨ ਦੀ ਕੀਤੀ ਜਾ ਰਹੀ ਮਦਦ ਦੇ ਕਿਸੇ ਵੀ ਤਰ੍ਹਾਂ ਖਿਲਾਫ ਨਹੀਂ ਹਾਂ। ਐਤਵਾਰ ਸਵੇਰੇ ਟਰੂਡੋ ਨੇ ਜ਼ੈਲੈਂਸਕੀ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਹਿਰੋਸਿ਼ਮਾ ਵਿੱਚ ਜ਼ੈਲੈਂਸਕੀ ਦੀ ਮੌਜੂਦਗੀ ਨਾਲ ਸਾਰੇ ਮੁਲਕਾਂ ਉੱਤੇ ਕਾਫੀ ਪ੍ਰਭਾਵ ਪਿਆ ਹੈ।
ਜੀ-7 ਮੁਲਕਾਂ ਵਿੱਚ ਕੁੱਝ ਉੱਭਰ ਰਹੇ ਅਰਥਚਾਰਿਆਂ ਜਿਵੇਂ ਕਿ ਭਾਰਤ, ਬ੍ਰਾਜ਼ੀਲ ਤੇ ਇੰਡੋਨੇਸ਼ੀਆ ਦੇ ਨੁਮਾਇੰਦਿਆਂ ਨੇ ਖੁੱਲ੍ਹ ਕੇ ਰੂਸ ਦੀ ਨੁਕਤਾਚੀਨੀ ਕਰਨ ਤੋਂ ਟਾਲਾ ਵੱਟੀ ਰੱਖਿਆ। ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਵਿੱਚੋਂ ਕੁੱਝ ਦੇਸ਼ ਆਰਥਿਕ ਪੱਖੋਂ ਰੂਸ ਉੱਤੇ ਨਿਰਭਰ ਕਰਦੇ ਹਨ ਤੇ ਉਸ ਦੀਆਂ ਗਤੀਵਿਧੀਆਂ ਦੀ ਨਿਖੇਧੀ ਕਰਨ ਤੋਂ ਗੁਰੇਜ਼ ਕਰਦੇ ਹਨ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤ ਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਪਹਿਲਾਂ ਹੋਏ ਸਮਝੌਤਿਆਂ ਦਾ ਹੋਏ ਸਨਮਾਨ ਕਿਵੇਂ ਫੈਲ ਰਹੀ ਹੈ ਜ਼ਹਿਰੀਲੀ ਕਾਰਬਨ ਡਾਈਅਕਸਾਈਡ, ਨਾਸਾ ਨੇ ਸੁਪਰ ਕੰਪਿਊਟਰ ਰਾਹੀਂ ਤਿਆਰ ਮਾਡਲ ਨਾਲ ਦੱਸਿਆ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡਣ 'ਤੇ ਬਾਇਡਨ ਨੇ ਕਿਹਾ- ਨਵੀਂ ਪੀੜ੍ਹੀ ਨੂੰ ਸੌਂਪੀ ਮਸ਼ਾਲ ਨੇਤਨਯਾਹੂ ਅਮਰੀਕਾ ਵਿਚ ਕਿਹਾ: ਹਮਾਸ ਨੇ ਔਰਤਾਂ ਨਾਲ ਬਲਾਤਕਾਰ ਕੀਤਾ, ਬੱਚਿਆਂ ਨੂੰ ਸਾੜਿਆ ਅਮਰੀਕਾ ਦੀ ਆਪਣੇ ਨਾਗਰਿਕਾਂ ਲਈ ਜੰਮੂ-ਕਸ਼ਮੀਰ ਅਤੇ ਮਨੀਪੁਰ ਨਾ ਜਾਣ ਲਈ ਕੀਤੀ ਐਡਵਾਇਜ਼ਰੀ ਜਾਰੀ ਸੈਕਰਾਮੈਂਟੋ `ਚ ਹੋਈਆਂ ਸੀਨੀਅਰ ਖੇਡਾਂ ਵਿੱਚ ਲਿਆ ਪੰਜਾਬੀਆਂ ਨੇ ਹਿੱਸਾ ਅਮਰੀਕਾ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਕੇ ਜਮੀਨ 'ਤੇ ਡਿੱਗਾ, ਪਾਇਲਟ ਦੀ ਮੌਤ