Welcome to Canadian Punjabi Post
Follow us on

01

April 2023
ਬ੍ਰੈਕਿੰਗ ਖ਼ਬਰਾਂ :
ਫਿਨਲੈਂਡ ਵੀ ਬਣਿਆ ਨਾਟੋ ਦਾ ਮੈਂਬਰ, ਸੰਸਦ ਵਿਚ ਦਿੱਤੀ ਮਨਜੂਰੀ ਪੰਜਾਬ ਕੈਬਨਿਟ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ 25 ਫੀਸਦੀ ਵਧਾਈਪੰਜਾਬ ਸਰਕਾਰ, ਸੀ.ਬੀ.ਜੀ. ਤੇ ਸੀ.ਜੀ.ਡੀ. ਪ੍ਰਾਜੈਕਟਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਖਾਲਾ ਬਣਾਉਣ ਲਈ ਵਚਨਬੱਧ : ਅਮਨ ਅਰੋੜਾਗਰੀਬਾਂ ਅਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲਾ ਇੱਕ ਹੋਰ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂਟਰੰਪ ਨੂੰ ਦਿੱਤਾ ਗਿਆ ਦੋਸ਼ੀ ਕਰਾਰ, ਕਰਨਾ ਪਵੇਗਾ ਮੁਜਰਮਾਨਾ ਚਾਰਜਿਜ਼ ਦਾ ਸਾਹਮਣਾਪੱਤਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਦੀ ਐਡਾਇਜਰੀ, 'ਅਮਰੀਕੀ ਨਾਗਰਿਕ ਤੁਰੰਤ ਛੱਡਣ ਰੂਸ’ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾ
 
ਅੰਤਰਰਾਸ਼ਟਰੀ

ਆਕਲੈਂਡ 'ਚ ਭਾਰੀ ਮੀਂਹ ਤੋਂ ਬਾਅਦ ਵਿਗੜੇ ਹਾਲਾਤ, ਬਣੀ ਹੜ੍ਹ ਵਰਗੀ ਸਥਿਤੀ

January 28, 2023 05:41 PM

ਆਕਲੈਂਡ, 28 ਜਨਵਰੀ (ਪੋਸਟ ਬਿਊਰੋ) - ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ 'ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸ਼ਹਿਰ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜੋ ਇੱਥੋਂ ਦੇ ਭਿਆਨਕ ਹਾਲਾਤ ਨੂੰ ਬਿਆਨ ਕਰਦੀਆਂ ਹਨ। ਲਗਾਤਾਰ ਮੀਂਹ ਕਾਰਨ ਆਕਲੈਂਡ ਏਅਰਪੋਰਟ 'ਤੇ ਪਾਣੀ ਭਰ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਅਤੇ ਵੀਡੀਉਜ਼ 'ਚ ਯਾਤਰੀਆਂ ਨੂੰ ਪਾਣੀ ਨਾਲ ਭਰੇ ਹਵਾਈ ਅੱਡੇ 'ਤੇ ਦੇਖਿਆ ਜਾ ਸਕਦਾ ਹੈ।
ਆਕਲੈਂਡ ਵਿੱਚ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਫੋਟੋਆਂ ਅਤੇ ਵੀਡੀਉਜ਼ ਅਪਲੋਡ ਕਰਕੇ ਆਪਣੇ ਦੁੱਖ ਸਾਂਝੇ ਕੀਤੇ ਹਨ। ਇੱਕ ਯੂਜ਼ਰ ਨੇ ਟਵੀਟ ਕੀਤਾ ਅਤੇ ਲਿਿਖਆ, "ਕੀ ਤੁਸੀਂ ਜਾਣਦੇ ਹੋ ਕਿ ਆਕਲੈਂਡ ਏਅਰਪੋਰਟ ਸ਼ਾਨਦਾਰ ਆਰਕੀਟੈਕਚਰ ਵਾਲਾ ਦੁਨੀਆ ਦਾ ਇੱਕੋ ਇੱਕ ਏਅਰਪੋਰਟ ਹੈ ਜਿੱਥੇ ਟਰਮੀਨਲ ਨੂੰ ਪਾਣੀ ਵਿੱਚੋਂ ਲੰਘਣ ਦਾ ਅਨੁਭਵ ਹੈ।"

 
ਆਕਲੈਂਡ ਦੀਆਂ ਕਈ ਉਡਾਣਾਂ ਨੂੰ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ ਜਦਕਿ ਕਈਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਹਵਾਈ ਅੱਡੇ ਦਾ ਟਰਮੀਨਲ ਖੇਤਰ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ 'ਚ ਡੁੱਬਿਆ ਹੋਇਆ ਹੈ। ਹਵਾਈ ਅੱਡੇ 'ਤੇ ਭਾਰੀ ਹੜ੍ਹ ਨੇ ਸਾਰੇ ਜਹਾਜ਼ਾਂ ਅਤੇ ਯਾਤਰੀਆਂ ਨੂੰ ਜ਼ਮੀਨ 'ਤੇ ਰੋਕ ਦਿੱਤਾ।
ਮੀਡੀਆ ਰਿਪੋਰਟਾਂ ਅਨੁਸਾਰ ਹੜ੍ਹ ਵਿੱਚ ਫਸਣ ਤੋਂ ਬਾਅਦ 2000 ਤੋਂ ਵੱਧ ਲੋਕਾਂ ਨੇ ਆਕਲੈਂਡ ਹਵਾਈ ਅੱਡੇ ਦੇ ਟਰਮੀਨਲ 'ਤੇ ਰਾਤ ਕੱਟੀ। ਯਾਤਰੀਆਂ ਅਨੁਸਾਰ ਹੜ੍ਹ ਦੇ ਪਾਣੀ ਕਾਰਨ ਉਹ ਰਾਤ ਭਰ ਭਟਕਦੇ ਰਹੇ। ਇੱਥੋਂ ਤੱਕ ਕਿ ਜਦੋਂ ਕੁਝ ਯਾਤਰੀ ਹਵਾਈ ਅੱਡੇ ਦੇ ਬਾਹਰ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੀਂਹ ਕਾਰਨ ਟਰਾਂਸਪੋਰਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਸੜਕਾਂ 'ਤੇ ਕੋਈ ਵਾਹਨ ਨਜ਼ਰ ਨਹੀਂ ਆਇਆ।
ਆਕਲੈਂਡ ਹਵਾਈ ਅੱਡੇ ਤੋਂ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਦੇ ਟਰਮੀਨਲ ਅਤੇ ਸੜਕਾਂ ਇਸ ਸਮੇਂ ਵਿਆਪਕ ਹੜ੍ਹ ਨਾਲ ਪ੍ਰਭਾਵਿਤ ਹਨ। ਅਸੀਂ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਇਸ ਸਮੇਂ ਅੰਤਰਰਾਸ਼ਟਰੀ ਟਰਮੀਨਲ ਦੀ ਯਾਤਰਾ ਨਾ ਕਰਨ। ਇੱਕ ਹੋਰ ਟਵੀਟ ਵਿੱਚ ਕਿਹਾ ਗਿਆ ਹੈ ਕਿ ਰਨਵੇਅ ਸੰਚਾਲਨ ਨੂੰ ਘਟਾ ਦਿੱਤਾ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂਕਰੇਨ ਵਿੱਚ ਲੜ ਰਹੇ ਰੂਸੀ ਸੈਨਿਕਾਂ ਬਾਰੇ ਵੱਡਾ ਦਾਅਵਾ, ਅਕਸਰ ਰਹਿੰਦੇ ਹਨ ਸ਼ਰਾਬ ਦੇ ਨਸ਼ੇ ਵਿਚ ਫਿਨਲੈਂਡ ਵੀ ਬਣਿਆ ਨਾਟੋ ਦਾ ਮੈਂਬਰ, ਸੰਸਦ ਵਿਚ ਦਿੱਤੀ ਮਨਜੂਰੀ ਟਰੰਪ ਨੂੰ ਦਿੱਤਾ ਗਿਆ ਦੋਸ਼ੀ ਕਰਾਰ, ਕਰਨਾ ਪਵੇਗਾ ਮੁਜਰਮਾਨਾ ਚਾਰਜਿਜ਼ ਦਾ ਸਾਹਮਣਾ ਅਮਰੀਕਾ ਦੇ ਦੋ ਬਲੈਕ ਹਾਕ ਹੈਲੀਕਾਪਟਰ ਹੋਏ ਹਾਦਸੇ ਦਾ ਸਿ਼ਕਾਰ, 9 ਸੈਨਿਕਾਂ ਦੀ ਗਈ ਜਾਨ ਕੋਵਿਡ ਪਾਜੇਟਿਵ ਬ੍ਰਿਟਿਸ਼ ਸੰਸਦ ਮੈਂਬਰ ਨੇ ਟ੍ਰੇਨ ਵਿਚ ਕੀਤਾ ਸਫਰ, ਹੋਈ 30 ਦਿਨਾਂ ਲਈ ਮੁਅੱਤਲ ਪਾਕਿ 'ਚ ਹਿੰਦੂ ਡਾਕਟਰ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਇਕ ਮਹੀਨੇ 'ਚ ਦੂਜੀ ਟਾਰਗੇਟ ਕਿਿਲੰਗ ਪੱਤਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਦੀ ਐਡਾਇਜਰੀ, 'ਅਮਰੀਕੀ ਨਾਗਰਿਕ ਤੁਰੰਤ ਛੱਡਣ ਰੂਸ’ ਯਹੂਦੀ ਰੈਸਟੋਰੈਂਟ 'ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਦੋ ਪਾਕਿਸਤਾਨੀ ਨਾਗਰਿਕ ਧਰੇ ਇਮਰਾਨ ਖਾਨ ਖਿਲਾਫ ਫਿਰ ਗੈਰ-ਜ਼ਮਾਨਤੀ ਵਾਰੰਟ ਜਾਰੀ, 18 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਈਯੂ ਨੇ ਉੱਚ ਜੋਖਮ ਵਾਲੇ ਤੀਜੇ ਦੇਸ਼ਾਂ ਦੀ ਸੂਚੀ ਤੋਂ ਪਾਕਿਸਤਾਨ ਨੂੰ ਹਟਾਇਆ