Welcome to Canadian Punjabi Post
Follow us on

11

August 2022
ਪੰਜਾਬ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਪੰਜਾਬ ਦੀ ਖ਼ੁਦਮੁਖ਼ਤਾਰੀ ਦੀ ਗੱਲ ਕਹੀ

June 24, 2022 12:42 AM

* ਪੁਲਿਸ ਵੱਲੋਂ ਖੁਲਾਸਾ, ਮੂਸੇਵਾਲਾ ਦੇ ਕਾਤਲ ਦੇਸ਼ ਛੱਡ ਕੇ ਫਰਾਰ

ਚੰਡੀਗੜ੍ਹ, 23 ਜੂਨ, (ਪੋਸਟ ਬਿਊਰੋ)- ਗਾਇਕ ਤੋਂ ਨੇਤਾ ਬਣੇ ਅਤੇ ਫਿਰ ਕਤਲ ਕਰ ਦਿੱਤੇ ਗਏ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਵੀਰਵਾਰ ਨੂੰ ਉਸਦਾ ਗਾਇਆ ਪਹਿਲਾ ਗੀਤ ਰਿਲੀਜ਼ ਕੀਤਾ ਗਿਆ। ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਲੀਕ ਹੋਣ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ ਤੇ ਗੀਤ ਸੁਣਨ ਤੋਂ ਬਾਅਦ ਇਸ ਦੇ ਚਰਚਿਤ ਹੋਣ ਦੀ ਵਜ੍ਹਾ ਸਾਹਮਣੇ ਆ ਗਈ ਹੈ।
ਮਾਹਰਾਂ ਦੇ ਮੁਤਾਬਕਵਿੱਚ ਇਹ ਪਹਿਲਾ ਇਸ ਤਰ੍ਹਾਂ ਦਾ ਗੀਤ ਹੈ, ਜਿਸ ਵਿੱਚਸਿੱਧੂ ਮੂਸੇਵਾਲਾ ਨੇ ਪੰਜਾਬ ਲਈ ਖੁਦਮੁਖ਼ਤਿਆਰੀ ਦੀ ਮੰਗ ਕੀਤੀ ਤੇ ਇਸ ਗੀਤ ਵਿੱਚ ਪੰਜਾਬ ਲਈ ਚੰਡੀਗੜ੍ਹ ਦੀ ਹੀ ਨਹੀਂ, ਪੰਜਾਬ ਤੋਂ ਵੱਖ ਕੀਤੇ ਗਏ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਨੂੰ ਵੀ ਮੁੜ ਕੇ ਪੰਜਾਬ ਵਾਸਤੇ ਮੰਗਿਆ ਹੈ। ਇਹ ਗੀਤ ਸਤਲੁਜ ਯਮੁਨਾ ਲਿੰਕ ਨਹਿਰ ਦੇ ਬਹੁ-ਚਰਚਿਤ ਵਿਵਾਦ ਮੁੱਦੇ ਉੱਤੇ ਅਧਾਰਤ ਹੈ, ਜਿਸ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਾ ਮਿਲੀ, ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਛੱਡੋ, ਪਾਣੀ ਦਾ ਇੱਕ ਤੁਪਕਾ ਨਹੀਂ ਦਿੰਦੇ।ਇਸ ਗੀਤ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜਿ਼ਕਰ ਕੀਤਾ ਗਿਆ ਹੈ।
ਸਿੱਧੂ ਮੂਸੇਵਾਲਾ ਨੇ ਗੀਤ ਵਿੱਚ ਪੰਜਾਬ ਲਈ ਖ਼ੁਦਮੁਖ਼ਤਾਰੀ ਦੀ ਮੰਗ ਦੇ ਨਾਲਜੇਲ੍ਹਾਂ ਵਿਚਲੇ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਤੇ ਇਸਵਿੱਚ‘ਚਿੱਟੀ ਟੋਪੀ’ ਵਾਲੇ ਉੱਤੇ ਟਿੱਪਣੀ ਕੀਤੀ ਹੈ।‘ਚਿੱਟੀ ਟੋਪੀ’ ਵਾਲੇ ਵੱਡੀ ਸੋਚ ਤੇ ਛੋਟੀ ਨੀਤ ਵਾਲਿਆਂ ਨੂੰ ਪੰਜਾਬੀਆਂ ਨਾਲ ਨਾ ਖਹਿਣ ਦੀ ਸਲਾਹ ਦਿੱਤੀ ਗਈ ਹੈ। ਗੀਤ ਵਿੱਚ ਮਰਹੂਮ ਐਕਟਰ ਦੀਪ ਸਿੱਧੂ ਦਾ ਡਾਇਲਾਗ ਵਰਤਿਆ ਗਿਆ ਹੈ। ਇੱਕ ਹੋਰ ਗੀਤਕਾਰਬਾਰੇ ਗੀਤ ਵਿੱਚ ਕਿਹਾ ਹੈ ਕਿ ‘ਨਿਸ਼ਾਨ ਸਾਹਿਬ ਦੇ ਚੜ੍ਹਾਉਣ ਤੇ ਅੜ੍ਹਬ ਪੰਜਾਬ ਰੋਂਦਾ ਕਿਉਂ ਸੀ, ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਦੋਗਲਾ ਕਿਰਦਾਰ, ਜੇ ਨਿਸ਼ਾਨ ਸਾਹਿਬ ਚੜ੍ਹਾਇਆ ਤਾਂ ਰੋਂਦਾ ਕਿਉਂ, ਜਿੰਨਾ ਚਿਰ ਅਸੀਂ ਦੋਗਲਿਆਂ ਦਾ ਵਾਹ ਨਹੀਂ ਦਿੰਦੇ, ਪਾਣੀ ਤਾਂ ਪੁਲਾ ਤੋਂ ਲੰਘਦਾ, ਪਰ ਸਾਨੂੰ ਭਾਵੇਂ ਲੱਖ ਰਲਾ ਲਵੋ, ਥੱਲ਼ੇ ਨਹੀਂ ਲੱਗਣਾ, ਦਬਕੇ ਨਾਲ ਮੰਗਦੇ ਹੋ, ਅਸੀਂ ਨਹੀਂ ਦਿੰਦੇ।’ਐਸਵਾਈਐਲ ਗੀਤ ਗਾਇਕ ਸਿੱਧੂਮੂਸੇਵਾਲਾਨੇ ਖ਼ੁਦ ਲਿਖਿਆ ਤੇ ਆਪਣੀ ਆਵਾਜ਼ ਵਿੱਚ ਗਾਇਆ ਤੇ ਪ੍ਰੋਡਿਊਸ ਕੀਤਾ ਹੈ। ਇਸ ਦਾ ਆਰਟ ਵਰਕ ਅਤੇ ਵੀਡੀਓ ਦਾ ਕੰਮ ਨਵਕਰਨ ਬਰਾੜ ਨੇ ਕੀਤਾ ਹੈ।
ਵਰਨਣ ਯੋਗ ਹੈ ਕਿ ਸਿੱਧੂ ਮੂਸੇਵਾਲਾਨੂੰ 29 ਮਈ ਨੂੰ ਪੰਜਾਬ ਦੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।ਇਸ ਤੋਂ ਇੱਕ ਦਿਨ ਪਹਿਲਾ ਸੂਬਾ ਸਰਕਾਰ ਨੇ ਉਸ ਦੀ ਸੁਰੱਖਿਆਵਿੱਚ ਕਟੌਤੀ ਕੀਤੀ ਸੀ।ਇਸ ਹਮਲੇ ਵਿੱਚ ਉਸ ਦਾ ਚਚੇਰਾ ਭਰਾ ਤੇ ਉਸ ਨਾਲ ਜੀਪ ਵਿੱਚ ਸਵਾਰ ਇੱਕ ਦੋਸਤ ਜ਼ਖਮੀ ਹੋਏ ਹਨ। ਪਰਿਵਾਰ ਦੇ ਅਨੁਸਾਰ ਮੂਸੇਵਾਲਾ ਨੇ ਆਡੀਓ ਰਿਕਾਰਡਿੰਗ ਪੂਰੀ ਕਰ ਲਈ ਸੀ ਤੇ ਵੀਡੀਓ ਸ਼ੂਟ ਦੀ ਗੱਲਬਾਤ ਚੱਲ ਰਹੀ ਸੀ। ਉਸ ਨੇ ਇਨ੍ਹਾਂ ਗਰਮੀਆਂ ਵਿੱਚ ਆਪਣੇ ਪ੍ਰੋਗਰਾਮਾਂ ਲਈ ਕੈਨੇਡਾ ਜਾਣਾ ਤੇ ਓਦੋਂ ਪਹਿਲਾਂ ਗੀਤ ਰਿਲੀਜ਼ ਕਰਨਾ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਕੇਸਵਿੱਚਅੱਜ ਵੀ ਪੰਜਾਬ ਪੁਲਿਸ ਨੇ ਖੁਲਾਸੇ ਕੀਤੇ ਹਨ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ(ਏ ਜੀਟੀਐਫ) ਦੇ ਚੀਫ ਨੇ ਦਾਅਵਾ ਕੀਤਾ ਕਿ ਸਿੱਧੂਮੂਸੇਵਾਲਾ ਦੇ ਦੋ ਕਾਤਲ ਦੇਸ਼ ਛੱਡ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸਚਿਨ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਫਰਜੀ ਪਾਸਪੋਰਟ ਬਣਾ ਕੇ ਫਰਾਰ ਹੋ ਚੁੱਕੇ ਹਨ। ਸਚਿਨ ਬਿਸ਼ਨੋਈ ਨੇ ਤਿਲਕ ਰਾਜ ਦੇ ਨਾਂ ਦਾ ਪਾਸਪੋਰਟ ਤੇ ਅਨਮੋਲ ਬਿਸ਼ਨੋਈ ਨੇ ਭਾਨੂੰ ਪ੍ਰਤਾਪ ਦੇ ਨਾਂ ਉਤੇ ਪਾਸਪੋਰਟ ਬਣਵਾਇਆ ਸੀ। ਦੇਸ਼ ਛੱਡ ਕੇ ਫਰਾਰ ਹੋਗਏ ਸਚਿਨ ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸਿੱਧੂਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ, ਪਰ ਪੁਲਸ ਮੁਤਾਬਕ ਇਹ ਸੱਚ ਨਹੀਂ, ਇਹ ਜਾਂਚ ਭਟਕਾਉਣ ਲਈ ਦਿੱਤੀ ਗਲਤ ਸੂਚਨਾ ਸੀ।ਪੰਜਾਬ ਪੁਲਿਸ ਦੇ ਏਜੀਟੀਐਫ ਦੇ ਮੁਖੀ ਨੇ ਦੱਸਿਆ ਕਿ ਅੱਜਤੱਕਸਿੱਧੂਮੂਸੇਵਾਲਾ ਕਤਲ ਕੇਸ ਵਿੱਚ 13 ਬੰਦੇ ਫੜੇ ਹਨ ਤੇ ਅੱਜ ਵੀ ਇਕ ਦੋਸ਼ੀ ਫੜਿਆ ਹੈ।ਉਨ੍ਹਾਂ ਕਿਹਾ ਕਿ ਸਾਰੀ ਸਾਜਿਸ਼ ਪਿੱਛੇ ਲਾਰੈਂਸ ਬਿਸ਼ਨੋਈ ਮੁੱਖ ਦੋਸ਼ੀ ਹੈ ਤੇ ਉਸ ਨੇ ਗੋਲਡੀ ਬਰਾੜ ਨਾਲ ਮਿਲ ਕੇ ਸਾਜਿਸ਼ ਰਚੀ ਸੀ।

Have something to say? Post your comment