Welcome to Canadian Punjabi Post
Follow us on

17

May 2022
 
ਪੰਜਾਬ

ਨਵਜੋਤ ਸਿੱਧੂ ਨੇ ਕਿਹਾ: ਜੇ ਪਾਰਟੀ ਨੇ ਮੇਰੇ ਸੁਝਾਅ ਮੰਨੇ ਤਾਂ ਕਾਂਗਰਸ 70 ਸੀਟਾਂ ਜਿੱਤੇਗੀ

January 24, 2022 08:26 AM

* ਮੁੱਖ ਮੰਤਰੀ ਚੰਨੀ ਉੱਤੇ ਈ ਡੀ ਛਾਪੇ ਨੂੰ ਰਾਜਨੀਤਕ ਦੱਸਿਆ


ਚੰਡੀਗੜ੍ਹ, 23 ਜਨਵਰੀ, (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਵਿਧਾਇਕ ਨਵਜੋਤ ਸਿੰਘ ਸਿੱਧੂਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਪਾਰਟੀ ਤੋਂ ਮੁੱਖ ਮੰਤਰੀ ਦਾ ਅਹੁਦਾ ਨਹੀਂ ਮੰਗਿਆ। ਅੱਜ ਇੱਕ ਸਵਾਲ ਦੇ ਜਵਾਬ ਵਿੱਚ ਨਵਜੋਤਸਿੰਘ ਸਿੱਧੂ ਨੇ ਕਿਹਾ ਕਿ ਸਾਲ 2017 ਵਿੱਚ ਪਾਰਟੀ ਨੇ ਕਿਹਾ ਕਿ ਮਜੀਠਾ ਵਿੱਚ ਰੈਲੀ ਕਰਨੀ ਹੈ, ਉਥੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਚੁੱਕ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੀਤਾ ਸੀ।
ਅੱਜ ਏਥੇ ਇੱਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ‘ਪੰਜਾਬ ਮਾਡਲ’ ਬਾਰੇ ਦਾਅਵਾ ਕੀਤਾ ਕਿ ਜੇ ਕਾਂਗਰਸਚੋਣ ਮੈਨੀਫੈਸਟੋ ਵਿੱਚ ਇਹ ਮਾਡਲ ਸ਼ਾਮਲ ਕਰੇ ਤਾਂ 70 ਸੀਟਾਂ ਜਿੱਤੇਗੀ। ਇਸ ਪੰਜਾਬ ਮਾਡਲ ਨੂੰ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨਾਲ ਲੰਮੀ ਗੱਲਬਾਤ ਹੋਈ ਹੈ। ਕੁਝ ਦਿਨਾਂ ਨੂੰ ਮੈਨੀਫੈਸਟੋ ਆ ਜਾਵੇਗਾ। ਖੇਤੀ, ਰੇਤ ਕਾਰਪੋਰੇਸ਼ਨ, ਸ਼ਰਾਬ ਕਾਰਪੋਰੇਸ਼ਨ ਆਦਿ ਬਾਰੇ ਨਵਜੋਤ ਸਿੰਘ ਸਿੱਧੂ ਨੇ ਦੁਹਰਾਇਆ ਕਿ ਉਸ ਦਾ ਸਿਆਸੀ ਭਵਿੱਖ ਪੰਜਾਬ ਮਾਡਲ ਉੱਤੇਨਿਰਭਰ ਹੈ। ਉਨ੍ਹਾਂ ਆਸ ਕੀਤੀ ਕਿ ਮੈਨੀਫੈਸਟੋ ਵਿੱਚ ਪੰਜਾਬ ਮਾਡਲ ਦੀ ਝਲਕ ਮਿਲੇਗੀ। ਕਿਸੇ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਗੱਲ ਰੱਦ ਕਰ ਕੇਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਲੋਕ ਕੋਈ ਵੀ ਕੰਮ ਅਧੂਰਾ ਨਹੀਂ ਕਰਦੇ, ਭਾਵੇਂ 2012 ਹੋਵੇ ਜਾਂ 2017 ਹੋਵੇ, ਜਨਤਾ ਨੇ ਹਮੇਸ਼ਾ ਸਪੱਸ਼ਟ ਬਹੁਮਤ ਦਿੱਤਾ ਸੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਵੱਲੋਂ ਛਾਪਿਆਂਬਾਰੇ ਨਵਜੋਤ ਸਿੰਘਸਿੱਧੂ ਨੇ ਕਿਹਾ ਕਿ ਕੇਸ 2018 ਪੁਰਾਣਾ ਹੈ, ਚਾਰ ਸਾਲ ਕੈਪਟਨ ਅਮਰਿੰਦਰਸਿੰਘ ਨੇ ਕੁਝ ਨਹੀਂ ਕੀਤਾ ਸੀ ਅਤੇ ਚੋਣਾਂ ਵੇਲੇ ਈਡੀ ਦੇ ਰਾਹੀਂ ਦਬਾਅ ਬਣਾਉਣ ਲਈ ਕਾਰਵਾਈ ਕਰ ਰਹੇ ਹਨ, ਇਹ ਬਦਲਾਖ਼ੋਰੀ ਨਹੀਂ ਤਾਂ ਹੋਰ ਕੀ ਹੈ? ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਉਨ੍ਹਾਂ ਕਿਹਾ ਕਿ ਦਿੱਲੀਵਿੱਚ ਉਸ ਨੇ ਕਿਸੇ ਔਰਤ ਨੂੰ 1000 ਰੁਪਏ ਨਹੀਂ ਦਿੱਤੇ, ਪੰਜਾਬ ਵਿੱਚ ਵਾਅਦੇ ਕਰਦੇ ਹਨ।

 

 
Have something to say? Post your comment