Welcome to Canadian Punjabi Post
Follow us on

17

May 2022
 
ਪੰਜਾਬ

ਸਾਬਕਾ ਡੀ ਜੀ ਪੀ ਦੇ ਜਾਅਲੀ ਸਾਈਨ ਦਾ ਮੁੱਦਾ:ਡੀ ਜੀ ਪੀ ਦਫ਼ਤਰ ਤੋਂ ਫਾਈਲਾਂ ਵੀ ਗਾਇਬ

January 24, 2022 02:00 AM

ਚੰਡੀਗ਼ੜ੍ਹ, 23 ਜਨਵਰੀ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਧਿਆਏ ਦੇ ਜਾਅਲੀ ਦਸਖਤ ਕਰਕੇ 11 ਪੁਲਸ ਅਧਿਕਾਰੀਆਂ ਦੀ ਪ੍ਰਮੋਸ਼ਨ ਦੇ ਮਾਮਲੇ ਵਿੱਚ ਡੀ ਜੀ ਪੀ ਦਫ਼ਤਰ ਤੋਂ ਕੁਝ ਫਾਈਲਾਂ ਗਾਇਬ ਹੋ ਗਈਆਂ ਹਨ। ਗਾਇਬ ਹੋਈਆਂ ਫਾਈਲਾਂ ਵਿੱਚ ਪੁਲਸ ਜਵਾਨਾਂ ਦੀ ਉਸ ਪ੍ਰਮੋਸ਼ਨ ਦਾ ਰਿਕਾਰਡ ਹੈ, ਜਿਹੜੀ ਸਾਬਕਾ ਡੀ ਜੀ ਪੀ ਦੇ ਜਾਅਲੀ ਸਾਈਨਾਂ ਦੇ ਆਧਾਰ ਉੱਤੇ ਹੋਈ ਹੈ।
ਇਸ ਬਾਰੇ ਕੀਤੀ ਗਈ ਜਾਂਚ ਵਿੱਚ ਭੇਦ ਖੁੱਲ੍ਹਾ ਕਿ ਫਰਾਰ ਦੋਸ਼ੀ ਸਬ ਇੰਸਪੈਕਟਰ ਸਤਵਿੰਦਰ ਨੇ ਤਿੰਨ ਵਾਰੀ ਪ੍ਰਮੋਸ਼ਨ ਹਾਸਲ ਕੀਤੀ ਅਤੇ ਉਹ ਹੈਡ ਕਾਂਸਟੇਬਲ ਤੋਂ ਐਸ ਆਈ ਬਣਿਆ ਸੀ। ਇਹ ਪ੍ਰਮੋਸ਼ਨ ਸਤਵਿੰਦਰ ਸਿੰਘ ਨੇ ਕੁਝ ਹੀ ਮਹੀਨਿਆਂ ਵਿੱਚ ਹਾਸਲ ਕੀਤੀ ਸੀ। ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੇ ਪੀ ਏ ਕੁਲਵਿੰਦਰ ਸਿੰਘ ਨੂੰ ਸਾਰੇ ਕੁਝ ਦੀ ਜਾਣਕਾਰੀ ਸੀ। ਦੋਸ਼ੀਆਂ ਨੇ ਉਸਦੀ ਮਿਲੀਭਗਤ ਨਾਲ ਹੀ ਇਹ ਚਾਲ ਚੱਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕੁਲਵਿੰਦਰ ਸਿੰਘ ਦੇ ਕੰਪਿਊਟਰ ਉੱਤੇ ਪ੍ਰਮੋਸ਼ਨ ਲਿਸਟ ਬਣਾਈ ਗਈ ਸੀ, ਜਿਸ ਦੀ ਉਸ ਨੂੰ ਪੂਰੀ ਜਾਣਕਾਰੀ ਸੀ। ਕੱਲ੍ਹ ਕੁਲਵਿੰਦਰਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ)ਨੂੰਉਸ ਦਾ 10 ਦਿਨ ਦਾ ਰਿਮਾਂਡ ਮਿਲਿਆ ਹੈ। ਪੁਲਸ ਟੀਮਾਂ ਵੱਖ-ਵੱਖ ਜਗ੍ਹਾ ਛਾਪ ਮਾਰਰਹੀਆਂ ਹਨ।ਅਜੇ ਤਕ ਪੰਜ ਲੋਕ ਗ਼੍ਰਿਫ਼ਤਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਸਾਈਬਰ ਸੈਲ ਦੇ ਇੰਸਪੈਕਟਰ ਸਤਵੰਤ ਸਿੰਘ, ਜੀ ਪੀ ਐਫ ਬ੍ਰਾਂਚ ਦੇ ਸੁਪਰਡੈਂਟ ਸੰਦੀਪ ਕੁਮਾਰ, ਈ-1 ਬ੍ਰਾਂਚ ਦੇ ਸੁਪਰਡੈਂਟ ਬਹਾਦੁਰ ਸਿੰਘ, ਹੈਡ ਕਾਂਸਟੇਬਲ ਮਨੀ ਕਟੋਚ ਅਤੇ ਬਰਖਾਸਤ ਐਸ ਆਈ ਸਰਬਜੀਤ ਸਿੰਘ ਸ਼ਾਮਲ ਹਨ।

 
Have something to say? Post your comment