Welcome to Canadian Punjabi Post
Follow us on

17

May 2022
 
ਪੰਜਾਬ

ਬਟਨ ਦਬਾਉਂਦੇ ਸਾਰਉਮੀਦਵਾਰ ਦਾ ਅਪਰਾਧਕ ਰਿਕਾਰਡ ਪਤਾ ਲੱਗ ਜਾਇਆ ਕਰੇਗਾ

January 24, 2022 01:58 AM

* ਭਾਰਤੀ ਚੋਣ ਕਮਿਸ਼ਨ ਵੱਲੋਂ ‘ਨੋਅ ਯੂਅਰ ਕੈਂਡੀਡੇਟ’ਐਪ ਸ਼ੁਰੂ

ਚੰਡੀਗ਼ੜ੍ਹ, 23 ਜਨਵਰੀ (ਪੋਸਟ ਬਿਊਰੋ)- ਭਾਰਤ ਵਿੱਚ ਰਾਜਨੀਤਕ ਪਾਰਟੀਆਂ ਲਈ ਭਵਿੱਖ ਵਿੱਚ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਲੜਨ ਲਈ ਚੁਣੇ ਜਾਣ ਦਾ ਯੋਗ ਸਪੱਸ਼ਟੀਕਰਨ ਛਾਪਣਾ ਲਾਜ਼ਮੀ ਕਰਨ ਪਿੱਛੋਂ ਕੇਂਦਰੀ ਚੋਣ ਕਮਿਸ਼ਨ (ਈ ਸੀ ਆਈ) ਨੇ ਵੋਟਰਾਂ ਲਈ ਹਰ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਕ ਪਿਛੋਕੜ ਬਾਰੇ ਜਾਨਣ ਲਈ ਮੋਬਾਈਲ ਐਪਲੀਕੇਸ਼ਨ ‘ਨੋਅ ਯੂਅਰ ਕੈਂਡੀਡੇਟ’ ਲਾਂਚ ਕੀਤੀ ਹੈ।
ਪੰਜਾਬ ਦੇ ਮੁੱਖ ਚੋਣ ਅਫਸਰ (ਸੀ ਈ ਓ) ਡਾ. ਐਸ ਕਰੁਣਾ ਰਾਜੂ ਨੇ ਇਸ ਨਵੀਂ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦੇ ਵਕਤਵੋਟਰਾਂ ਨੂੰਦੱਸਿਆ ਕਿ ਇਹ ਐਪ ਉਮੀਦਵਾਰਾਂ ਦੇ ਅਪਰਾਧੀ ਪਿਛੋਕੜ ਦੀ ਜਾਣਕਾਰੀ ਲੈਣ ਲਈ ਤਿਆਰ ਕੀਤੀ ਗਈ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈਂਬਸਾਈਟ ਉੱਤੇ ਪਾਇਆ ਹੈ। ਸਾਰੇ ਰਿਟਰਨਿੰਗ ਅਫ਼ਸਰਾਂ ਨੂੰ ਇਸ ਐਪ ਉੱਤੇ ਕੇਵਲ ਸਹੀ ਦਸਤਾਵੇਜ਼ ਅਪਲੋਡ ਕਰਨਾ ਯਕੀਨੀ ਕਰਨ ਲਈ ਨਿਰਦੇਸ਼ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਉਮੀਦਵਾਰ ਦੇ ਅਪਰਾਧੀ ਪਿਛੋਕੜ ਬਾਰੇ ਦੱਸਣ ਲਈ ‘ਹਾਂ' ਜਾਂ ‘ਨਹੀਂ' ਵਾਲਾ ਚੈੱਕ ਬਾਕਸ ਟਿੱਕ ਕੀਤਾ ਜਾਵੇ ਅਤੇ ਉਮੀਦਵਾਰ ਵੱਲੋਂ ਆਫਲਾਈਨ ਨਾਮਜ਼ਦਗੀ ਸਮੇਂ ਜਮ੍ਹਾਂ ਕਰਵਾਏ ਸਕੈਨਡ ਦਸਤਾਵੇਜ਼ ਅਪਲੋਡ ਕੀਤੇ ਜਾਣ।
ਇਸ ਮੌਕੇ ਮੁੱਖ ਚੋਣ ਅਫਸਰ ਡਾ: ਕਰੁਣਾ ਰਾਜੂ ਨੇ ਹਦਾਇਤ ਕੀਤੀ ਕਿ ਅਪਰਾਧਕ ਪਿਛੋਕੜ ਸਬੰਧੀ ਵੇਰਵੇ ‘ਕੇਵਾਈਸੀ’ (ਨੋਅ ਯੁਅਰ ਕੈਂਡੀਡੇਟ) ਐਪ ਰਾਹੀ ਜਾਰੀ ਕੀਤੇ ਵੇਰਵੇ ਨਾਲ ਮਿਲਦੇ ਹੋਣੇ ਚਾਹੀਦੇ ਹਨ। ਇੱਕ ਹੋਰ ਮਹੱਤਵਪੂਰਨ ਐਪ ‘ਸੀਵਿਜਿਲ' ਬਣਾਈ ਗਈ ਹੈ, ਜਿਹੜੀ ਚੋਣਾਂ ਦੇ ਜ਼ਾਬਤੇ/ਖਰਚ ਦੀ ਉਲੰਘਣਾ ਦਾ ਅਸਲ ਸਮਾਂ, ਸਬੂਤ-ਅਧਾਰਤ ਵੇਰਵੇ ਅਤੇ ਸਬੰਧਤ ਸਥਾਨ ਦੇ ਡੈਟਾ ਸਮੇਤ ਲਾਈਵ ਫੋਟੋ/ਵੀਡੀਓ ਪੇਸ਼ ਕਰਦੀ ਹੈ। ਇਸ ਮੋਬਾਈਲ ਐਪ ਰਾਹੀਂ ਕੋਈ ਵੀ ਨਾਗਰਿਕ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਤੇ ਫਿਰ ਫਲਾਇੰਗ ਸਕੁਐਡ ਫਿਰ ਇਸ ਦੀ ਜਾਂਚ ਕਰਦੇ ਅਤੇ ਰਿਟਰਨਿੰਗ ਅਫਸਰ 100 ਮਿੰਟਾਂ ਵਿੱਚ ਫ਼ੈਸਲਾ ਲੈਂਦਾ ਹੈ। ‘ਵੋਟਰ ਹੈਲਪਲਾਈਨ' ਨਾਂ ਦੀ ਇੱਕ ਹੋਰ ਐਂਡਰਾਇਡ ਅਧਾਰਤ ਮੋਬਾਈਲ ਐਪ ਲਾਂਚ ਕੀਤੀ ਗਈ ਹੈ, ਜਿਹੜੀ ਲੋਕਾਂ ਨੂੰ ਵੋਟਰ ਸੂਚੀ ਵਿੱਚ ਆਪਣੇ ਨਾਂਅ ਲੱਭਣ, ਆਨਲਾਈਨ ਫਾਰਮ ਜਮ੍ਹਾ ਕਰਾਉਣ, ਅਰਜ਼ੀ ਦੀ ਹਾਲਤ ਦਾ ਪਤਾ ਲਾਉਣ, ਸ਼ਿਕਾਇਤਾਂ ਦਾਇਰ ਕਰਨਅਤੇਕੀਤੀਆਂ ਸ਼ਿਕਾਇਤਾਂ ਦੇ ਜਵਾਬ ਮੋਬਾਈਲ ਐਪ ਉੱਤੇਹਾਸਲ ਕਰਨ ਦੇ ਨਾਲ ਬੂਥ ਲੈਵਲ ਅਫਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੇ ਜ਼ਿਲ੍ਹਾ ਚੋਣ ਅਫਸਰਾਂ ਦੇ ਸੰਪਰਕ ਵੇਰਵਿਆਂ ਨੂੰ ਜਾਨਣ ਦੀ ਸਹੂਲਤ ਦਿੰਦੀ ਹੈ।

 
Have something to say? Post your comment