Welcome to Canadian Punjabi Post
Follow us on

28

March 2024
 
ਪੰਜਾਬ

ਟਿਕਟਾਂ ਵੇਚਣ ਦੇ ਦੋਸ਼ਾਂ ਉੱਤੇ ਕੇਜਰੀਵਾਲ ਦੀ ਤਿੱਖੀ ਪ੍ਰਤੀਕਰਿਆ

January 13, 2022 08:25 AM

* ਸਬੂਤ ਦਿਉ, ਮੈਂ ਪਾਰਟੀ ਆਗੂ ਉੱਤੇ ਕੇਸ ਦਰਜ ਕਰਾਵਾਂਗਾ: ਕੇਜਰੀਵਾਲ
* ਮੁੱਖ ਮੰਤਰੀ ਚਿਹਰੇ ਦਾ ਐਲਾਨ ਹਾਲੇ ਠਹਿਰ ਕੇ ਕਰਨਗੇ


ਚੰਡੀਗੜ੍ਹ, 12 ਜਨਵਰੀ, (ਪੋਸਟ ਬਿਊਰੋ)- ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਪੈਸੇ ਲੈ ਕੇ ਉਮੀਦਵਾਰਾਂ ਨੂੰ ਟਿਕਟਾਂ ਵੇਚਣ ਦਾ ਦੋਸ਼ ਲੱਗਦਾ ਹੈ। ਵੱਧ ਜ਼ੋਰ ਨਾਲ ਇਹ ਦੋਸ਼ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਰਾਜੇਵਾਲ ਨੇ ਲਾਇਆ ਸੀ। ਰਾਜੇਵਾਲ ਦੇ ਇਸ ਬਿਆਨਦੇ ਬਾਅਦ ਅੱਜ ਪੰਜਾਬ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਫ ਕਿਹਾ ਕਿ ‘ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਲੱਗਦੀ, ਸਬੂਤ ਦਿਉ, ਅਸੀਂ ਕੇਸ ਦਰਜ ਕਰਾਵਾਂਗੇ।’
ਅੱਜ ਏਥੋਂ ਨੇੜੇ ਖਰੜ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਰਾਜੇਵਾਲ ਸਾਹਿਬ ਚੰਗੇ ਇਨਸਾਨ ਹਨ। ਉਹ ਮੇਰੇ ਘਰ ਆਏ ਤੇ ਮੈਨੂੰ ਇਕ ਪੈੱਨ ਡਰਾਇਵ ਦਿੱਤੀ ਸੀ, ਜਿਸ ਵਿੱਚ ਇੱਕ ਆਡੀਓ ਕਲਿੱਪ ਸੀ।ਇਸ ਆਡੀਓ ਕਲਿੱਪ ਵਿੱਚ ਦੋ ਜਣੇ ਆਪੋ ਵਿੱਚਗੱਲਾਂ ਕਰਦੇ ਸਨ। ਇਕ ਜਣਾ ਕਹਿੰਦਾ ਹੈ ਕਿ ਕੇਜਰੀਵਾਲ ਪੈਸੇ ਖਾਂਦਾ ਹੈ, ਕੇਜਰੀਵਾਲ ਸਾਰੇ ਕੰਮ ਪੈਸੇ ਲੈ ਕੇ ਕਰਦਾ ਹੈ। ਇਸੇ ਤਰ੍ਹਾਂ ਦੂਸਰਾ ਵਿਅਕਤੀ ਮਨੀਸ਼ ਸਿਸੋਦੀਆ ਉੱਤੇ ਇਹੀ ਦੋਸ਼ ਲਾ ਰਿਹਾ ਹੈ ਤੇ ਰਾਘਵ ਚੱਢਾ ਬਾਰੇ ਵੀ ਕਿਹਾ ਗਿਆ ਸੀ ਕਿ ਉਹ ਫਾਈਵ ਸਟਾਰ ਹੋਟਲ ਵਿੱਚ ਠਹਿਰਦਾ ਹੈ।’ ਕੇਜਰੀਵਾਲ ਨੇ ਕਿਹਾ ਕਿ ‘ਦੋ ਜਣੇ ਏਦਾਂ ਗੱਲਾਂ ਕਰਦੇ ਹਨ ਤਾਂ ਇਸ ਆਡੀਓ ਦੇ ਆਧਾਰ ਉੱਤੇ ਕਿਸੇ ਦੇ ਖਿਲਾਫਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ, ਨਾ ਇਸ ਵਿੱਚ ਟਿਕਟ ਲੈਣ ਵਾਲਾ, ਨਾ ਟਿਕਟ ਦੇਣ ਵਾਲਾ ਤੇ ਨਾ ਕੋਈ ਵਿਚੋਲਾ ਬੋਲਦਾ ਹੈ।’
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਦੇਣ ਵੇਲੇ ਸੌਦੇਬਾਜ਼ੀ ਕੀਤੀ ਹੈ। ਇਸ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਰਾਜੇਵਾਲ ਦੀਆਂ ਸਿਫਤਾਂ ਕਰਦੇ ਹੋਏ ਕਿਹਾ ਕਿ ‘ਰਾਜੇਵਾਲਸਾਹਿਬ ਬਹੁਤ ਚੰਗੇ ਤੇ ਭੋਲੇ ਇਨਸਾਨ ਹਨ। ਉਨ੍ਹਾਂ ਨੂੰ ਕਿਸੇ ਨੇ ਗੁੰਮਰਾਹ ਕੀਤਾ ਹੈ।’ ਕੇਜਰੀਵਾਲ ਨੇ ਰਾਜੇਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ‘ਜੇ ਉਨ੍ਹਾਂ ਕੋਲ ਸਾਡੀ ਪਾਰਟੀ ਖਿਲਾਫ ਟਿਕਟਾਂ ਵੇਚਣ ਦਾ ਕੋਈ ਸਬੂਤ ਹੈ ਤਾਂ ਮੈਨੂੰ ਦੱਸਣ ਦੀ ਥਾਂ ਸਾਰਿਆਂ ਨੂੰ ਦੱਸਣ, ਜੇ ਇਹ ਸੱਚਾ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੇ ਟਿਕਟਾਂ ਵੇਚੀਆਂ ਹਨ ਤਾਂ ਮੈਂ ਟਿਕਟ ਵੇਚਣ ਅਤੇ ਖ਼ਰੀਦਣ ਵਾਲੇ ਨੂੰ 24 ਘੰਟਿਆਂ ਵਿੱਚ ਪਾਰਟੀ ਤੋਂ ਕੱਢ ਦਵਾਂਗਾ ਅਤੇ ਅਜਿਹੇ ਬੰਦਿਆਂ ਨੂੰ ਜੇਲ੍ਹ ਭੇਜ ਕੇ ਰਹਾਂਗਾ।’
ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦਾ ਗਠਜੋੜ ਦੇ ਆਸਾਰ ਸਨ, ਪਰ ਕਿਸੇ ਕਾਰਨ ਹੋ ਨਹੀਂ ਸਕਿਆ। ਇਸ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਨਾਲ ਗਠਜੋੜ ਬਾਰੇ ਵਿਚਾਰ ਹੋਈ ਸੀ। ਉਨ੍ਹਾ ਕਿਹਾ ਕਿ ਜਿਸ ਦਿਨ ਰਾਜੇਵਾਲ ਮੇਰੇ ਘਰ ਆਏ, ਓਦੋਂ ਆਮ ਆਦਮੀ ਪਾਰਟੀ 90 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਸੀ ਤੇ 27 ਦਾ ਐਲਾਨ ਬਾਕੀ ਸੀ, ਰਾਜੇਵਾਲ ਸਾਹਿਬ 60 ਟਿਕਟਾਂ ਮੰਗਦੇ ਸਨ, ਇਸੇ ਕਾਰਨ ਦੋਵਾਂ ਦੀ ਸਹਿਮਤੀ ਨਹੀਂ ਹੋ ਸਕੀ। ਕੇਜਰੀਵਾਲ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਨੇ 60 ਟਿਕਟਾਂ ਦੀ ਮੰਗ ਕੀਤੀ ਤਾਂ ਮੈਂ ਕਿਹਾ ਸੀ ਕਿ 117 ਸੀਟਾਂ ਹੀ ਤੁਹਾਡੀਆਂ ਹਨ, ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਹਨ, ਉਹ ਵੀ ਕਿਸਾਨਾਂ ਦੇ ਬੱਚੇ ਹਨ।ਕੇਜਰੀਵਾਲ ਨੇ ਕਿਹਾ ਕਿ ਮੈਂ ਰਾਜੇਵਾਲ ਨੂੰ ਆਫ਼ਰ ਕੀਤਾ ਕਿ ਬਾਕੀ ਸੀਟਾਂ ਬਾਕੀ ਵਿੱਚੋਂ ਤੁਸੀਂ ਆਪਣੀ ਪਸੰਦ ਦੀਆਂ 10-15 ਸੀਟਾਂ ਲੈ ਲਓ, ਪਰ ਐਲਾਨ ਕੀਤੇ ਉਮੀਦਵਾਰਾਂ ਦੀਆਂ ਟਿਕਟਾਂ ਕੱਟਣੀਆਂ ਠੀਕ ਨਹੀਂ। ਕੇਜਰੀਵਾਲ ਨੇ ਕਿਹਾ ਕਿ ਇਸ ਗੱਲ ਉੱਤੇ ਦੋਹਾਂ ਦੀ ਸਹਿਮਤੀ ਨਹੀਂ ਹੋ ਸਕੀ ਅਤੇ ਗਠਜੋੜ ਨਹੀਂ ਹੋ ਸਕਿਆ। ਇਸ ਮੌਕੇ ਕੇਜਰੀਵਾਲ ਨੇ ਇਹ ਵੀ ਮੰਨਿਆ ਕਿ ਸੰਯੁਕਤ ਸਮਾਜ ਮੋਰਚਾ ਦੇ ਚੋਣਾਂ ਲੜਨ ਨਾਲ ਆਮ ਆਦਮੀ ਪਾਰਟੀ ਦੀਆਂ ਵੋਟਾਂ ਉੱਤੇ ਜ਼ਰੂਰ ਅਸਰ ਪਵੇਗਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ