Welcome to Canadian Punjabi Post
Follow us on

29

March 2024
 
ਪੰਜਾਬ

ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੱਧੂ ਦੀ ਗੱਲ ਕੱਟੀ

January 13, 2022 08:24 AM

* ਮੁੱਖ ਮੰਤਰੀ ਲੋਕ ਨਹੀਂ, ਪਾਰਟੀ ਦੇ ਵਿਧਾਇਕ ਤੈਅ ਕਰਨਗੇ : ਰੰਧਾਵਾ


ਚੰਡੀਗੜ੍ਹ, 12 ਜਨਵਰੀ, (ਪੋਸਟ ਬਿਊਰੋ)-ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘਸਿੱਧੂਦਾ‘ਪੰਜਾਬ ਮਾਡਲ’ ਕੱਟਦੇ ਹੋਏ ਕਿਹਾ ਹੈ ਕਿ “ਵਿਧਾਨ ਸਭਾ ਚੋਣਾਂ ‘ਕਾਂਗਰਸੀ ਮਾਡਲ’ ਤਹਿਤ ਲੜੀਆਂ ਜਾਣਗੀਆਂ। ਜੇ ਕਿਸੇ ਵਿਅਕਤੀ ਦਾ ਨਿੱਜੀ ਏਜੰਡਾ ਹੈ ਤਾਂ ਆਪਣਾ ਏਜੰਡਾ ਜਾਂ ਸੁਝਾਅ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਨੂੰ ਸੌਂਪ ਸਕਦਾ ਹੈ।”
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕਿਹਾ ਕਿ ਮੁੱਖ ਮੰਤਰੀ ਨੂੰ ਲੋਕ ਨਹੀਂ ਚੁਣਦੇ ਹੁੰਦੇ, ਵਿਧਾਇਕ ਹੀ ਚੁਣਨਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਖੁਦ ਕਹਿੰਦਾ ਰਿਹਾ ਹੈ ਕਿ ਵਿਧਾਇਕ ਆਪਣੇ ਹਲਕੇ ਦੇ ਦੋ ਲੱਖ ਲੋਕਾਂ ਦਾ ਨੁਮਾਇੰਦਾ ਹੈ।ਵਰਨਣ ਯੋਗ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘਸਿੱਧੂ ਨੇ ‘ਪੰਜਾਬ ਮਾਡਲ’ ਦਾ ਖਾਕਾ ਪੇਸ਼ ਕਰ ਕੇ ਰਾਜ ਦਾ ਮੁੱਖ ਮੰਤਰੀ ਲੋਕਾਂ ਵੱਲੋਂ ਚੁਣੇ ਜਾਣ ਦੀ ਗੱਲ ਕਹੀ ਸੀ। ਅੱਜ ਸੁਖਜਿੰਦਰ ਸਿੰਘ ਰੰਧਾਵਾਂ ਨੇ ਵਰਚੂਅਲ ਪ੍ਰੈੱਸ ਕਾਨਫਰੰਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦੇਖ ਲੈਣ ਦੀ ਧਮਕੀ ਦਾ ਜਵਾਬ ਦਿੰਦਿਆਂ ਕਿਹਾ;‘ਅਸੀਂ ਡਰਨ ਵਾਲੇ ਨਹੀਂ, ਸਾਡੀਆਂ ਰਗਾਂ ਵਿੱਚ ਗੱਦਾਰਾਂ ਦਾ ਨਹੀਂ, ਦੇਸ਼ ਭਗਤਾਂ ਦਾ ਖੂਨ ਦੌੜ ਰਿਹਾ ਹੈ।’ ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਪੇਸ਼ਗੀ ਜਮਾਨਤ ਮਿਲੀ ਤਾਂ ਕੋਈ ਵੱਡਾ ਮਾਅਰਕਾ ਨਹੀਂ ਮਾਰਿਆ, ਜ਼ਮਾਨਤ ਗੈਂਗਸਟਰਾਂ, ਬਦਮਾਸ਼ਾਂ ਵਗੈਰਾਦੀ ਵੀ ਹੋ ਜਾਂਦੀ ਹੈ, ਪਰ ਡਰੱਗ ਦੀ ਤੋਹਮਤ ਖ਼ਤਮ ਨਹੀਂ ਹੋਣ। ਮਜੀਠੀਆ ਵੱਲੋਂ ਰੂਪੋਸ਼ ਹੋਣ ਬਾਰੇਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਪਤਾ ਹੋਣ ਦੇ ਦੋਸ਼ਾਂ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਨਹੁੰ ਮਾਸ ਦਾ ਰਿਸ਼ਤਾ ਸਾਫ਼ ਹੋ ਗਿਆ ਹੈ, ਮਜੀਠੀਆ ਨੂੰ ਭਾਜਪਾ ਨੇ ਪਨਾਹ ਦਿੱਤੀ ਸੀ, ਤਦੇ ਉਹ ਹਰਿਆਣਾ ਰਾਹੀਂ ਨਾਢਾ ਸਾਹਿਬ ਗਏ ਹਨ।ਪੰਜਾਬ ਪੁਲਸ ਦੇ ਗਿਆਰਾਂ ਅਫਸਰਾਂ ਨੂੰ ਜਾਅਲੀ ਦਸਖ਼ਤਾਂ ਨਾਲ ਤਰੱਕੀ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਸ ਦੇ ਮੁਖੀਵੱਲੋਂਕੇਸ ਧਿਆਨ ਵਿੱਚ ਲਿਆਉਣ ਉੱਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆਦੀ ਕੋਤਾਹੀ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੂਟ ਦਾ ਫੈਸਲਾ ਐੱਸਪੀਜੀ (ਸਪੈਸ਼ਲ ਪਰੋਟੈਕਸ਼ਨ ਗਰੁੱਪ) ਦੀ ਟੀਮ ਤੈਅ ਕਰਦੀ ਹੈ ਤੇ ਪ੍ਰਧਾਨ ਮੰਤਰੀ ਦੀ ਗੱਡੀ ਦੇ ਨੇੜੇ ਕਿਸਾਨ ਨਹੀਂ ਸੀ ਗਏ, ਭਾਜਪਾ ਦੇ ਆਪਣੇ ਵਰਕਰ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ