Welcome to Canadian Punjabi Post
Follow us on

29

March 2024
 
ਦੇਸ਼ ਦੁਨੀਆ

ਗੁਰਦੁਆਰਾ ਨਾਨਕਸਰ ਹੜੱਪਾ

January 21, 2020 11:01 AM

ਹੜੱਪਾ ਜ਼ਿਲਾ ਸਾਹੀਵਾਲ ( ਮਿੰਟਗੁਮਰੀ ) ਦਾ ਇਲਾਕਾ ਬਹੁਤ ਪੁਰਾਤਨ ਸ਼ਹਿਰ ਹੈ । ਇਹ ਸ਼ਹਿਰ ਹਜ਼ਰਤ ਈਸਾ ਤੋਂ ਵੀ ਕਈ ਹਜ਼ਾਰ ਸਾਲ ਪਹਿਲਾ ਆਬਾਦ ਸੀ। ਫਿਰ ਕਿਸੇ ਰੱਬੀ ਆਫਤ ਜਾ ਬਾਹਰੀ ਹੱਲਿਆ ਕਾਰਨ ਥੇਹ ਹੋ ਗਿਆ । ਇੱਥੇ ਸੋਨੇ ਚਾਂਦੀ ਦੀਆ ਅਨੇਕ ਵਸਤਾ ਤੋਂ ਇਲਾਵਾ ਲਿਖਤੀ ਮੁਹਰਾ ਵੀ ਮਿਲੀਆਂ ਹਨ, ਜੋ ਪੜੀਆ ਨਹੀ ਜਾ ਸਕੀਆ । ਇਹਨਾ ਤੋਂ ਸਿੱਧ ਹੁੰਦਾ ਹੈ ਕਿ ਹਜ਼ਾਰਾ ਵਰੇ ਪਹਿਲਾ ਵੀ ਇਸ ਧਰਤੀ ਦੇ ਵਸਨੀਕ ਲਿਖਣਾ ਪੜਨਾ ਜਾਣਦੇ ਸਨ । ਇਸ ਥੇਹ ਤੋਂ ਦੱਖਣ ਵੱਲ ਕੋਈ ਸਵਾ ਕਿਲੋਮੀਟਰ ਦੀ ਵਿੱਥ ਉੱਤੇ ਰੁੱਖਾਂ ਦੇ ਸੰਘਣੇ ਝੁੰਡ ਅੰਦਰ ਸਤਿਗੁਰੁ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ “ਨਾਨਕਸਰ ਆਪਣੀਆ ਸ਼ਾਨਾ ਵਿਖਾ ਰਿਹਾ ਹੈ । ਇਮਾਰਤ ਬਹੁਤ ਸੁੰਦਰ ਤੇ ਆਲੀਸ਼ਾਨ ਹੈ । ਪ੍ਰਕਾਸ਼ ਅਸਥਾਨ ਦੇ ਨੇੜੇ ਹੀ ਇੱਕ ਵਿਸ਼ਾਲ ਸਰੋਵਰ ਹੈ । ਕਦੇ ਇੱਥੇ ਪਹਿਲੀ, ਦੋ ਤੇ ਤਿੰਨ ਚੇਤਰ ਨੂੰ ਭਾਰੀ ਮੇਲਾ ਹੁੰਦਾ ਸੀ । ਇਸ ਵੇਲੇ ਇਹ ਪਾਵਨ ਅਸਥਾਨ ਗੌਰਮਿੰਟ ਕਾਲਜ ਹੜੱਪਾ ਦੀ ਇਮਾਰਤ ਕਰਕੇ ਜਾਣਿਆ ਜਾਦਾ ਹੈ । ਇਸ ਨਾਲ ਅਣਗਿਣਤ ਰਿਹਾਇਸ਼ੀ ਕਮਰੇ ਹਨ । ਖੂਹ ਤੇ ਇੱਕ ਵਿਸ਼ਾਲ ਬਾਗ ਤੋਂ ਇਲਾਵਾ 10 ਘੁਮਾ ਜ਼ਮੀਨ ਤੇ ਬਹੁਤ ਸਾਰੀ ਜਾਗੀਰ ਇਸ ਦੇ ਨਾਮ ਹੈ । ਇਸ ਗੁਰਦੁਆਰੇ ਦੀ ਅਜੋਕੀ ਇਮਾਰਤ ਦੀ ਉਸਾਰੀ 18 ਦਸੰਬਰ 1941 ਨੂੰ ਸ਼ੁਰੂ ਹੋਈ । ਨੀਹ ਪੱਥਰ 108 ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਆ ਨਿਵਾਸੀ ਨੇ ਆਪਣੇ ਕਰ ਕਮਲਾ ਨਾਲ 4 ਪੋਹ, ਸੰਮਤ 1998 ਨਾਨਕ ਸ਼ਾਹੀ ਸੰਨ 473 ਨੂੰ ਰੱਖਿਆ।

 
Have something to say? Post your comment