Welcome to Canadian Punjabi Post
Follow us on

09

May 2024
ਬ੍ਰੈਕਿੰਗ ਖ਼ਬਰਾਂ :
ਕਾਓਬੌਆਇਸ ਸਮਰਥਕ ਕੈਲਗਰੀ ਦੇ ਵਿਅਕਤੀ `ਤੇ ਜਿਨਸੀ ਸ਼ੋਸ਼ਣ ਦੇ ਦੋਸ਼2024 ਦੀਆਂ ਗਰਮੀਆਂ ਲਈ ਸੈਰ ਸਪਾਟੇ ਲਈ 10 ਸ਼ਹਿਰਾਂ ਦੀ ਸੂਚੀ ਵਿੱਚ ਕੈਲਗਰੀ ਸਭ ਤੋਂ ਉੱਪਰਡਰੇਕ ਦੇ ਟੋਰਾਂਟੋ ਮਹਿਲ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂਹਾਈਵੇਅ 401 'ਤੇ ਹਾਦਸੇ ਵਿੱਚ ਮਾਰੇ ਗਏ ਤਿੰਨ ਮਹੀਨ ਦੇ ਬੱਚੇ ਦਾ ਹੋਇਆ ਅੰਤਿਮ ਸਸਕਾਰਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ
 
ਟੋਰਾਂਟੋ/ਜੀਟੀਏ

ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ

April 25, 2024 10:59 PM

ਇਟੋਬੀਕੋ, 25 ਅਪਰੈਲ (ਪੋਸਟ ਬਿਊਰੋ) : ਇਟੋਬੀਕੋ ਦੀ ਇੱਕ ਰਿਹਾਇਸ਼ੀ ਬਿਲਡਿੰਗ ਦੇ ਇੱਕ ਅਪਾਰਟਮੈਂਟ ਵਿੱਚ ਹਿੰਸਕ ਤੌਰ ਉੱਤੇ ਦਾਖਲ ਹੋ ਕੇ 30 ਸਾਲਾ ਵਿਅਕਤੀ ਦੀ ਜਾਨ ਲੈਣ ਵਾਲੇ ਤਿੰਨ ਮਸ਼ਕੂਕਾਂ ਦੀ ਪੁਲਿਸ ਭਾਲ ਕਰ ਰਹੀ ਹੈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।
ਜਾਂਚਕਾਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਤੜ੍ਹਕੇ 2:30 ਵਜੇ ਤੋਂ ਪਹਿਲਾਂ ਤਿੰਨ ਮਸ਼ਕੂਕ ਲੇਕ ਸ਼ੋਰ ਬੁਲੇਵਾਰਡ ਵੈਸਟ ਤੇ ਲਾਂਗ ਬ੍ਰਾਂਚ ਐਵਨਿਊ ਦੇ ਇੱਕ ਅਪਾਰਟਮੈਂਟ ਵਿੱਚ ਜਬਰੀਂ ਇੱਕ ਫਲੈਟ ਵਿੱਚ ਦਾਖਲ ਹੋ ਗਏ ਤੇ ਕੀਮਤੀ ਸਮਾਨ ਦੀ ਮੰਗ ਕਰਨ ਲੱਗੇ। ਇਸ ਸੰਘਰਸ਼ ਵਿੱਚ ਹੀ ਉਨ੍ਹਾਂ ਗੋਲੀ ਚਲਾ ਦਿੱਤੀ ਜਿਹੜੀ 30 ਸਾਲਾ ਵਿਅਕਤੀ ਨੂੰ ਲੱਗੀ। ਜ਼ਖ਼ਮੀ ਹਾਲਤ ਵਿੱਚ ਉਸ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਟੋਰਾਂਟੋ ਦੇ ਮੈਥਿਊ ਬਰਗਾਰਟ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਹਾਦਸੇ ਸਮੇਂ ਬਰਗਾਰਟ ਆਪਣੇ ਦੋਸਤ ਦੇ ਘਰ ਆਇਆ ਹੋਇਆ ਸੀ। ਸ਼ੂਟਿੰਗ ਵਿੱਚ ਉਸ ਦੇ ਦੋਸਤ ਨੂੰ ਕੋਈ ਨੁਕਸਾਨ ਨਹੀਂ ਹੋਇਆ। ਟੋਰਾਂਟੋ ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਮ੍ਰਿਤਕ ਨੂੰ ਮਸ਼ਕੂਕ ਜਾਣਦੇ ਸਨ। ਜਾਂਚਕਾਰਾਂ ਨੇ ਦੱਸਿਆ ਕਿ ਮਸ਼ਕੂਕਾਂ ਨੇ ਮੂੰਹ ਢਕੇ ਹੋਏ ਸਨ ਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਚਿੱਟੀ ਜਾਂ ਹਲਕੇ ਰੰਗ ਦੀ ਸੇਡਾਨ ਵਿੱਚ ਸਵਾਰ ਹੋ ਕੇ ਪਹਿਲਾਂ ਲਾਂਗ ਬ੍ਰਾਂਚ ਦੇ ਦੱਖਣ ਵੱਲ ਗਏ ਤੇ ਫਿਰ ਲੇਕ ਸ਼ੋਰ ਬੁਲੇਵਾਰਡ ਦੇ ਪੱਛਮ ਵੱਲ ਚਲੇ ਗਏ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਭਾਰਤ ਵਿਚ ਜਮਹੂਰੀਅਤ ਬਚਾਉਣਾ ਸਮੇਂ ਦੀ ਲੋੜ ਬਰੈਂਪਟਨ ‘ਚ 26 ਮਈ ਨੂੰ ਹੋਣ ਵਾਲੇ ‘ਇੰਸਪੀਰੇਸ਼ਨਲ ਸਟੈੱਪਸ 2024’ ਈਵੈਂਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ‘ਸਿੱਖ ਹੈਰੀਟੇਜ ਡੇਅ’ ਨਾਲ ਜੁੜੇ ਸਮਾਗ਼ਮ ‘ਚ ਮੈਂਟਲ ਹੈੱਲਥ ‘ਤੇ ਸੈਮੀਨਾਰ ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ