Welcome to Canadian Punjabi Post
Follow us on

20

May 2024
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਦੀ ਉੱਤਰੀ ਝੀਲ 'ਤੇ ਕਿਸ਼ਤੀ ਹਾਦਸੇ ਵਿੱਚ 3 ਮੌਤਾਂ, 5 ਜ਼ਖਮੀਓਸ਼ਵਾ ਵਿੱਚ ਹਾਈਵੇਅ 401 ਹਾਦਸੇ ਵਿਚ 4 ਜ਼ਖਮੀ, ਹਸਪਤਾਲ `ਚ ਦਾਖਲ, ਜਾਂਚ ਜਾਰੀਸਕਾਰਬਰੋ ਵਿੱਚ ਘਰ ਦੇ ਬਾਹਰ ਝਗੜੇ ਦੌਰਾਨ ਵਿਅਕਤੀ ਦੇ ਮਾਰੀ ਗੋਲੀਗੋਪੀ ਥੋਟਾਕੁਰਾ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਭਾਰਤੀ ਸੈਲਾਨੀ ਬਣੇ, ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੀ ਕੰਪਨੀ ਨੇ ਭੇਜਿਆਕਿਰਗਿਸਤਾਨ ਹਿੰਸਾ 'ਚ ਫਸੇ ਰਾਜਸਥਾਨ ਦੇ ਵਿਦਿਆਰਥੀ, ਕਾਲਜ ਵਾਲਿਆਂ ਨੇ ਵੀਡੀਓ ਕਾਲ 'ਤੇ ਪਾਬੰਦੀ ਲਗਾਈਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਦੁਰਘਟਨਾ 'ਚ ਮੌਤ, ਵਿਦੇਸ਼ ਮੰਤਰੀ ਦੀ ਮੌਤ ਦੀ ਵੀ ਸੂਚਨਾਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
 
ਪੰਜਾਬ

ਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾ

May 08, 2024 12:31 PM

ਪਟਿਆਲਾ, 8 ਮਈ (ਪੋਸਟ ਬਿਊਰੋ): ਪਟਿਆਲਾ ਦੇ ਦੇਵੀਗੜ੍ਹ ਰੋਡ 'ਤੇ ਪਿੰਡ ਪੰਜੇਟਾ 'ਚ ਬਾਥਰੂਮ 'ਚ ਰੱਖੀ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਦੋ ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਜਦੋਂ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਘਰ ਖੇਡਦਾ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਭਾਲ ਦੌਰਾਨ ਬੱਚਾ ਘਰ ਦੇ ਬਾਥਰੂਮ ਵਿੱਚ ਰੱਖੀ ਪਾਣੀ ਦੀ ਬਾਲਟੀ ਵਿੱਚ ਮੂੰਹ ਪਰਨੇ ਪਿਆ ਸੀ।
ਇਸ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋ ਸਾਲਾ ਬੱਚੇ ਗੌਰਵ ਨੂੰ ਮ੍ਰਿਤਕ ਐਲਾਨ ਦਿੱਤਾ।
ਗੌਰਵ ਦੇ ਪਿਤਾ ਅਮਨਦੀਪ ਸਿੰਘ ਕਾਰ ਧੋਣ ਦਾ ਕੰਮ ਕਰਦੇ ਹਨ। ਬੱਚੇ ਦੇ ਦਾਦਾ ਗੋਪਾਲ ਸਿੰਘ ਘਰ ਵਿੱਚ ਮਿੱਟੀ ਦੇ ਭਾਂਡੇ ਤਿਆਰ ਕਰਦੇ ਸਨ। ਹਰ ਰੋਜ਼ ਦੀ ਤਰ੍ਹਾਂ ਬੀਤੀ ਸ਼ਾਮ ਗੋਪਾਲ ਸਿੰਘ ਅਤੇ ਉਸ ਦਾ ਪਰਿਵਾਰ ਵਰਾਂਡੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਹੇ ਸਨ। ਨੇੜੇ ਹੀ ਗੌਰਵ ਵੀ ਖੇਡ ਰਿਹਾ ਸੀ, ਜੋ ਖੇਡਦੇ ਹੋਏ ਬਾਥਰੂਮ ਵੱਲ ਚਲਿਆ ਗਿਆ। ਪਰਿਵਾਰਕ ਮੈਂਬਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਕੁਝ ਸਮੇਂ ਬਾਅਦ ਗੌਰਵ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਬਾਥਰੂਮ ਵਿੱਚ ਇੱਕ ਬਾਲਟੀ ਡੁੱਬਿਆ ਮਿਲਿਆ। ਪੁਲਸ ਵਲੋਂ ਜਾਂਚ ਜਾਰੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਸਵੀਪ ਟੀਮ ਨੇ ਸੀਨੀਅਰ ਸਿਟੀਜਨ ਫੋਰਮ (ਬਾਗਬਾਨ) ਫਿਰੋਜ਼ਪੁਰ ਸ਼ਹਿਰ ਵਿਖੇ ਵੋਟਰ ਜਾਗਰੂਕਤਾ ਦਾ ਦਿੱਤਾ ਸੁਨੇਹਾ ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਹੁਣ ਤੋਂ ਠੀਕ 40 ਦਿਨ ਬਾਅਦ ਗਰੀਬਾਂ ਨੂੰ ਮਿਲੇਗਾ ਦੁੱਗਣਾ ਮੁਫਤ ਰਾਸ਼ਨ; ਹਰ ਮਹੀਨੇ 8500 ਰੁਪਏ ਮਿਲਣਗੇ : ਵੜਿੰਗ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਕਾਹਲੋਂ ਭਾਜਪਾ ਵਿਚ ਹੋਏ ਸ਼ਾਮਿਲ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇਣ ਤਰਜੀਹ, ਪਨੀਰੀ ਵਾਲੇ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ ਗਰਮੀ ਵਧਣ ਕਾਰਨ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕਿਹਾ- ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਤੁਹਾਡਾ ਸਾਥ ਲੈਣ ਆਇਆ ਹਾਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਕੀਤੇ ਸ਼ਰਧਾ ਦੇ ਫੁੱਲ ਭੇਟ