Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਟੋਰਾਂਟੋ/ਜੀਟੀਏ

ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ‘ਸਿੱਖ ਹੈਰੀਟੇਜ ਡੇਅ’ ਨਾਲ ਜੁੜੇ ਸਮਾਗ਼ਮ ‘ਚ ਮੈਂਟਲ ਹੈੱਲਥ ‘ਤੇ ਸੈਮੀਨਾਰ

May 01, 2024 08:35 AM

  

ਬਰੈਂਪਟਨ, (ਡਾ. ਝੰਡ) -ਪੀਐੱਸਬੀ ਸੀਨੀਅਰਜ਼ ਕਲੱਬ ਕੈਨੇਡਾ ਵੱਲੋਂ ਲੰਘੇ ਸ਼ਨੀਵਾਰ 27 ਅਪ੍ਰੈਲ ਨੂੰ ਸੈਂਚਰੀ ਗਾਰਡਨਜ਼ ਰੀਕਰੀਏਸ਼ਨ ਸੈਂਟਰ ਵਿਖੇ ‘ਸਿੱਖ ਹੈਰੀਟੇਜ ਡੇਅ’ ਨਾਲ ਜੋੜ ਕੇ ਕਰਵਾਏ ਗਏ ਸਮਾਗ਼ਮ ਵਿਚ ਮੈਂਟਲ ਹੈੱਲਥ ‘ਤੇ ਸੈਮੀਨਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ-ਬੁਲਾਰੇ ਉੱਘੇ ਸਿੱਖ ਵਿਦਵਾਨ ਤੇ ਕਥਾਕਾਰ ਡਾ. ਗੁਲਜ਼ਾਰ ਸਿੰਘ ਸਨ।

ਪ੍ਰੋਗਰਾਮ ਦਾ ਆਰੰਭ ਬਜਿੰਦਰ ਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਮਰਵਾਹਾ ਵੱਲੋਂ ਗਾਏ ਗਏ ਸ਼ਬਦ “ਦੇਹ ਸ਼ਿਵਾ ਬਰ ਮੋਹੇ ਇਹੈ ਸ਼ੁਭ ਕਰਮਨ ‘ਤੇ ਕਬਹੂ ਨਾ ਟਰੋਂ” ਨਾਲ ਕੀਤੀ ਗਈ। ਉਪਰੰਤ, ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਨੇ ਸਿੱਖ ਹੈਰੀਟੇਜ ਡੇਅ ਦੇ ਪਿਛੋਕੜ ‘ਚ ਜਾਂਦਿਆਂ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਿਰਜਣ ਦੀ ਪ੍ਰਕਿਰਿਆ ਅਤੇ ਇਸ ਦੀ ਅਹਿਮੀਅਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।

ਸੈਮੀਨਾਰ ਦੀ ਸ਼ੁਰੂਆਤ ਕਰਦਿਆਂਡਾ. ਗੁਲਜ਼ਾਰ ਸਿੰਘ ਹੁਰਾਂ ਵੱਲੋਂ ਮਨੁੱਖੀ ਮਨ ਦੀਆਂ ਗੁੰਝਲਾਂ ਤੇ ਦਿਮਾਗ਼ੀ ਪ੍ਰੇਸ਼ਾਨੀਆਂ ਬਾਰੇ ਗੱਲ ਕਰਦਿਆਂ ਹੋਇਆਂ ਗੁਰਬਾਣੀ ਦੀ ਰੌਸ਼ਨੀ ਵਿੱਚ ਮਾਨਸਿਕ ਸਿਹਤ ਅਤੇ ਮਾਨਸਿਕ ਬੀਮਾਰੀ ਦੇ ਅੰਤਰ ਦਾ ਭਾਵਪੂਰਤ ਵਿਸ਼ਲੇਸ਼ਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਰੋਜ਼ਾਨਾਂ ਜ਼ਿੰਦਗੀ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਮਾਨਸਿਕ ਸਿਹਤ ਦੇ ਸੰਦਰਭ ਵਿੱਚ ਬੜੇ ਰੌਚਿਕ ਢੰਗ ਨਾਲ ਬਿਆਨ ਕਰਦਿਆਂ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਆਪਣੇ ਕਈ ਕਥਨਾਂ ਦੀ ਵਿਆਖਿਆ ਉਨ੍ਹਾਂ ਵੱਲੋਂ ਗੁਰਬਾਣੀ ਦੀਆਂ ਕਈ ਤੁਕਾਂ ਦੇ ਹਵਾਲਿਆਂ ਨਾਲ ਕੀਤੀ ਗਈ। ਇਸ ਦੌਰਾਨ ਸਰੋਤਿਆਂ ਵਿੱਚੋਂਕਈ ਮੈਂਬਰਾਂਵੱਲੋਂ ਕੀਤੇ ਗਏ ਸੁਆਲਾਂ ਤੇ ਸ਼ੰਕਿਆਂ ਦੇ ਜੁਆਬ ਉਨ੍ਹਾਂ ਵੱਲੋਂ ਸਿੱਖ ਫ਼ਲਸਫ਼ੇ ਦੀ ਰੌਸ਼ਨੀ ਵਿਚ ਦਿੱਤੇ ਗਏ।

ਇਸ ਸਮਾਗ਼ਮ ਵਿਚ ਮੈਂਬਰ ਪਾਰਲੀਮੈਂਟ ਸ਼ਫ਼ਕਤ ਅਲੀ, ਐੱਮ.ਪੀ.ਪੀ. ਅਮਰਜੋਤ ਸੰਧੂ ਅਤੇ ਰੀਜਨਲ ਕੌਂਸਲਰ ਪਾਲ ਵਿਸੈਂਟ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਹਾਜ਼ਰ ਮੈਂਬਰਾਂ ਨੂੰ ਸਿੱਖ ਹੈਰੀਟੇਜ ਡੇਅ ਦੀਆਂ ਵਧਾਈਆਂ ਦਿੱਤੀਆਂ। ਐੱਮ. ਪੀ. ਸ਼ਫ਼ਕਤ ਅਲੀ ਤੇ ਐੱਮ.ਪੀ.ਪੀ. ਅਮਰਜੋਤ ਸੰਧੂ ਨੂੰ ਸਾਂਝੇ ਤੌਰ ‘ਤੇ ਸੰਬੋਧਿਤ ਹੋ ਕੇ ਮਲੂਕ ਸਿੰਘ ਕਾਹਲੋਂ ਵੱਲੋਂ ਕੀਤੇ ਗਏ ਇੱਕ ਸੁਆਲ ਵਿੱਚ ਬਰੈਂਪਟਨ ਏਰੀਏ ਵਿਚ ਦਿਨੋਂ-ਦਿਨ ਵੱਧ ਰਹੀ ਕਾਰ ਚੋਰੀ, ਹਿੰਸਾ, ਨਸ਼ਿਆਂ ਦੀ ਤਸਕਰੀ, ਸਿਹਤ ਸਹੂਲਤਾਂ ਦੀ ਘਾਟ ਅਤੇ ਸਕੂਲਾਂ ਤੇ ਕਾਲਜਾਂ ਵਿੱਚ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਜਿਸਦੇ ਜੁਆਬ ਵਿੱਚ ਦੋਹਾਂ ਲੀਡਰਾਂ ਵੱਲੋਂ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨਗਿਆਨ ਪਾਲ, ਹਰਚਰਨ ਸਿੰਘ ਤੇ ਕਈ ਹੋਰਨਾਂ ਵੱਲੋਂ ਇਨ੍ਹਾਂ ਨੇਤਾਵਾਂ ਨੂੰ ਸੁਆਲ ਕੀਤੇ ਗਏ। ਸਮਾਗ਼ਮ ਵਿੱਚ ਕਲੱਬ ਦੇ 100 ਤੋਂਵਧੀਕ ਮੈਂਬਰਾਂ ਵੱਲੋਂ ਪਰਿਵਾਰਾਂ ਸਮੇਤ ਭਰਪੂਰ ਸ਼ਮੂਲੀਅਤ ਕੀਤੀ ਗਈ।

ਸੈਮੀਨਾਰ ਤੋਂ ਪਹਿਲਾਂ ਹੋਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਦਲਬੀਰ ਸਿੰਘ ਕਾਲੜਾ ਨੇ ਸ਼ਬਦ ਗਾਇਨ ਕੀਤਾ। ਸਤਪਾਲ ਸਿੰਘ ਕੋਮਲ, ਮਲੂਕ ਸਿੰਘ ਕਾਹਲੋਂ, ਸ਼੍ਰੀਮਤੀ ਪ੍ਰੇਮ ਪੁਰੀ, ਸ਼੍ਰੀਮਤੀ ਪਾਲ ਕੈਂਥ, ਸੁਖਦੇਵ ਸਿੰਘ ਬੇਦੀ, ਤਿਰਲੋਚਨ ਸਿੰਘ ਸੋਢੀ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਗੁਰਦੇਵ ਸਿੰਘ ਕੈਂਥ ਨੇ ਚੁਟਕਲੇ ਸੁਣਾ ਕੇ ਹਾਸਰਸ ਦਾ ਵਧੀਆ ਮਾਹੌਲ ਸਿਰਜਿਆ।

ਕੈਨੇਡਾ ਸਰਕਾਰ ਵੱਲੋਂ ਸੀਨੀਅਰਜ਼ ਦੇ ਮਾਨਸਿਕ ਵਿਕਾਸ ਹਿੱਤ ਆਰੰਭੇ ਗਏ ਪ੍ਰਾਜੈਕਟ ਤਹਿਤ ਭਰਪੂਰ ਸਹਿਯੋਗ ਲਈ ਸਮਾਗ਼ਮ ਦੇ ਪ੍ਰਬੰਧਕਾਂ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ। ਕਲੱਬ ਦੇ ਸਮੂਹ ਅਹੁਦੇਦਾਰਾਂ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਸੁਖਦੇਵ ਸਿੰਘ ਬੇਦੀ, ਰਾਮ ਸਿੰਘ, ਬਜਿੰਦਰ ਸਿੰਘ ਮਰਵਾਹਾ, ਜੋਗਿੰਦਰ ਕੌਰ ਮਰਵਾਹਾ ਕਲੱਬ ਦੇ ਇਸ ਸਫ਼ਲ ਸਮਾਗ਼ਮ ਦੇ ਆਯੋਜਨ ਲਈ ਵਧਾਈ ਦੇ ਪਾਤਰ ਹਨ। ਇਸ ਦੌਰਾਨ ਸ਼ਾਨਦਾਰ ਬਰੇਕਫ਼ਾਸਟ ਤੇ ਦੁਪਹਿਰ ਦੇ ਖਾਣੇ ਦਾ ਸਮੁੱਚਾ ਪ੍ਰਬੰਧ ਸਲਾਹੁਣਯੋਗ ਸੀ।

ਅਖ਼ੀਰ ਵਿੱਚ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਸੈਮੀਨਾਰ ਦੇ ਮੁੱਖ-ਬੁਲਾਰੇ ਡਾ. ਗੁਲਜ਼ਾਰ ਸਿੰਘ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕੈਨੇਡਾ ਦੀ ਫ਼ੈੱਡਰਲ ਸਰਕਾਰ ਦਾ ਵੀ ਹਾਰਦਿਕ ਧੰਨਵਾਦ ਕੀਤਾ ਜਿਸ ਦੇ ਵੱਲੋਂ ਦਿੱਤੇ ਗਏ ਵਿੱਤੀ ਸਹਿਯੋਗ ਸਦਕਾ ਮੈਂਟਲ ਹੈੱਲਥ ਸਬੰਧੀ ਸੈਮੀਨਾਰਸਮੇਤ ਇਹ ਸਮੁੱਚਾ ਸਮਾਗ਼ਮ ਬੇਹੱਦ ਸਫ਼ਲ ਸਾਬਤ ਹੋਇਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹ ਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆ ਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਵੱਲੋਂ ਨਵੇਂ ਪ੍ਰਸਤਾਵਿਤ ਕਾਨੂੰਨ ਦਾ ਐਲਾਨ, ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਨੂੰ ਲੱਗੇਗਾ ਸਖ਼ਤ ਜੁਰਮਾਨਾ ਪੈਰਾ ਟਰਾਂਸਪੋ ਡਰਾਈਵਰ `ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਟੋਰਾਂਟੋ ਦੇ ਮੇਅਰ ਓਲੀਵੀਆ ਚਾਉ ਵੱਲੋਂ ਇਜ਼ਰਾਈਲ ਦੇ ਰਾਸ਼ਟਰੀ ਦਿਵਸ ਸੰਬੰਧੀ ਸਿਟੀ ਹਾਲ ਸਮਾਰੋਹ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੋਵਿਡ-19 ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਡਾਕਟਰ ਈਲੀਨ ਡੀ ਵਿਲਾ ਵੱਲੋਂ ਅਸਤੀਫ਼ੇ ਦਾ ਐਲਾਨ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਬਰੈਂਪਟਨ ਸਿਟੀ ਐਵਾਰਡ ਸਮਾਗ਼ਮ ‘ਚ ਪੰਜਾਬੀਆਂ ਦੀ ਰਹੀ ਝੰਡੀ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਮਦਰਜ਼ ਡੇ’ ਮੌਕੇ ਮੈਂਟਲ ਹੈੱਲਥ ਉੱਪਰ ਕੀਤਾਸੈਮੀਨਾਰ ਦਾ ਸਫ਼ਲ ਆਯੋਜਨ