ਟੋਰੰਟੋ, 8 ਮਈ (ਪੋਸਟ ਬਿਊਰੋ): ਪਿਛਲੇ ਹਫਤੇ ਵਿਟਬੀ ਵਿੱਚ ਹਾਈਵੇਅ 401 'ਤੇ ਇੱਕ ਗਲਤ ਤਰੀਕੇ ਨਾਲ ਹਾਦਸੇ ਦੌਰਾਨ ਮਰਨ ਵਾਲੇ ਤਿੰਨ ਮਹੀਨਿਆਂ ਦੇ ਬੱਚੇ ਦਾ ਬੁੱਧਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ।ਆਦਿਤਿਆ ਵਿਵਾਨ ਗੋਲਕੁਨਾਥ ਦਾ ਸਸਕਾਰ ਮਾਰਖਮ ਦੇ ਚੈਪਲ ਰਿਜ ਫਿਊਨਰਲ ਹੋਮ ਵਿੱਚ ਹੋਇਆ।
ਜਾਣਕਾਰੀ ਅਨੁਸਾਰ ਆਦਿਤਿਆ ਨੂੰ 'ਸੁੰਦਰ ਆਤਮਾ' ਵਜੋਂ ਯਾਦ ਕੀਤਾ ਗਿਆ, ਜਿਸਨੂੰ ਉਸਦੇ ਪਿਆਰਿਆਂ ਤੋਂ ਬਹੁਤ ਜਲਦੀ ਖੋਹ ਲਿਆ। ਆਦਿਤਿਆ ਦੀ ਮਾਸੀ ਨੇ ਸ਼ਰਧਾਜ਼ਲੀ ਦੌਰਾਨ ਕਿਹਾ ਕਿ ਹਾਲੇ ਕੱਲ੍ਹ ਦੀ ਗੱਲ ਹੈ ਕਿ ਜਦੋਂ ਗੋਕੁਲ (ਉਸਦੇ ਪਿਤਾ) ਨੇ ਸਾਨੂੰ ਬੁਲਾਇਆ ਅਤੇ ਕਿਹਾ ਕਿ ਉਸਦਾ ਬੱਚਾ ਇੱਥੇ ਹੈ। “ਗੋਕੁਲ ਅਤੇ ਅਸ਼ਵਿਤਾ (ਉਸਦੇ ਮਾਤਾ-ਪਿਤਾ) ਤੋਂ ਬਾਅਦ ਮੇਰੀ ਮਾਂ ਨੇ ਉਸਨੂੰ ਸਭ ਤੋਂ ਪਹਿਲਾਂ ਰੱਖਿਆ ਸੀ। ਗੋਕੁਲ ਅਤੇ ਅਸ਼ਵਿਤਾ ਤੋਂ ਬਾਅਦ ਮੇਰੇ ਪਿਤਾ ਨੇ ਸਭ ਤੋਂ ਚੁੰਮਿਆ ਸੀ ਅਤੇ ਅੱਜ, ਸਾਡੇ ਆਰਿਆਂ ਲਈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਬੁੱਧਵਾਰ ਨੂੰ ਬੱਚੇ ਦੇ 60 ਸਾਲਾ ਦਾਦਾ ਮਨੀਵਨਨ ਸ਼੍ਰੀਨਿਵਾਸਪਿਲਈ ਅਤੇ 55 ਸਾਲਾ ਦਾਦੀ ਮਹਾਲਕਸ਼ਮੀ ਅਨੰਤਕ੍ਰਿਸ਼ਨਨ ਸ਼ਰਧਾਂਜਲੀ ਦੇਣ ਲਈ ਉਸੇ ਸਥਾਨ 'ਤੇ ਇਕੱਠੇ ਹੋਏ ਜਿੱਥੇ ਜੋ ਛੇ ਵਾਹਨਾਂ ਦੀ ਟੱਕਰ ਵਿੱਚ ਵਿਵਾਨ ਦੀ ਮੌਤ ਹੋਈ ਸੀ।