Welcome to Canadian Punjabi Post
Follow us on

04

May 2024
ਬ੍ਰੈਕਿੰਗ ਖ਼ਬਰਾਂ :
ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ
 
ਟੋਰਾਂਟੋ/ਜੀਟੀਏ

ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ

April 24, 2024 12:58 PM

-15 ਸਾਲ ਤੋਂ 80 ਸਾਲ ਦੇ ਮੈਂਬਰਾਂ ਨੇ ਲਿਆ ਬੜੇ ਉਤਸ਼ਾਹ ਪੂਰਵਕ ਹਿੱਸਾ

  
ਬਰੈਂਪਟਨ, (ਡਾ. ਝੰਡ) -ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦਾ ਈਵੈਂਟ ਸਾਲ ਵਿਚ ਦੋ ਵਾਰ ਅਪ੍ਰੈਲ ਅਤੇ ਅਕਤੂਬਰ ਮਹੀਨਿਆਂ ਵਿੱਚ ਕਰਵਾਇਆ ਜਾਂਦਾ ਹੈ।ਅਪ੍ਰੈਲ ਮਹੀਨੇ ਹੋਣ ਵਾਲਾ ਈਵੈਂਟ ‘ਡਬਲਿਊ. ਡਬਲਿਊ.ਐੱਫ਼. ਕਲਾਈਂਬ ਫ਼ਾਰ ਨੇਚਰ’ ਵੱਲੋਂ ਕਰਵਾਇਆ ਜਾਂਦਾ ਹੈ ਅਤੇਅਕਤੂਬਰ ਮਹੀਨੇ ਵਾਲਾ‘ਯੂਨਾਈਟਿਡ ਕਲਾਈਂਬ-ਅੱਪ’ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਰ ਸਾਲ ਇਨ੍ਹਾਂਦੋਹਾਂ ਈਵੈਂਟਾਂ ਵਿਚ ਭਾਗ ਲੈਂਦੇ ਹਨ। ਬਰੈਂਪਟਨ ਵਿਚ ਪਿਛਲੇ 10 ਸਾਲ ਤੋਂ ਸਰਗ਼ਰਮ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ)ਇਨ੍ਹਾਂ ਦੋਹਾਂ ਈਵੈਂਟਾਂ ਵਿੱਚ ਹੀ ਬੜੇ ਉਤਸ਼ਾਹ ਨਾਲ ਭਾਗ ਲੈਂਦੀ ਹੈ।

  
ਇਸ ਵਾਰ ਲੰਘੇ ਸ਼ਨੀਵਾਰ 20 ਅਪ੍ਰੈਲ ਕਲੱਬ ਦੇ 64 ਮੈਂਬਰਾਂ ਨੇ ਇਸ ਈਵੈਂਟ ਵਿੱਚ ਸਰਗ਼ਰਮ ਹਿੱਸਾ ਲਿਆ। ਇਨ੍ਹਾਂ ਵੱਚ 15 ਸਾਲ ਨੌਜੁਆਨਾਂ ਤੋਂ ਲੈ ਕੇ ਆਪਣੀ ਉਮਰ ਦੇ 80 ਸਾਲ ਪਾਰ ਕਰ ਚੁੱਕੇ ਮੈਂਬਰ ਸ਼ਾਮਲ ਸਨ। ਉਹ ਸਵੇਰੇ 6.30 ਵਜੇ ਬੋਵੇਰਡ ਤੇ ਏਅਰਪੋਰਟ ਰੋਡ ਇੰਟਰਸੈੱਕਸ਼ਨ ਦੀ ਪਾਰਕਿੰਗ ਤੋਂ ਇੱਕ ਸਕੂਲ ਬੱਸ ਵਿੱਚ ਸਵਾਰ ਹੋ ਕੇ 7.30 ਵਜੇ ਸੀ.ਐੱਨ. ਟਾਵਰ ਦੇ ਸਾਹਮਣੇ ਪਹੁੰਚੇ।ਇਸ ਤੋਂ ਪਹਿਲਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਉਪ-ਚੇਅਰਪਰਸਨ ਵਾਰਡਨੰਬਰ 9-10 ਦੇ ਸਕੂਲ ਟਰੱਸਟੀ ਸਤਪਾਲ ਜੌਹਲ ਨੇ ਉਚੇਚੇ ਤੌਰ ‘ਤੇ ਬੱਸ ਦੇ ਚੱਲਣਵਾਲੀ ਥਾਂ ‘ਤੇ ਪਹੁੰਚ ਕੇ ਕਲੱਬ ਦੇ ਮੈਂਬਰਾਂ ਨੂੰ ਸੁਭ-ਇੱਛਾਵਾਂ ਦਿੱਤੀਆਂ। ਕਲੱਬ ਦੇ ਕਲੱਬ ਦੇ ਕੁੱਝ ਮੈਂਬਰ ਆਪਣੀਆਂ ਕਾਰਾਂ ਵਿੱਚ ਸਿੱਧੇ ਹੀ ਸੀ.ਐੱਨ. ਟਾਵਰ ਦੇ ਸਾਹਮਣੇਪਹੁੰਚ ਗਏ।

  
ਸਕਿਉਰਿਟੀ ਚੈਨਲ ਵਿੱਚੋਂ ਗ਼ੁਜ਼ਰਦੇ ਹੋਏ ਟਾਵਰ ਦੀਆਂ ਪੌੜੀਆਂ ਚੜ੍ਹਨ ਵਾਲੇ ਐਂਟਰੀ ਗੇਟ ‘ਤੇ ਜਾ ਕੇਈਵੈਂਟ ‘ਚ ਭਾਗ ਲੈਣ ਵਾਲੇ ਮੈਂਬਰਾਂ ਨੇ ਈਵੈਂਟ ਦੇਪ੍ਰਬੰਧਕਾਂ ਨੂੰ ਕਲਾਈਆਂ ਨਾਲ ਬੰਨ੍ਹੇ ਹੋਏ‘ਕੰਪਿਊਟਰ ਚਿੱਪਾਂ’ ਵਾਲੇ ਸਟਰੈਪ ਵਿਖਾ ਕੇਪੌੜੀਆਂ ਚੜ੍ਹਨੀਆਂ ਆਰੰਭ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਨਾਲ ਗਏ ਵਾਲੰਟੀਅਰ ਸਾਥੀ ਮੇਨ-ਹਾਲ ਵਿਚ ਬੈਠ ਕੇ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕਰਨ ਲੱਗ ਪਏ।

  
ਕਲੱਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਦੇ ਮੈਂਬਰ ਨੌਨਿਹਾਲ ਸਿੰਘ ਚੀਮਾ ਨੇ ਇਹ 1776 ਪੌੜੀਆਂ 15 ਮਿੰਟ 30 ਸਕਿੰਟ, ਸੋਢੀ ਕਿੰਗ ਨੇ 15 ਮਿੰਟ 39 ਸਕਿੰਟ ਤੇ ਸੁਖਵਿੰਦਰ ਨਿੱਜਰ ਨੇ 15 ਮਿੰਟ 52 ਸਕਿੰਟਾਂ ਵਿਚ ਚੜ੍ਹ ਕੇ ਤੇਜ਼ ਪੌੜੀਆਂ ਚੜ੍ਹਨ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕਲੱਬ ਦੇ ਸੱਭ ਤੋਂ ਛੋਟੀ ਉਮਰ ਦੇ ਮੈਂਬਰ 15 ਸਾਲਾ ਗੁਰਸ਼ਾਨ ਧਾਲੀਵਾਲ ਨੇ ਪਹਿਲੀ ਵਾਰ ਇਸ ਈਵੈਂਟ ਵਿਚ ਭਾਗ ਲੈ ਕੇ ਇਹ 1776 ਪੌੜੀਆਂ 21 ਮਿੰਟ 27 ਮਿੰਟਾਂ ਵਿੱਚ ਚੜ੍ਹੀਆਂ ਅਤੇ ਸੱਭ ਤੋਂ ਸੀਨੀਅਰ ਮੈਂਬਰ 80 ਸਾਲਾ ਸ. ਈਸ਼ਰ ਸਿੰਘ ਨੇ ਇਹ 67 ਮਿੰਟ 10 ਸਕਿੰਟ ਵਿਚ ਚੜ੍ਹ ਕੇ ਇਸ ਉਮਰ ਵਿਚ ਆਪਣੀ ਸਿਹਤਅਰੋਗਤਾ ਦਾ ਖ਼ੂਬਸੂਰਤ ਸਬੂਤਦਿੱਤਾ। ਕਲੱਬ ਦੇ ਬਾਕੀ ਮੈਂਬਰਾਂ ਦਾ ਇਹ ਸਮਾਂ17-18 ਮਿੰਟਾਂ ਤੋਂ ਇੱਕ ਘੰਟੇ ਦੇ ਵਿਚਕਾਰ ਸੀ। ਉਨ੍ਹਾਂ ਵਿੱਚੋਂ ਬਹੁਤੇ ਤਾਂ 20 ਤੋਂ 30 ਮਿੰਟਾਂ ਦੇ ਅੰਦਰ ਅੰਦਰ ਇਹ ਪੌੜੀਆਂ ਚੜ੍ਹ ਗਏ।ਇੱਥੇ ਇਹ ਸਮਾਂ ਏਨਾ ਮਹੱਤਵਪੂਰਨ ਨਹੀਂ ਹੈ, ਬਲਕਿਏਨੀਆਂ ਪੌੜੀਆਂ ਚੜ੍ਹਨਾਹੀ ਬਹੁਤ ਵੱਡੀ ‘ਮੁਹਿੰਮ’ ਹੈ।
ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ70 ਸਾਲ ਤੋਂ ਉੱਪਰ ਵਾਲੇ ਵਰਗ ਵਿੱਚ 71 ਸਾਲਾ ਸੁਰਿੰਦਰ ਸਿੰਘ ਨਾਗਰਾ ਜਿਸ ਨੇ ਪਿਛਲੇ ਸਾਲ ਇਹ ਪੌੜੀਆਂ 18 ਮਿੰਟ 24 ਸਕਿੰਟਾਂ ਵਿੱਚ ਚੜ੍ਹੀਆਂ ਸਨ, ਇਸ ਵਾਰ ਉਸ ਨੇ ਇਹ 18 ਮਿੰਟ 12 ਸਕਿੰਟਾਂ ਵਿੱਚ ਚੜ੍ਹ ਕੇ ਜਿੱਥੇ ਆਪਣੇ ਰਿਕਾਰਡਵਿੱਚ ਸੁਧਾਰ ਕਰਕੇ ਇਸ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਉੱਥੇਉਸ ਨੇਇਹ ਰਿਕਾਰਡ ਤੋੜਨ ਲਈ ਇਸ ਕਲੱਬ ਵੱਲੋਂ ਰੱਖਿਆ ਗਿਆ 500 ਡਾਲਰ ਦਾ ਇਨਾਮ ਵੀ ਹਾਸਲ ਕੀਤਾ ਹੈ।
ਵਾਪਸੀ ‘ਤੇ ਸਾਰਿਆਂ ਨੇ ਮਿਲ ਕੇ ਕਲੱਬ ਦੇਮੈਂਬਰ ਮਨਜੀਤ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ ਸੁਆਦਲਾ ਭੋਜਨ ਛਕਿਆ।ਸ਼ਾਮ ਨੂੰ ‘ਜੀਤ ਆਟੋ ਸੈਂਟਰ’ ਦੇ ਮਾਲਕ ਜੀਤ ਲੋਟੇ ਵੱਲੋਂਬੇਟੇ ਤੇ ਬੇਟੀ ਦੇ ‘ਦਾਦਾ ਜੀ’ ਬਣਨ ਦੀ ਖ਼ੁਸ਼ੀ ਵਿੱਚ ਉਨ੍ਹਾਂ ਵੱਲੋਂ ਸਾਰੇ ਮੈਂਬਰਾਂ ਨੂੰ ਸ਼ਾਨਦਾਰ ਡਿਨਰ ਪਾਰਟੀ ਕੀਤੀ ਗਈ।ਇਸ ਦੌਰਾਨ ਰੈੱਡ ਲਿੰਕ ਦੇ ਸੋਢੀ ਕੰਗ ਵਲੋਂ ਟੀਪੀਏਆਰ ਕਲੱਬ ਦੇ ਇਕ ਦਰਜਨ ਵਾਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਕਲੱਬ ਦੀ ਹਰੇਕ ਇਕੱਤਰਤਾ ਵਿਚ ਖਾਣਾ ਗਰਮ ਕਰਨ ਤੇ ਵਰਤਾਉਣ ਤੋਂ ਲੈ ਕੇ ਸਾਫ਼ ਸਫਾਈਆਂ ਤੱਕ ਹਰ ਪ੍ਰਕਾਰ ਦੀ ਸੇਵਾ ਬਾਖ਼ੂਬੀ ਨਿਭਾਉਂਦੇ ਹਨ। ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਸਾਰੇ ਮੈਂਬਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।ਉਨ੍ਹਾਂ ਮਨਜੀਤ ਸਿੰਘ ਤੇ ਜੀਤ ਲੋਟੇ ਦਾ ਵਿਸੇਸ਼ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਸ ਮੌਕੇ ਸੁਆਦਲੇ ਲੰਚ ਤੇ ਡਿਨਰ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ‘ਸਿੱਖ ਹੈਰੀਟੇਜ ਡੇਅ’ ਨਾਲ ਜੁੜੇ ਸਮਾਗ਼ਮ ‘ਚ ਮੈਂਟਲ ਹੈੱਲਥ ‘ਤੇ ਸੈਮੀਨਾਰ ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ