Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਅੰਤਰਰਾਸ਼ਟਰੀ

ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤ

May 02, 2024 09:27 AM

ਵਾਸਿ਼ੰਗਟਨ, 2 ਮਈ (ਪੋਸਟ ਬਿਊਰੋ): ਅਮਰੀਕਾ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਨੇ ਮੋਟਾਪਾ ਘੱਟ ਕਰਨ ਦੀ ਕੋਸਿ਼ਸ਼ 'ਚ ਆਪਣੇ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਘੰਟਿਆਂ ਤੱਕ ਭਜਾਉਂਦਾ ਰਿਹਾ। ਕਈ ਵਾਰ ਬੱਚਾ ਟਰੇਡ ਮਿੱਲ 'ਤੇ ਡਿੱਗਦਾ ਰਿਹਾ। ਇਸ ਦੇ ਬਾਵਜੂਦ ਉਸ ਦਾ ਪਿਤਾ ਉਸ ਨੂੰ ਟਰੇਡ ਮਿੱਲ ਭਜਾਉਣ ਲਈ ਮਜਬੂਰ ਕਰਦਾ ਰਿਹਾ। ਟ੍ਰੇਡ ਮਿੱਲ 'ਤੇ ਕਈ ਵਾਰ ਡਿੱਗਣ ਨਾਲ ਉਸ ਦਾ ਦਿਲ ਅਤੇ ਲੀਵਰ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਤੋਂ ਇਲਾਵਾ ਸਾਹ ਲੈਣ ਦੀ ਗਤੀ ਵੀ ਬੇਕਾਬੂ ਰਹੀ। ਬਾਅਦ ਵਿੱਚ ਇਸ ਕਾਰਨ ਬੱਚੇ ਦੀ ਦਰਦਨਾਕ ਮੌਤ ਹੋ ਗਈ। ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਦੋਸ਼ੀ ਪਿਤਾ ਆਪਣੇ ਬੇਟੇ ਨੂੰ ਸਿਰਫ ਇਸ ਲਈ ਟਰੇਡ ਮਿੱਲ ਚਲਾਉਣ ਲਈ ਮਜਬੂਰ ਕਰਦਾ ਸੀ ਕਿਉਂਕਿ ਉਹ ਮੋਟਾ ਸੀ। ਜਦੋਂ ਮਾਂ ਨੇ ਅਦਾਲਤ 'ਚ ਘਟਨਾ ਦੀ ਵੀਡੀਓ ਦਿਖਾਈ ਤਾਂ ਉਸ ਦਾ ਦਿਲ ਟੁੱਟ ਗਿਆ।
ਹੈਰਾਨ ਕਰਨ ਵਾਲੀ ਘਟਨਾ 'ਚ ਬੱਚੇ ਦੇ ਪਿਤਾ 31 ਸਾਲਾ ਕ੍ਰਿਸਟੋਫਰ ਗ੍ਰੇਗਰ ਨੂੰ ਆਪਣੇ 6 ਸਾਲ ਦੇ ਬੇਟੇ ਕੋਰੀ ਮਾਈਕਿਓਲੋ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਮਜਬੂਰ ਕਰਦੇ ਦਿਖਾਇਆ ਗਿਆ ਹੈ। ਦੋਸ਼ੀ ਪਿਤਾ ਅਮਰੀਕਾ ਦੇ ਨਿਊਜਰਸੀ ਦਾ ਰਹਿਣ ਵਾਲਾ ਹੈ। ਆਪਣੇ ਬੇਟੇ ਨੂੰ ਫਿੱਟ ਰੱਖਣ ਦੇ ਜਨੂੰਨ ਵਿੱਚ ਉਹ ਉਸ ਨੂੰ ਟਰੇਡ ਮਿੱਲ ਭਜਾਉਣ ਲਈ ਮਜਬੂਰ ਕਰਦਾ ਸੀ। ਜੇ ਬੱਚਾ ਥੱਕ ਜਾਂਦਾ ਸੀ, ਤਾਂ ਉਹ ਉਸ 'ਤੇ ਜ਼ਬਰਦਸਤੀ ਕਰਦਾ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਦੇ ਟ੍ਰੇਡ ਮਿੱਲ ਤੋਂ ਫਿਸਲਣ ਅਤੇ ਡਿੱਗਣ ਤੋਂ ਬਾਅਦ ਵੀ ਪਿਤਾ ਉਸ ਨਾਲ ਜ਼ਬਰਦਸਤੀ ਅਤੇ ਦੁਰਵਿਵਹਾਰ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਅਦਾਲਤ 'ਚ ਪਿਤਾ ਨੂੰ ਕਾਤਲ ਐਲਾਨਣ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਮਾਂ ਆਪਣੇ ਹੰਝੂਆਂ 'ਤੇ ਕਾਬੂ ਨਾ ਰੱਖ ਸਕੀ ਅਤੇ ਕੋਰਟ ਰੂਮ 'ਚ ਹੀ ਰੋਣ ਲੱਗ ਪਈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂ ਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹ ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ ਅਲਜੀਰੀਆ ਵਿਚ 26 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ, ਗੁਆਂਢੀ ਨੇ ਹੀ ਕੀਤਾ ਸੀ ਅਗਵਾ ਯੂਕਰੇਨ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ 'ਰਾਕ ਏਂਥਮ 'ਰੌਕਿਨ ਇਨ ਦ ਫ੍ਰੀ ਵਰਲਡ' ਗਾਇਆ ਗਾਜ਼ਾ 'ਤੇ ਇਜ਼ਰਾਈਲੀ ਹਮਲੇ ਵਿਚ ਸਾਬਕਾ ਭਾਰਤੀ ਸੈਨਿਕ ਦੀ ਮੌਤ 'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦ