Welcome to Canadian Punjabi Post
Follow us on

09

May 2024
ਬ੍ਰੈਕਿੰਗ ਖ਼ਬਰਾਂ :
ਕਾਓਬੌਆਇਸ ਸਮਰਥਕ ਕੈਲਗਰੀ ਦੇ ਵਿਅਕਤੀ `ਤੇ ਜਿਨਸੀ ਸ਼ੋਸ਼ਣ ਦੇ ਦੋਸ਼2024 ਦੀਆਂ ਗਰਮੀਆਂ ਲਈ ਸੈਰ ਸਪਾਟੇ ਲਈ 10 ਸ਼ਹਿਰਾਂ ਦੀ ਸੂਚੀ ਵਿੱਚ ਕੈਲਗਰੀ ਸਭ ਤੋਂ ਉੱਪਰਡਰੇਕ ਦੇ ਟੋਰਾਂਟੋ ਮਹਿਲ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂਹਾਈਵੇਅ 401 'ਤੇ ਹਾਦਸੇ ਵਿੱਚ ਮਾਰੇ ਗਏ ਤਿੰਨ ਮਹੀਨ ਦੇ ਬੱਚੇ ਦਾ ਹੋਇਆ ਅੰਤਿਮ ਸਸਕਾਰਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ
 
ਪੰਜਾਬ

ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼

April 26, 2024 10:29 AM

  

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਪ੍ਰੈਲ (ਗਿਆਨ ਸਿੰਘ): ਲੋਕ ਸਭਾ ਚੋਣਾਂ ਵਿੱਚ 80 ਫ਼ੀਸਦੀ ਤੋਂ ਵਧੇਰੇ ਵੋਟ ਭੁਗਤਾਨ ਦੇ ਟੀਚੇ ਨੂੰ ਸਰ ਕਰਨ ਲਈ ਜ਼ਿਲ੍ਹੇ ਦੇ ਸਮੂਹ ਵਿਦਿਅਕ ਅਦਾਰਿਆਂ ਵਿੱਚ ਸਰਗਰਮੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਜ਼ਿਲੇ੍ਹ ਦੇ ਸਮੂਹ ਵੋਟਰ ਸਾਖਰਤਾ ਕਲੱਬਾਂ ਨੇ ਵੋਟ ਪਾਉਣ ਦੇ ਸੁਨੇਹੇ ਨਾਲ ਵੋਟਰ ਜਾਗਰੂਕਤਾ ਮੁਹਿੰਮ ਵਿਚ ਗਰਮਾਹਟ ਅਤੇ ਦਿਲਚਸਪੀ ਪੈਦਾ ਕਰ ਦਿੱਤੀ ਹੈ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਹਰ ਇੱਕ ਵਿਦਿਅਕ ਅਦਾਰੇ ਵਿਚ ਵੋਟਰ ਸਾਖਰਤਾ ਕਲੱਬ (ਈ ਐਲ ਸੀ) ਸਥਾਪਿਤ ਕੀਤੇ ਗਏ ਹਨ ਅਤੇ ਹਰ ਵਿਦਿਅਕ ਅਦਾਰੇ ਵਿੱਚ ਘੱਟੋ-ਘੱਟ ਦੋ ਕੈਂਪਸ ਅੰਬੇਸਡਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ ਖਰੜ ਵਿਖੇ ਸਵੀਪ ਗਤੀਵਿਧੀਆਂ ਦੀ ਵਾਗਡੋਰ ਨਵਦੀਪ ਚੌਧਰੀ ਨੋਡਲ ਅਫਸਰ ਅਤੇ ਕ੍ਰਿਸ਼ਨ ਅਰੋੜਾ ਸਹਾਇਕ ਸਵੀਪ ਨੋਡਲ ਅਫਸਰ ਨੇ ਸੰਭਾਲੀ ਹੋਈ ਹੈ ਜਿਸ ਤਹਿਤ ਹਰ ਸਕੂਲ ਵਿੱਚ ਲੋਕਤੰਤਰ ਦੀ ਦੀਵਾਰ ਬਣਾਈ ਜਾ ਰਹੀ ਹੈ। ਇਸ ਵਿਚ ਪੇਂਟਿੰਗ, ਸਲੋਗਨ ਮੁਕਾਬਲੇ,ਅਤੇ ਔਰਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਮਹਿੰਦੀ ਲਗਾਈ ਜਾ ਰਹੀ ਹੈ। ਨੁੱਕੜ ਨਾਟਕ, ਲੋਕਤੰਤਰ ਦੀਆਂ ਬੋਲੀਆਂ ਪਾ ਕੇ ਅਤੇ ਰੈਲੀਆਂ ਕੱਢ ਕੇ ਵੋਟਰਾਂ ਨੂੰ ਵੋਟ ਪਾਉਣ ਅਤੇ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਨਾਲਿਜ ਬੱਸ ਸਕੂਲ ਖਰੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਵੱਲੋਂ ਸਾਇਕਲ ਰੈਲੀ ਕੱਢ ਕੇ ਵੋਟਰਾਂ ਦੇ ਘਰ-ਘਰ ਜਾ ਵੋਟ ਪਾਉਣ ਦੀ ਅਪੀਲ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਖਿਜਰਾਬਾਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦੇ ਵਿਦਿਆਰਥੀਆਂ ਵੱਲੋਂਂ ਮਹਿੰਦੀ ਲਗਾਕੇ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ। ਇਹਨਾਂ ਪ੍ਰੋਗਰਾਮਾਂ ਦੌਰਾਨ ਵੋਟ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ ਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾ ਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾ ਪੰਜਾਬ ਵਿਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਧਨਿਸ਼ਠਾ ਛਾਬੜਾ ਨੇ ਮਾਸਟਰ ਸਪੈਲਰ ਮੁਕਾਬਲਾ ਜਿੱਤਿਆ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦਾ ਰਾਜਗੁਰੂ ਨਗਰ ਵਿਖੇ ਫੁੱਲਾਂ ਦੀ ਵਰਖਾ ਨਾਲ ਬਾਵਾ, ਜੱਸੋਵਾਲ ਅਤੇ ਜੰਗੀ ਨੇ ਕੀਤਾ ਸਵਾਗਤ 'ਜਾਗ ਭੈਣੇ ਜਾਗ' ਮੁਹਿੰਮ ਤਹਿਤ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਪਿੰਡਾਂ ਦੀਆਂ ਔਰਤਾਂ ਨੂੰ ਦੱਸੇਗਾ ਵੋਟ ਦੀ ਮਹੱਤਤਾ ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁੱਕਵੇਂ ਮਾਹੌਲ ਦੀ ਸਿਰਜਣਾ ਕਰੇਗਾ : ਸੁਖਬੀਰ ਸਿੰਘ ਬਾਦਲ ਜਗਰਾਉਂ 'ਚ ਬਾਇਓ ਗੈਸ ਫੈਕਟਰੀ ਲਗਾਉਣ ਖਿਲਾਫ ਲੋਕਾਂ ਦਾ ਵਿਰੋਧ, ਅਧਿਕਾਰੀਆਂ ਨੂੰ ਕੀਤੀ ਨਿਰਮਾਣ ਰੋਕਣ ਦੀ ਮੰਗ ਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤ