Welcome to Canadian Punjabi Post
Follow us on

09

May 2024
ਬ੍ਰੈਕਿੰਗ ਖ਼ਬਰਾਂ :
ਕਾਓਬੌਆਇਸ ਸਮਰਥਕ ਕੈਲਗਰੀ ਦੇ ਵਿਅਕਤੀ `ਤੇ ਜਿਨਸੀ ਸ਼ੋਸ਼ਣ ਦੇ ਦੋਸ਼2024 ਦੀਆਂ ਗਰਮੀਆਂ ਲਈ ਸੈਰ ਸਪਾਟੇ ਲਈ 10 ਸ਼ਹਿਰਾਂ ਦੀ ਸੂਚੀ ਵਿੱਚ ਕੈਲਗਰੀ ਸਭ ਤੋਂ ਉੱਪਰਡਰੇਕ ਦੇ ਟੋਰਾਂਟੋ ਮਹਿਲ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂਹਾਈਵੇਅ 401 'ਤੇ ਹਾਦਸੇ ਵਿੱਚ ਮਾਰੇ ਗਏ ਤਿੰਨ ਮਹੀਨ ਦੇ ਬੱਚੇ ਦਾ ਹੋਇਆ ਅੰਤਿਮ ਸਸਕਾਰਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ
 
ਅੰਤਰਰਾਸ਼ਟਰੀ

ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ

April 25, 2024 11:35 AM

ਲੰਡਨ, 25 ਅਪ੍ਰੈਲ (ਪੋਸਟ ਬਿਊਰੋ): ਬ੍ਰਿਟਿਸ਼ ਰਾਜਧਾਨੀ ਲੰਡਨ 'ਚ ਬੁੱਧਵਾਰ (24 ਅਪ੍ਰੈਲ) ਦੀ ਸਵੇਰ ਨੂੰ 5 ਘੋੜਿਆਂ ਨੂੰ ਸੜਕ 'ਤੇ ਬੇਤਰਤੀਬ ਦੌੜਦੇ ਦੇਖ ਕੇ ਲੋਕ ਹੈਰਾਨ ਰਹਿ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੁਝ ਘੋੜੇ ਜ਼ਖਮੀ ਵੀ ਸਨ। ਉਨ੍ਹਾਂ ਦੇ ਸਰੀਰ ਵਿੱਚੋਂ ਖੂਨ ਨਿਕਲ ਰਿਹਾ ਸੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਮਗਰੋਂ ਪੁਲਿਸ ਨੇ ਕਿਸੇ ਤਰ੍ਹਾਂ ਘੋੜਿਆਂ ਨੂੰ ਕਾਬੂ ਕਰਕੇ ਇਲਾਜ ਲਈ ਭੇਜ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਇਹ ਸਾਰੇ ਘੋੜੇ ਬ੍ਰਿਟਿਸ਼ ਫੌਜ ਦੇ ਸਨ, ਜੋ ਸ਼ਾਹੀ ਪਰਿਵਾਰ ਦੀ ਸੁਰੱਖਿਆ ਸੰਭਾਲਣ ਵਾਲੀ ਟੁਕੜੀ ਵਿਚ ਸ਼ਾਮਿਲ ਹਨ।
ਸੈਂਟਰਲ ਲੰਡਨ ਦੇ ਐਲਡਵਿਚ ਰੋਡ 'ਤੇ ਘੋੜੇ ਦੌੜ ਰਹੇ ਸਨ, ਜਿਸ ਕਾਰਨ ਉੱਥੇ ਟ੍ਰੈਫਿਕ ਜਾਮ ਹੋ ਗਿਆ। ਘੋੜੇ ਇੱਕ ਡਬਲ ਡੈਕਰ ਬੱਸ ਅਤੇ ਕਈ ਵਾਹਨਾਂ ਨਾਲ ਵੀ ਟਕਰਾ ਗਏ। ਇਸ ਕਾਰਨ ਉਹ ਜ਼ਖਮੀ ਹੋ ਗਏ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬ੍ਰਿਟਿਸ਼ ਆਰਮੀ ਨੇ ਦੱਸਿਆ ਕਿ ਬਕਿੰਘਮ ਪੈਲੇਸ ਨੇੜੇ ਬੇਲਗਰਾਵੀਆ 'ਚ 7 ਘੋੜਿਆਂ ਦੀ ਰਿਹਰਸਲ ਕੀਤੀ ਜਾ ਰਹੀ ਸੀ। ਇਹ ਰਸਮੀ ਰਿਹਰਸਲ ਹੈ ਜਿਸ ਨੂੰ ਟਰੂਪਿੰਗ ਦਿ ਕਲਰ ਕਿਹਾ ਜਾਂਦਾ ਹੈ। ਸਾਰੇ ਘੋੜੇ ਲਾਈਫ ਗਾਰਡਜ਼ ਦਲ ਦੇ ਸਨ ਜੋ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਲਈ ਤਾਇਨਾਤ ਹੈ।
ਫੌਜ ਨੇ ਅੱਗੇ ਕਿਹਾ ਕਿ ਬੇਲਗਰਾਵੀਆ ਦੇ ਕੋਲ ਉਸਾਰੀ ਦਾ ਕੰਮ ਚੱਲ ਰਿਹਾ ਸੀ। ਜਿ਼ਆਦਾ ਰੌਲਾ ਪੈਣ ਕਾਰਨ ਘੋੜੇ ਡਰ ਗਏ। 5 ਘੋੜਿਆਂ ਨੇ ਆਪਣੇ ਸਵਾਰਾਂ ਨੂੰ ਹੇਠਾਂ ਸੁੱਟ ਦਿੱਤਾ ਅਤੇ ਮੁੱਖ ਸੜਕ ਉੱਤੇ ਭੱਜ ਗਏ। ਘੋੜੇ ਸੜਕ 'ਤੇ ਕੁਝ ਕਾਰਾਂ ਅਤੇ ਇੱਕ ਡਬਲ ਡੈਕਰ ਬੱਸ ਨਾਲ ਟਕਰਾ ਗਏ। ਇਸ ਦੌਰਾਨ ਉਹ ਜ਼ਖਮੀ ਹੋ ਗਏ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ ਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈ ਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ ਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ 51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 5ਵੀਂ ਵਾਰ ਰੱਦ ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉੱਡਿਆ, ਮਿਸ਼ਨ ਮੁਲਤਵੀ, ਰਾਕੇਟ ਹੋਇਆ ਖਰਾਬ, 10 ਮਈ ਨੂੰ ਦੁਬਾਰਾ ਉਡਾਨ ਸੰਭਵ ਇਜ਼ਰਾਈਲੀ ਫੌਜ ਟੈਂਕਾਂ ਨਾਲ ਗਾਜ਼ਾ ਦੇ ਰਾਫਾ ਖੇਤਰ ਵਿੱਚ ਦਾਖਲ ਹੋਈ, ਮਿਸਰ ਨਾਲ ਲੱਗਦੀ ਸਰਹੱਦ 'ਤੇ ਕੀਤਾ ਕਬਜ਼ਾ ਭਾਰਤੀ ਕੋਸਟ ਗਾਰਡ ਨੇ ਅਰਬ ਸਾਗਰ 'ਚ ਫੜ੍ਹਿਆ ਇੱਕ ਈਰਾਨੀ ਮੱਛੀ ਫੜ੍ਹਨ ਵਾਲਾ ਬੇੜਾ, ਪਾਸਪੋਰਟ ਜ਼ਬਤ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ, ਦੋਸਤਾਂ ਨੇ ਹੀ ਮਾਰਿਆ ਚਾਕੂ