Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਭਾਰਤ

ਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲਾਉਣ ਵਾਲੇ 7 ਮੁਲਜ਼ਮ ਰੰਗੇ ਹੱਥੀਂ ਕਾਬੂ, ਇੱਕ ਨੇਪਾਲੀ ਮਜ਼ਦੂਰ ਵੀ ਸ਼ਾਮਿਲ

April 29, 2024 11:22 AM

ਨਵੀਂ ਦਿੱਲੀ, 29 ਅਪ੍ਰੈਲ (ਪੋਸਟ ਬਿਊਰੋ): ਜੰਗਲਾਤ ਵਿਭਾਗ ਦੀ ਟੀਮ ਨੇ ਉੱਤਰਾਖੰਡ ਦੇ ਵੱਖ-ਵੱਖ ਜੰਗਲੀ ਖੇਤਰਾਂ ਵਿੱਚ ਰਾਖਵੇਂ ਜੰਗਲਾਂ ਨੂੰ ਅੱਗ ਲਾਉਣ ਵਾਲੇ ਸੱਤ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਇਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਨੇਪਾਲੀ ਮੂਲ ਦਾ ਮਜ਼ਦੂਰ ਸ਼ਾਮਿਲ ਹੈ। ਲੈਂਸਡਾਊਨ ਫਾਰੈਸਟ ਡਿਵੀਜ਼ਨ ਦੇ ਕੋਟਦਵਾਰ ਰੇਂਜ ਵਿੱਚ ਫੜੇ੍ਹ ਗਏ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਖਿਲਾਫ਼ ਜੰਗਲਾਤ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕੋਤਵਾਲ ਲਾਂਸਡਾਊਨ ਮੁਹੰਮਦ ਅਕਰਮ ਨੇ ਦੱਸਿਆ ਕਿ ਜੰਗਲ ਵਿਚ ਅੱਗ ਲਗਾਉਣ ਦੇ ਮੁਲਜ਼ਮ ਨੇਪਾਲੀ ਮਜ਼ਦੂਰ ਟੇਕਰਾਮ ਖ਼ਿਲਾਫ਼ ਜੰਗਲਾਤ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਛੇਤੀ ਹੀ ਅਗਾਊਂ ਕਾਰਵਾਈ ਕੀਤੀ ਜਾਵੇਗੀ।
ਲੈਂਡ ਕੰਜ਼ਰਵੇਸ਼ਨ ਫਾਰੈਸਟ ਡਿਵੀਜ਼ਨ ਲੈਂਸਡਾਊਨ ਦੇ ਜੰਗਲਾਤ ਕਰਮਚਾਰੀਆਂ ਨੇ ਇੱਕ ਨੇਪਾਲੀ ਮਜ਼ਦੂਰ ਨੂੰ ਜੰਗਲ ਵਿੱਚ ਅੱਗ ਲਗਾਉਂਦੇ ਹੋਏ ਰੰਗੇ ਹੱਥੀਂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਉਸ ਦੇ ਤਿੰਨ ਹੋਰ ਸਾਥੀਆਂ ਨੇ ਵੀ ਮੁਲਜ਼ਮਾਂ ਖਿਲਾਫ਼ ਬਿਆਨ ਦਿੱਤੇ ਹਨ। ਲੈਂਸਡਾਊਨ ਸਥਿਤ ਭੂਮੀ ਰੱਖਿਆ ਵਣ ਮੰਡਲ ਦੇ ਜੈਹਰੀਖਲ ਰੇਂਜ ਅਧਿਕਾਰੀ ਬੀਡੀ ਜੋਸ਼ੀ ਨੇ ਦੱਸਿਆ ਕਿ ਐਤਵਾਰ ਨੂੰ ਜੰਗਲਾਤ ਕਰਮਚਾਰੀ ਕੁਲਹਾੜ ਦੇ ਖੇਤਾਂ ਵਿੱਚ ਲੱਗੀ ਅੱਗ ਬੁਝਾਉਣ ਤੋਂ ਬਾਅਦ ਵਾਪਿਸ ਪਰਤ ਰਹੇ ਸਨ।
ਇਸ ਦੌਰਾਨ ਕੁਲਹਾੜ ਮੋੜ ਨੇੜੇ ਸੜਕ ਕਿਨਾਰੇ ਜੰਗਲ ਵਿੱਚ ਇੱਕ ਵਿਅਕਤੀ ਅੱਗ ਲਗਾ ਰਿਹਾ ਸੀ। ਜੰਗਲਾਤ ਕਰਮਚਾਰੀਆਂ ਨੇ ਉਸ ਨੂੰ ਅੱਗ ਲਗਾਉਂਦੇ ਹੋਏ ਰੰਗੇ ਹੱਥੀਂ ਫੜ੍ਹ ਲਿਆ। ਉਸ ਦੇ ਹੱਥ ਵਿੱਚ ਗੈਸ ਲਾਈਟਰ ਵੀ ਸੀ। ਜਦੋਂਕਿ ਮੌਕੇ ਤੋਂ ਕੁਝ ਦੂਰੀ ‘ਤੇ ਉਸ ਦੇ ਤਿੰਨ ਹੋਰ ਸਾਥੀ ਪਾਈਪ ਲਾਈਨ ਵਿਛਾਉਣ ਦਾ ਕੰਮ ਕਰ ਰਹੇ ਸਨ।
ਜੰਗਲਾਤ ਕਰਮਚਾਰੀਆਂ ਨੇ ਚਾਰਾਂ ਨੂੰ ਫੜ੍ਹ ਲਿਆ ਅਤੇ ਰੇਂਜ ਆਫਿਸ ਲੈਂਸਡਾਊਨ ਲੈ ਆਏ। ਜਿੱਥੇ ਤਿੰਨ ਗਵਾਹਾਂ ਰਾਜਿੰਦਰ, ਸਤੀਸ਼ ਕੁਮਾਰ ਅਤੇ ਰਣਜੀਤ ਸਿੰਘ ਨੇ ਮੰਨਿਆ ਕਿ ਨੇਪਾਲੀ ਮਜ਼ਦੂਰ ਟੇਕਰਾਮ ਨੇ ਜੰਗਲ ਨੂੰ ਅੱਗ ਲਗਾਈ ਸੀ। ਉਨ੍ਹਾਂ ਦੱਸਿਆ ਕਿ ਚਾਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਈਡੀ ਪੀਐੱਮਐੱਲਏ ਐਕਟ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗਾ : ਸੁਪਰੀਮ ਕੋਰਟ ਜੈੱਟ ਏਅਰਵੇਜ਼ ਦੇ ਸੰਸਥਾਪਕ ਦੀ ਪਤਨੀ ਅਨੀਤਾ ਗੋਇਲ ਦਾ ਦਿਹਾਂਤ,ਮੁੰਬਈ `ਚ ਲਿਆ ਆਖਰੀ ਸਾਹ ਐੱਸ. ਜੈਸ਼ੰਕਰ ਨੇ ਕਿਹਾ: ਜਿਨ੍ਹਾਂ ਦੇਸ਼ਾਂ ਨੂੰ ਚੋਣਾਂ ਦੇ ਨਤੀਜਿਆਂ ਦਾ ਫੈਸਲਾ ਕਰਨ ਲਈ ਅਦਾਲਤ ਵਿੱਚ ਜਾਣਾ ਪੈਂਦਾ ਹੈ, ਅੱਜ ਸਾਨੂੰ ਚੋਣਾਂ ਕਰਵਾਉਣ ਬਾਰੇ ਗਿਆਨ ਦੇ ਰਹੇ ਹਾਈਵੇ 'ਤੇ ਬੰਦੂਕ ਲਹਿਰਾਉਂਦੇ ਹੋਏ ਨੱਚ ਰਹੀ ਸੀ ਲੜਕੀ, ਵਾਇਰਲ ਵੀਡੀਓ ਦੇਖ ਲੋਕ ਭੜਕੇ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਰੱਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਿਆ, ਲੰਗਰ ਦੀ ਕੀਤੀ ਸੇਵਾ ਕੇਜਰੀਵਾਲ ਦਾ ਵਿਰੋਧੀਆਂ `ਤੇ ਤਿੱਖਾ ਹਮਲਾ: ਮੋਦੀ ਦੱਸਣ, ਉਨ੍ਹ੍ਹਾਂ ਦਾ ਉੱਤਰਾਧਿਕਾਰੀ ਕੌਣ ਹੋਵੇਗਾ..? ਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਦੇ ਕਤਲ ਲਈ ਲੋੜੀਂਦਾ ਗਾਜ਼ੀਆਬਾਦ 'ਚ ਮੁਕਾਬਲੇ 'ਚ ਮਾਰਿਆ ਗਿਆ ਦਿੱਲੀ ਦਾ ਬਦਮਾਸ਼ ਕੇਜਰੀਵਾਲ ਨੂੰ 1 ਜੂਨ ਤੱਕ ਅਗਾਊਂ ਜ਼ਮਾਨਤ ਮਿਲੀ, ਕਰ ਸਕਣਗੇ ਚੋਣ ਪ੍ਰਚਾਰ, 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪੀਜੀ 'ਚ ਲਿਆ ਫਾਹਾ਼