Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਅੰਤਰਰਾਸ਼ਟਰੀ

ਟਾਈਟੈਨਿਕ 'ਤੇ ਸਵਾਰ ਸਭ ਤੋਂ ਅਮੀਰ ਵਿਅਕਤੀ ਦੀ ਘੜੀ ਹੋਈ ਨਿਲਾਮ, 12 ਕਰੋੜ ਰੁਪਏ 'ਚ ਵਿਕੀ

April 28, 2024 09:14 PM

ਨਿਊਯਾਰਕ, 28 ਅਪ੍ਰੈਲ (ਪੋਸਟ ਬਿਊਰੋ): ਟਾਈਟੈਨਿਕ 'ਚ ਸਵਾਰ ਸਭ ਤੋਂ ਅਮੀਰ ਯਾਤਰੀ ਦੀ ਸੋਨੇ ਦੀ ਘੜੀ ਨਿਲਾਮ ਹੋ ਗਈ ਹੈ। ਜਾਣਕਾਰੀ ਮੁਤਾਬਕ ਕਾਰੋਬਾਰੀ ਜਾਨ ਜੈਕਬ ਐਸਟਰ ਦੀ ਇਹ ਘੜੀ 12 ਕਰੋੜ ਰੁਪਏ ਤੋਂ ਵੱਧ ਵਿੱਚ ਵਿਕ ਚੁੱਕੀ ਹੈ। ਨਿਲਾਮੀ ਅਧਿਕਾਰੀ ਐਂਡਰਿਊ ਐਲਡਰਿਜ ਨੇ ਕਿਹਾ ਕਿ ਇਹ ਵਿਸ਼ਵ ਰਿਕਾਰਡ ਹੈ।
ਰਿਪੋਰਟ ਮੁਤਾਬਕ ਇਸ ਘੜੀ ਦੇ ਨਾਲ ਜੌਨ ਦੇ ਸੋਨੇ ਦੇ ਕਫਲਿੰਕਸ ਵੀ ਮੌਜੂਦ ਹਨ। ਇਸ ਨੂੰ ਅਮਰੀਕਾ ਦੇ ਇੱਕ ਨਿੱਜੀ ਕੁਲੈਕਟਰ ਹੈਨਰੀ ਐਲਡਰਿਜ ਐਂਡ ਸੰਨਜ਼ ਦੁਆਰਾ ਖਰੀਦਿਆ ਗਿਆ ਸੀ। ਇਸ ਤੋਂ ਪਹਿਲਾਂ ਟਾਈਟੈਨਿਕ ਜਹਾਜ਼ ਦੇ ਡੁੱਬਣ ਸਮੇਂ ਘਬਰਾਏ ਹੋਏ ਯਾਤਰੀਆਂ ਨੂੰ ਸ਼ਾਂਤ ਕਰਨ ਲਈ ਜੋ ਵਾਇਲਨ ਵਜਾਇਆ ਗਿਆ ਸੀ, ਉਸ ਦੀ ਸਾਲ 2013 ਵਿੱਚ ਨਿਲਾਮੀ ਕੀਤੀ ਗਈ ਸੀ। ਨਿਲਾਮੀ ਸ਼ੁਰੂ ਹੋਣ ਦੇ 10 ਮਿੰਟਾਂ ਦੇ ਅੰਦਰ ਹੀ ਇਹ ਵਾਇਲਨ 9.5 ਕਰੋੜ ਰੁਪਏ ਵਿੱਚ ਵਿਕ ਗਿਆ।
ਹਾਲਾਂਕਿ ਬਾਅਦ 'ਚ ਟਾਈਟੈਨਿਕ ਡੁੱਬਣਾ ਸ਼ੁਰੂ ਹੋ ਗਿਆ ਅਤੇ ਕਪਤਾਨ ਨੇ ਲਾਈਫਬੋਟ ਰਾਹੀਂ ਲੋਕਾਂ ਨੂੰ ਜਹਾਜ਼ 'ਚੋਂ ਕੱਢਣਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਜੌਨ ਨੂੰ ਖ਼ਤਰੇ ਦਾ ਅਹਿਸਾਸ ਹੋਇਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਜਿਹੇ 'ਚ ਉਸ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਮੈਡੇਲੀਨ ਐਸਟਰ ਨੂੰ ਚੌਥੀ ਲਾਈਫਬੋਟ ਰਾਹੀਂ ਭੇਜਿਆ ਅਤੇ ਖੁਦ ਜਹਾਜ਼ 'ਤੇ ਹੀ ਰਿਹਾ।
ਜੌਨ ਦੀ ਲਾਸ਼ ਟਾਈਟੈਨਿਕ ਦੇ ਡੁੱਬਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਸਮੁੰਦਰ ਵਿੱਚ ਮਿਲੀ ਸੀ। ਉਸ ਦੀ ਜੇਬ ਵਿਚ ਸੋਨੇ ਦੀ ਘੜੀ ਸੀ। ਜੌਨ ਉਸ ਜਹਾਜ਼ ਵਿਚ ਮੌਜੂਦ ਸਭ ਤੋਂ ਅਮੀਰ ਆਦਮੀ ਸੀ। ਉਸ ਸਮੇਂ ਇਸ ਦੀ ਕੀਮਤ 725 ਕਰੋੜ ਰੁਪਏ ਸੀ, ਜੋ ਅੱਜ ਦੇ ਕਈ ਅਰਬਾਂ ਡਾਲਰਾਂ ਦੇ ਬਰਾਬਰ ਹੋਵੇਗੀ। ਜੌਹਨ ਦੇ ਪੁੱਤਰ ਵਿਨਸੈਂਟ ਐਸਟਰ ਨੇ ਆਪਣੇ ਪਿਤਾ ਦੀ ਘੜੀ ਆਪਣੇ ਕਾਰਜਕਾਰੀ ਸਕੱਤਰ ਦੇ ਪੁੱਤਰ ਵਿਲੀਅਮ ਡੌਬਿਨ ਨੂੰ ਦੇ ਦਿੱਤੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂ ਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹ ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ ਅਲਜੀਰੀਆ ਵਿਚ 26 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ, ਗੁਆਂਢੀ ਨੇ ਹੀ ਕੀਤਾ ਸੀ ਅਗਵਾ ਯੂਕਰੇਨ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ 'ਰਾਕ ਏਂਥਮ 'ਰੌਕਿਨ ਇਨ ਦ ਫ੍ਰੀ ਵਰਲਡ' ਗਾਇਆ ਗਾਜ਼ਾ 'ਤੇ ਇਜ਼ਰਾਈਲੀ ਹਮਲੇ ਵਿਚ ਸਾਬਕਾ ਭਾਰਤੀ ਸੈਨਿਕ ਦੀ ਮੌਤ 'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦ