Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਅੰਤਰਰਾਸ਼ਟਰੀ

ਈਸ਼ਾਕ ਡਾਰ ਬਣੇ ਪਾਕਿਸਤਾਨ ਦੇ ਨਵੇਂ ਉਪ ਪ੍ਰਧਾਨ ਮੰਤਰੀ, 4 ਵਾਰ ਵਿੱਤ ਮੰਤਰੀ ਰਹਿ ਚੁੱਕੇ ਹਨ

April 28, 2024 09:14 PM

ਇਸਲਾਮਾਬਾਦ, 28 ਅਪ੍ਰੈਲ (ਪੋਸਟ ਬਿਊਰੋ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਈਸ਼ਾਕ ਡਾਰ ਨੂੰ ਦੇਸ਼ ਦਾ ਨਵਾਂ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਐਤਵਾਰ 28 ਅਪ੍ਰੈਲ ਨੂੰ ਸਰਕਾਰ ਨੇ ਡਾਰ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਨੋਟੀਫਿਕੇਸ਼ਨ ਮੁਤਾਬਕ ਡਾਰ ਦੀ ਇਹ ਨਿਯੁਕਤੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਕੀਤੀ ਗਈ ਹੈ। ਡਾਰ ਨੂੰ ਮਾਰਚ ਵਿੱਚ ਪਾਕਿਸਤਾਨ ਦੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ 19 ਮੈਂਬਰੀ ਮੰਤਰੀ ਮੰਡਲ ਦਾ ਹਿੱਸਾ ਬਣਾਇਆ ਗਿਆ ਸੀ। ਫਿਰ ਉਨ੍ਹਾਂ ਨੂੰ ਵਿਦੇਸ਼ ਮੰਤਰੀ ਦੀ ਜਿ਼ੰਮੇਵਾਰੀ ਦਿੱਤੀ ਗਈ।
ਪਾਕਿਸਤਾਨ ਦੇ ਆਖਰੀ ਉਪ ਪ੍ਰਧਾਨ ਮੰਤਰੀ ਪਾਕਿਸਤਾਨ ਮੁਸਲਿਮ ਲੀਗ-ਕਾਇਦ ਦੇ ਨੇਤਾ ਪ੍ਰਵੇਜ਼ ਇਲਾਹੀ ਸਨ। ਉਹ ਪਾਕਿਸਤਾਨ ਦੇ ਇਕਲੌਤੇ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਇਲਾਹੀ ਨੂੰ 25 ਜੂਨ, 2012 ਨੂੰ ਦੇਸ਼ ਦਾ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ, ਜਦੋਂ ਉਸ ਸਮੇਂ ਦੀ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ-ਕਾਇਦ (ਪੀਐਮਐਲ-ਕਿਊ) ਨੇ ਕੇਂਦਰ ਵਿੱਚ ਇੱਕ ਸਿਆਸੀ ਗਠਜੋੜ ਬਣਾਇਆ ਸੀ।
ਈਸ਼ਾਕ ਡਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦਾ ਸੀਨੀਅਰ ਨੇਤਾ ਮੰਨਿਆ ਜਾਂਦਾ ਹੈ। ਉਹ ਮੂਲ ਰੂਪ ਵਿੱਚ ਕਸ਼ਮੀਰੀ ਹਨ ਅਤੇ ਇੱਕ ਚਾਰਟਰਡ ਅਕਾਊਂਟੈਂਟ ਹੈ। ਚਾਰ ਵਾਰ ਵਿੱਤ ਮੰਤਰੀ ਰਹਿ ਚੁੱਕੇ ਡਾਰ ਨੂੰ ਸ਼ਰੀਫ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੇਸ਼ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਬੇਲਆਊਟ ਪੈਕੇਜ ਲੈਣ ਦੀ ਕੋਸਿ਼ਸ਼ ਕਰ ਰਿਹਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂ ਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹ ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ ਅਲਜੀਰੀਆ ਵਿਚ 26 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ, ਗੁਆਂਢੀ ਨੇ ਹੀ ਕੀਤਾ ਸੀ ਅਗਵਾ ਯੂਕਰੇਨ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ 'ਰਾਕ ਏਂਥਮ 'ਰੌਕਿਨ ਇਨ ਦ ਫ੍ਰੀ ਵਰਲਡ' ਗਾਇਆ ਗਾਜ਼ਾ 'ਤੇ ਇਜ਼ਰਾਈਲੀ ਹਮਲੇ ਵਿਚ ਸਾਬਕਾ ਭਾਰਤੀ ਸੈਨਿਕ ਦੀ ਮੌਤ 'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦ