Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਟੋਰਾਂਟੋ/ਜੀਟੀਏ

20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

April 18, 2024 12:59 AM

ਟੋਰਾਂਟੋ, 17 ਅਪਰੈਲ (ਪੋਸਟ ਬਿਊਰੋ) : ਇੱਕ ਸਾਲ ਪਹਿਲਾਂ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਦੇ ਸਬੰਧ ਵਿੱਚ ਪੁਲਿਸ ਨੇ ਨੌਂ ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਇਨ੍ਹਾਂ ਵਿੱਚ ਏਅਰ ਕੈਨੇਡਾ ਦੇ ਮੁਲਾਜ਼ਮ ਵੀ ਸ਼ਾਮਲ ਹਨ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਨੇ ਦਿੱਤੀ।
ਬੁੱਧਵਾਰ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਪੁਲਿਸ ਨੇ ਯੂਐਸ ਅਲਕੋਹਲ, ਟੋਬੈਕੋ ਐਂਡ ਫਾਇਰਆਰਮ ਬਿਊਰੋ ਦੀ ਮੌਜੂਦਗੀ ਵਿੱਚ ਇਨ੍ਹਾਂ ਗ੍ਰਿਫਤਾਰੀਆਂ ਦਾ ਐਲਾਨ ਕੀਤਾ। ਇਸ ਸਾਂਝੀ ਜਾਂਚ ਨੂੰ ਪ੍ਰੋਜੈਕਟ 24 ਕੇ ਦਾ ਨਾਂ ਦਿੱਤਾ ਗਿਆ ਸੀ ਜੋ ਕਿ 24 ਕੈਰੇਟ ਗੋਲਡ ਦਾ ਹੀ ਨਿੱਕਾ ਨਾਂ ਸੀ।ਪੀਲ ਪੁਲਿਸ ਦੇ ਚੀਫ ਨਿਸ਼ਾਨ ਦੁਰੱਈਅੱਪਾ ਨੇ ਆਖਿਆ ਕਿ ਇਹ ਕਹਾਣੀ ਤਾਂ ਨੈੱਟਫਲਿਕਸ ਸੀਰੀਜ਼ ਵਰਗੀ ਲੱਗੀ।
ਨੌਂ ਵਿੱਚੋਂ ਤਿੰਨ ਮਸ਼ਕੂਕਾਂ ਦੀ ਪਛਾਣ 25 ਸਾਲਾ ਦੁਰਾਂਤੇ ਕਿੰਗ ਮੈਕਲੀਨ, 34 ਸਾਲਾ ਪ੍ਰਸਾਥ ਪਰਮਾਲਿੰਗਮ ਤੇ 36 ਸਾਲਾ ਅਰਚਿਤ ਗਰੋਵਰ, ਇਹ ਸਾਰੇ ਬਰੈਂਪਟਨ ਤੋਂ ਹਨ, ਵਜੋਂ ਕੀਤੀ ਗਈ ਹੈ। ਕਿੰਗ ਮੈਕਲੀਨ ਤੇ ਗਰੋਵਰ ਕੈਨੇਡਾ ਭਰ ਵਿੱਚ ਵਾਂਟਿਡ ਹਨ। ਇਨ੍ਹਾਂ ਤੋਂ ਇਲਾਵਾ ਬਰੈਂਪਟਨ ਦੇ 54 ਸਾਲਾ ਪਰਮਪਾਲ ਸਿੱਧੂ (ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਸੀ), ਓਕਵਿੱਲ ਤੋਂ 40 ਸਾਲਾ ਅਮਿਤ ਜਲੋਟਾ, ਜਾਰਜਟਾਊਨ ਤੋਂ 43 ਸਾਲਾ ਅਮਾਦ ਚੌਧਰੀ, ਟੋਰਾਂਟੋ ਤੋਂ 37 ਸਾਲਾ ਅਲੀ ਰਜ਼ਾ ਤੇ ਪਰਮਾਲਿੰਗਮ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸ਼ਰਤਾਂ ਉੱਤੇ ਰਿਹਾਅ ਕਰ ਦਿੱਤਾ ਗਿਆ।
ਬਰੈਂਪਟਨ ਦੇ 31 ਸਾਲਾ ਸਿਮਰਨਪ੍ਰੀਤ ਪਨੇਸਰ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਸੀ ਤੇ ਚੋਰੀ ਸਮੇਂ ਏਅਰਲਾਈਨ ਨਾਲ ਕੰਮ ਕਰ ਰਿਹਾ ਸੀ, ਦੇ ਨਾਲ ਨਾਲ ਬਰੈਂਪਟਨ ਦੇ 42 ਸਾਲਾ ਅਰਸਾਲਾਨ ਚੌਧਰੀ ਤੇ ਗਰੋਵਰ ਦੇ ਕੈਨੇਡਾ ਭਰ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਕਿੰਗ ਮੈਕਲੀਨ, ਪਰਮਾਲਿੰਗਮ ਤੇ ਗਰੋਵਰ ਨੂੰ ਅਮਰੀਕਾ ਵਿੱਚ ਇੰਟਰਨੈਸ਼ਨਲ ਪੱਧਰ ਉੱਤੇ ਹਥਿਆਰਾਂ ਦੀ ਸਮਗਲਿੰਗ ਲਈ ਦੋਸ਼ੀ ਪਾਇਆ ਜਾ ਚੁੱਕਿਆ ਹੈ।
ਅਮਰੀਕੀ ਅਧਿਕਾਰੀਆਂ ਨੂੰ ਸਤੰਬਰ 2023 ਵਿੱਚ ਉਸ ਸਮੇਂ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਜਦੋਂ ਚੋਰੀ ਤੋਂ ਕੁੱਝ ਮਹੀਨੇ ਬਾਅਦ ਮਸ਼ਕੂਕ ਕਿੰਗ ਮੈਕਲੀਨ ਨੂੰ ਪੈਨਿਨਸਿਲਵੇਨੀਆਂ ਵਿੱਚ ਮੋਟਰ ਵ੍ਹੀਕਲ ਉਲੰਘਣਾ ਦੇ ਸਬੰਧ ਵਿੱਚ ਰੋਕਿਆ ਗਿਆ। ਪੁਲਿਸ ਨੇ ਪਾਇਆ ਕਿ ਇਸ ਦੌਰਾਨ ਪੈਦਲ ਹੀ ਫਰਾਰ ਹੋਇਆ ਮੈਕਲੀਨ ਦੇਸ਼ ਵਿੱਚ ਗੈਰਕਾਨੂੰਨੀ ਤੌਰ ਉੱਤੇ ਘੁੰਮ ਰਿਹਾ ਸੀ।ਇਸ ਸਮੇਂ ਉਹ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਚੋਰੀ ਦੇ ਸਬੰਧ ਵਿੱਚ ਕੈਨੇਡਾ ਭਰ ਵਿੱਚ ਉਹ ਵਾਂਟਿਡ ਹੈ।ਉਸ ਦੀ ਗੱਡੀ ਦੀ ਤਲਾਸ਼ੀ ਲਏ ਜਾਣ ਉੱਤੇ 65 ਹਥਿਆਰ ਮਿਲੇ ਜਿਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਵਿੱਚ ਸਮਗਲ ਕੀਤਾ ਜਾਣਾ ਸੀ। ਅਮਰੀਕਾ ਦੇ ਅਟਾਰਨੀ ਆਫਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਰਮਾਲਿੰਗਮ ਵੀ ਹਥਿਆਰਾਂ ਦੀ ਇਸ ਸਮਗਲਿੰਗ ਵਿੱਚ ਕਿੰਗ ਮੈਕਲੀਨ ਨਾਲ ਸ਼ਾਮਲ ਸੀ।
ਜਿ਼ਕਰਯੋਗ ਹੈ ਕਿ 6,600 ਗੋਲਡ ਬਾਰਜ਼ ਵਾਲੀ ਫਲਾਈਟ ਜਿਊਰਿਖ਼, ਸਵਿੱਟਜ਼ਰਲੈਂਡ ਤੋਂ 18 ਅਪਰੈਲ, 2023 ਨੂੰ ਦੁਪਹਿਰੇ 4:00 ਵਜੇ ਤੋਂ ਪਹਿਲਾਂ ਪੀਅਰਸਨ ਏਅਰਪੋਰਟ ਉਤਰੀ। ਪੁਲਿਸ ਨੇ ਦੱਸਿਆ ਕਿ ਇਸ ਸੋਨੇ ਦੀ ਖੇਪ ਨੂੰ ਇੱਕ ਕੰਟੇਨਰ ਵਿੱਚ ਏਅਰ ਕੈਨੇਡਾ ਦੇ ਏਅਰਪੋਰਟ ਸਥਿਤ ਗੋਦਾਮ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ।18 ਅਪਰੈਲ, 2023 ਨੂੰ 3:00 ਵਜੇ ਤੋਂ ਪਹਿਲਾਂ ਪੀਲ ਰੀਜਨਲ ਪੁਲਿਸ ਨੂੰ ਰਿਪੋਰਟ ਕੀਤਾ ਗਿਆ ਕਿ 400 ਕਿੱਲੋ ਸੋਨੇ, ਜਿਸ ਦਾ ਮੁੱਲ 20 ਮਿਲੀਅਨ ਡਾਲਰ ਤੇ ਜਿਸ ਵਿੱਚ 2 ਮਿਲੀਅਨ ਡਾਲਰ ਦੀ ਕਰੰਸੀ ਹੈ, ਚੋਰੀ ਹੋ ਗਿਆ ਹੈ।
ਪੀਲ ਰੀਜਨਲ ਪੁਲਿਸ ਅਧਿਕਾਰੀਆਂ ਨੇ ਇੱਕ ਟਰਾਂਸਪੋਰਟ ਟਰੱਕ ਨੂੰ ਟਰੈਕ ਕੀਤਾ, ਜਿਸ ਵਿੱਚ ਚੋਰੀ ਦਾ ਸੋਨਾ ਸੀ ਤੇ ਜਿਸ ਨੂੰ ਬੁੱਧਵਾਰ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਵੀ ਪੇਸ਼ ਕੀਤਾ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਡਰਾਈਵਰ ਕਿੰਗ ਮੈਕਲੀਨ ਸੀ ਤੇ ਸੋਨੇ ਦੀ ਵਰਤੋਂ ਬਰੇਸਲੇਟਸ ਤੇ ਹੋਰ ਗਹਿਣੇ ਆਦਿ ਬਣਾਉਣ ਲਈ ਕੀਤੀ ਗਈ।ਇਹ ਸੋਨਾ ਵੇਚ ਕੇ ਕਮਾਏ ਗਏ 430,000 ਡਾਲਰ ਦੇ ਮੁਨਾਫੇ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਦੌਰਾਨ ਗ੍ਰਿਫਤਾਰ ਕੀਤੇ ਗਿਆ ਵਿਅਕਤੀ ਰਜ਼ਾ ਚੋਰੀ ਸਮੇਂ ਜਿਊਲਰੀ ਸਟੋਰ ਆਪਰੇਟ ਕਰ ਰਿਹਾ ਸੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹ ਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆ ਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਵੱਲੋਂ ਨਵੇਂ ਪ੍ਰਸਤਾਵਿਤ ਕਾਨੂੰਨ ਦਾ ਐਲਾਨ, ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਨੂੰ ਲੱਗੇਗਾ ਸਖ਼ਤ ਜੁਰਮਾਨਾ ਪੈਰਾ ਟਰਾਂਸਪੋ ਡਰਾਈਵਰ `ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਟੋਰਾਂਟੋ ਦੇ ਮੇਅਰ ਓਲੀਵੀਆ ਚਾਉ ਵੱਲੋਂ ਇਜ਼ਰਾਈਲ ਦੇ ਰਾਸ਼ਟਰੀ ਦਿਵਸ ਸੰਬੰਧੀ ਸਿਟੀ ਹਾਲ ਸਮਾਰੋਹ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੋਵਿਡ-19 ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਡਾਕਟਰ ਈਲੀਨ ਡੀ ਵਿਲਾ ਵੱਲੋਂ ਅਸਤੀਫ਼ੇ ਦਾ ਐਲਾਨ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਬਰੈਂਪਟਨ ਸਿਟੀ ਐਵਾਰਡ ਸਮਾਗ਼ਮ ‘ਚ ਪੰਜਾਬੀਆਂ ਦੀ ਰਹੀ ਝੰਡੀ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਮਦਰਜ਼ ਡੇ’ ਮੌਕੇ ਮੈਂਟਲ ਹੈੱਲਥ ਉੱਪਰ ਕੀਤਾਸੈਮੀਨਾਰ ਦਾ ਸਫ਼ਲ ਆਯੋਜਨ