Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਟੋਰਾਂਟੋ/ਜੀਟੀਏ

20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ

April 16, 2024 09:06 AM

ਓਨਟਾਰੀਓ, 16 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਦੀ ਮਹਿਲਾ ਦੀ ਉਸ ਸਮੇਂ ਕੋਈ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉਸ ਨੂੰ ਸਿਰਫ 20 ਮਿੰਟ ਦੀ ਟੈਕਸੀ ਦੀ ਰਾਈਡ ਲਈ 7,000 ਡਾਲਰ ਦਾ ਬਿੱਲ ਆ ਗਿਆ। ਉਸ ਵੱਲੋਂ ਗੈਰਅਧਿਕਾਰਤ ਟੈਕਸੀ ਕੰਪਨੀ ਰਾਹੀਂ ਐਂਟਾਰਕਟਿਕਾ ਦਾ ਟਰਿੱਪ ਕੀਤਾ ਗਿਆ ਸੀ।
ਓਨਟਾਰੀਓ ਦੇ ਮਿੱਡਲੈਂਡ ਦੀ ਪੈਟ ਸ਼ੈਕਲੇਡੀ ਨੇ ਇੱਕ ਗੱਲਬਾਤ ਦੌਰਾਨ ਦੱਸਿਆ ਕਿ ਸਾਡਾ ਪਹਿਲਾ ਸਟੌਪ ਸੈਂਟੀਏਗੋ, ਚਿਲੀ ਸੀ, ਜਿੱਥੇ ਉਨ੍ਹਾਂ ਨਾਲ ਸਕੈਮ ਹੋਇਆ। ਸੈ਼ਕਲੇਡੀ ਨੇ ਦੱਸਿਆ ਕਿ ਜਨਵਰੀ ਵਿੱਚ ਸੈਂਟੀਏਗੋ ਏਅਰਪੋਰਟ ਤੋਂ ਉਸ ਨੇ ਤੇ ਉਸ ਦੀ ਦੋਸਤ ਨੇ ਇੱਕ ਟੈਕਸੀ ਪਹਿਲਾਂ ਤੋਂ ਹੀ ਬੁੱਕ ਕੀਤੀ ਹੋਈ ਸੀ। ਉਸ ਨੇ ਦੱਸਿਆ ਕਿ ਟੈਕਸੀ ਦੇ ਡਰਾਈਵਰ ਨੇ ਮੌਕੇ ਉੱਤੇ ਪਹੁੰਚ ਕੇ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ਤੇ ਇਸ ਲਈ ਉਨ੍ਹਾਂ ਨੂੰ ਵੱਖਰੀ ਕੰਪਨੀ ਰਾਹੀਂ ਭੇਜਿਆ ਜਾਵੇਗਾ।
ਸੈ਼ਕਲੇਡੀ ਨੇ ਆਖਿਆ ਕਿ ਉਨ੍ਹਾਂ ਨਕਦੀ ਦੇਣ ਦੀ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਹ ਕੈਸ਼ ਨਹੀਂ ਲੈਂਦੇ ਤੇ ਇਸ ਲਈ ਉਨ੍ਹਾ ਨੂੰ ਕ੍ਰੈਡਿਟ ਕਾਰਡ ਰਾਹੀਂ ਪੈਸੇ ਦੇਣੇ ਪਏ। ਉਨ੍ਹਾਂ ਨੂੰ ਚਿਲੀਅਨ ਪੀਸੋਸ ਦੇ 45000 ਡਾਲਰ ਦੀ ਰਸੀਦ ਦੇ ਦਿੱਤੀ ਗਈ ਜੋ ਕਿ 62 ਡਾਲਰ ਬਣਦੇ ਸਨ ਤੇ ਫਿਰ ਉਹ ਆਪਣੇ ਟਰਿੱਪ ਉੱਤੇ ਚਲੇ ਗਏ। ਪਰ ਜਦੋਂ ਸ਼ੈਕਲੇਡੀ ਘਰ ਪਹੁੰਚੀ ਤਾਂ ਉਸ ਦੇ ਕ੍ਰੈਡਿਟ ਕਾਰਡ ਉੱਤੇ 6,943 ਡਾਲਰ ਉਸ ਤੋਂ ਚਾਰਜ ਕਰਨ ਦੀ ਸਟੇਟਮੈਂਟ ਆ ਗਈ।ਉਸ ਨੇ ਦੱਸਿਆ ਕਿ ਇਹ ਪਤਾ ਲੱਗਣ ਉੱਤੇ ਇੱਕ ਵਾਰੀ ਤਾਂ ਉਸ ਨੂੰ ਦਿਲ ਦਾ ਦੌਰਾ ਹੀ ਪੈ ਚੱਲਿਆ ਸੀ।
ਫਿਰ ਉਸ ਨੇ ਬੈਂਕ ਆਫ ਮਾਂਟਰੀਅਲ (ਬੀਐਮਓ) ਨਾਲ ਸੰਪਰਕ ਕੀਤਾ। ਪਹਿਲਾਂ ਤਾਂ ਬੈਂਕ ਨੇ ਉਸ ਦੇ ਦਾਅਵੇ ਨੂੰ ਨਕਾਰ ਦਿੱਤਾ ਤੇ ਉਸ ਨੂੰ ਦੱਸਿਆ ਕਿ ਉਸ ਦੀ ਰਕਮ ਉਸ ਨੂੰ ਮੋੜੀ ਨਹੀਂ ਜਾਵੇਗੀ। ਸੈ਼ਕਲੇਡੀ ਨੇ ਆਖਿਆ ਕਿ ਜੇ 200 ਡਾਲਰ ਦੀ ਵੀ ਗੱਲ ਹੁੰਦੀ ਤਾਂ ਉਹ ਆਈ ਗਈ ਕਰ ਦਿੰਦੀ ਪਰ ਇਹ ਪੂਰੇ 7,000 ਡਾਲਰ ਦੀ ਗੱਲ ਸੀ।ਬਾਅਦ ਵਿੱਚ ਬੀਐਮਓ ਦੇ ਬੁਲਾਰੇ ਨੇ ਦੱਸਿਆ ਕਿ ਸੈ਼ਕਲੇਡੀ ਦੇ ਕੇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਉਸ ਦੇ ਪੈਸੇ ਮੋੜ ਦਿੱਤੇ ਜਾਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹ ਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆ ਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਵੱਲੋਂ ਨਵੇਂ ਪ੍ਰਸਤਾਵਿਤ ਕਾਨੂੰਨ ਦਾ ਐਲਾਨ, ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਨੂੰ ਲੱਗੇਗਾ ਸਖ਼ਤ ਜੁਰਮਾਨਾ ਪੈਰਾ ਟਰਾਂਸਪੋ ਡਰਾਈਵਰ `ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਟੋਰਾਂਟੋ ਦੇ ਮੇਅਰ ਓਲੀਵੀਆ ਚਾਉ ਵੱਲੋਂ ਇਜ਼ਰਾਈਲ ਦੇ ਰਾਸ਼ਟਰੀ ਦਿਵਸ ਸੰਬੰਧੀ ਸਿਟੀ ਹਾਲ ਸਮਾਰੋਹ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੋਵਿਡ-19 ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਡਾਕਟਰ ਈਲੀਨ ਡੀ ਵਿਲਾ ਵੱਲੋਂ ਅਸਤੀਫ਼ੇ ਦਾ ਐਲਾਨ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਬਰੈਂਪਟਨ ਸਿਟੀ ਐਵਾਰਡ ਸਮਾਗ਼ਮ ‘ਚ ਪੰਜਾਬੀਆਂ ਦੀ ਰਹੀ ਝੰਡੀ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਮਦਰਜ਼ ਡੇ’ ਮੌਕੇ ਮੈਂਟਲ ਹੈੱਲਥ ਉੱਪਰ ਕੀਤਾਸੈਮੀਨਾਰ ਦਾ ਸਫ਼ਲ ਆਯੋਜਨ