Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਕੈਨੇਡਾ

ਲਿਬਰਲਾਂ ਉੱਤੇ ਕੰਜ਼ਰਵੇਟਿਵਾਂ ਦੀ ਲੀਡ ਘਟੀ, ਐਨਡੀਪੀ ਦੇ ਸਮਰਥਨ ਵਿੱਚ ਆਈ ਗਿਰਾਵਟ : ਨੈਨੋਜ਼

April 03, 2024 09:21 AM

ਓਟਵਾ, 3 ਅਪਰੈਲ (ਪੋਸਟ ਬਿਊਰੋ) : ਨੈਨੋਜ਼ ਰਿਸਰਚ ਵੱਲੋਂ ਜਾਰੀ ਕੀਤੇ ਗਏ ਨਵੇਂ ਡਾਟਾ ਅਨੁਸਾਰ ਫੈਡਰਲ ਲਿਬਰਲਾਂ ਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਜਿਹੜੀ ਲੀਡ ਸੀ ਉਹ ਕਾਫੀ ਘੱਟ ਗਈ ਹੈ। 20 ਫੀ ਸਦੀ ਅੰਕਾਂ ਨਾਲ ਜਿੱਥੇ ਕੰਜ਼ਰਵੇਟਿਵ ਪਾਰਟੀ ਅੱਗੇ ਚੱਲ ਰਹੀ ਸੀ ਉਹ ਫਾਸਲਾ ਹੁਣ 12 ਅੰਕਾਂ ਦੀ ਲੀਡ ਉੱਤੇ ਆ ਕੇ ਰੁਕ ਗਿਆ ਹੈ।
ਸਤੰਬਰ ਤੋਂ ਹੀ ਪਿਏਰ ਪੌਲੀਏਵਰ ਦੀ ਅਗਵਾਈ ਵਿੱਚ ਕੰਜ਼ਰਵੇਟਿਵਾਂ ਨੇ ਲਿਬਰਲਾਂ ਤੋਂ ਸੁਰੱਖਿਅਤ ਲੀਡ ਮੇਨਟੇਨ ਕੀਤੀ ਹੋਈ ਸੀ। ਇੱਕ ਮਹੀਨੇ ਪਹਿਲਾਂ ਤੱਕ ਇਹ ਵਕਫਾ 20 ਫੀ ਸਦੀ ਅੰਕਾਂ ਦਾ ਸੀ। ਉਸ ਸਮੇਂ ਲਿਬਰਲਾਂ ਨੂੰ 23·8 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਸੀ ਜਦਕਿ ਕੰਜ਼ਰਵੇਟਿਵ 42·8 ਫੀ ਸਦੀ ਸਮਰਥਨ ਦਾ ਆਨੰਦ ਮਾਣ ਰਹੇ ਸਨ।ਪਰ ਨੈਨੋਜ਼ ਵੱਲੋਂ ਕਰਵਾਏ ਗਈ ਤਾਜ਼ਾ ਟਰੈਕਿੰਗ ਅਨੁਸਾਰ ਕੰਜ਼ਰਵੇਟਿਵ ਹੁਣ 38 ਫੀ ਸਦੀ ਦੇ ਨੇੜੇ ਤੇੜੇ ਹਨ ਜਦਕਿ ਲਿਬਰਲ ਹੁਣ 26 ਫੀ ਸਦੀ ਅੰਕਾਂ ਉੱਤੇ ਹਨ।
ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਆਖਿਆ ਕਿ ਹੁਣ ਵਾਲੇ ਅੰਕੜਿਆਂ ਤੋਂ ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਮਾਮੂਲੀ ਗਿਰਾਵਟ ਆਈ ਮਹਿਸੂਸ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਵੀ ਸਮਾਂ ਸੀ ਜਦੋਂ ਕੰਜ਼ਰਵੇਟਿਵਾਂ ਨੂੰ 43 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਸੀ ਪਰ ਸਾਰੇ ਜਾਣਦੇ ਸਨ ਕਿ ਉਹ ਐਨੀ ਵੱਡੀ ਲੀਡ ਨੂੰ ਬਰਕਰਾਰ ਨਹੀਂ ਰੱਖ ਪਾਊਣਗੇ। ਉਨ੍ਹਾਂ ਅੱਗੇ ਆਖਿਆ ਕਿ ਅਜੇ ਵੀ ਕੰਜ਼ਰਵੇਟਿਵਾਂ ਨੂੰ 12 ਅੰਕਾਂ ਦੀ ਲੀਡ ਹਾਸਲ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਉਹ ਇਸ ਲੀਡ ਨੂੰ ਬਰਕਰਾਰ ਰੱਖ ਪਾਉਣ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਤੇ ਕੀ ਇਹ 10 ਤੇ 12 ਅੰਕਾਂ ਦੀ ਲੀਡ ਹੁਣ ਨਰਮਲ ਗੱਲ ਬਣ ਗਈ ਹੈ।
ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰਧਾਨ ਮੰਤਰੀ ਦੀ ਤਰਜੀਹ ਦੇ ਮਾਮਲੇ ਵਿੱਚ ਵੀ ਕੰਜ਼ਰਵੇਟਿਵਾਂ ਦੀ ਲੀਡ ਘਟੀ ਹੈ। ਮਾਰਚ ਦੇ ਸ਼ੁਰੂ ਵਿੱਚ ਪੌਲੀਏਵਰ ਟਰੂਡੋ ਦੇ 19·2 ਫੀ ਸਦੀ ਅੰਕੜਿਆਂ ਦੇ ਮੁਕਾਬਲੇ 36·9 ਫੀ ਸਦੀ ਨਾਲ ਅੱਗੇ ਚੱਲ ਰਹੇ ਸਨ। ਪਰ ਹੁਣ ਪੌਲੀਏਵਰ ਨੂੰ 33·4 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਟਰੂਡੋ 21·5 ਫੀ ਸਦੀ ਉੱਤੇ ਪਹੁੰਚ ਗਏ ਹਨ। ਐਨਡੀਪੀ ਆਗੂ ਜਗਮੀਤ ਸਿੰਘ ਇੱਕ ਮਹੀਨੇ ਪਹਿਲਾਂ ਤੱਕ 17 ਫੀ ਸਦੀ ਉੱਤੇ ਚੱਲ ਰਹੇ ਸਨ ਜਦਕਿ ਹੁਣ ਉਨ੍ਹਾਂ ਦੀ ਮਕਬੂਲੀਅਤ 14·8 ਫੀ ਸਦੀ ਰਹਿ ਗਈ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂ ਨਹੀਂ ਰਹੇ ਕਮਿਊਨਿਟੀ ਲੀਡਰ ਅਤੇ ਕਾਰੋਬਾਰੀ ਲੈਰੀ ਬ੍ਰੈਡਲੀ ਮਿਸੀਸਿਪੀ ਨਦੀ ਵਿੱਚੋਂ ਮਿਲੀ ਕਾਰਲਟਨ ਪਲੇਸ ਤੋਂ ਲਾਪਤਾ ਵਿਅਕਤੀ ਦੀ ਲਾਸ਼ ਵਿਨੀਪੈਗ ਦੇ ਇੱਕ ਘਰ ਵਿਚੋਂ ਬੁਰੇ ਹਾਲਾਤਾਂ `ਚ 68 ਕਤੂਰੇ ਮਿਲੇ ਫੋਰਟ ਨੇਲਸਨ, ਬੀ.ਸੀ. ਦੇ ਨੇੜੇ ਜੰਗਲ `ਚ ਲੱਗੀ ਅੱਗ, ਮੇਅਰ ਨੇ ਪੁਸ਼ਟੀ ਕੀਤੀ 28 ਜੂਨ ਤੋਂ ਮਨੋਰੰਜਨ ਕਰਨ ਆ ਰਹੀ ਹੈ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ ਆਲਸ ਛੱਡੋ! ਮਿਸੀਸਾਗਾ ਸੈਲੀਬ੍ਰੇਸ਼ਨ ਸਕੁਆਇਰ 'ਤੇ ਆ ਗਈਆਂ ਗਰਮੀਆਂ ਦੀਆਂ ਮਨਮੋਹਕ ਗਤੀਵਿਧੀਆਂ ਟੋਰਾਂਟੋ ਪੁਲਿਸ ਨੇ 5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਘੜੀਆਂ ਬਰਾਮਦ ਕੀਤੀਆਂ ਟੋਰੰਟੋ ਪੁਲਿਸ ਨੇ ਪਾਥ ਹਮਲੇ ਦੀ ਜਾਂਚ ਵਿੱਚ ਸ਼ੱਕੀ ਤਸਵੀਰਾਂ ਕੀਤੀਆਂ ਜਾਰੀ