Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਕੈਨੇਡਾ

ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ!

March 20, 2024 11:42 PM

ਓਟਵਾ, 20 ਮਾਰਚ (ਪੋਸਟ ਬਿਊਰੋ) : ਐਨਡੀਪੀ ਵੱਲੋਂ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਲਈ ਲਿਆਂਦੇ ਮਤੇ ਦੇ ਪਾਸ ਹੋਣ ਮਗਰੋਂ ਲਿਬਰਲ ਐਮਪੀ ਐਂਥਨੀ ਹਾਊਸਫਾਦਰ ਨੇ ਖਫਾ ਹੁੰਦਿਆਂ ਆਖਿਆ ਕਿ ਉਹ ਲਿਬਰਲ ਕਾਕਸ ਵਿੱਚ ਆਪਣੀ ਥਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਉਨ੍ਹਾਂ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ।
ਇੱਕ ਇੰਟਰਵਿਊ ਵਿੱਚ ਹਾਊਸਫਾਦਰ ਨੇ ਆਖਿਆ ਕਿ ਉਹ ਪਤਾ ਲਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਥਾਂ ਕਿੱਥੇ ਹੈ। ਹਾਊਸਫਾਦਰ ਨੇ ਆਖਿਆ ਕਿ ਉਨ੍ਹਾਂ ਅਜੇ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਿੱਧੇ ਤੌਰ ਉੱਤੇ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਉਨ੍ਹਾਂ ਦੇ ਕਈ ਕੰਜ਼ਰਵੇਟਿਵ ਦੋਸਤ ਤੇ ਕੁਲੀਗਜ਼ ਹਨ।ਸੋਮਵਾਰ ਰਾਤ ਨੂੰ ਐਨਡੀਪੀ ਵੱਲੋਂ ਲਿਆਂਦੇ ਤੇ ਲਿਬਰਲਾਂ ਵੱਲੋਂ ਸੋਧੇ ਗਏ ਮਤੇ ਖਿਲਾਫ ਵੋਟ ਪਾਉਣ ਵਾਲੇ ਤਿੰਨ ਲਿਬਰਲ ਐਮਪੀਜ਼ ਵਿੱਚੋਂ ਇੱਕ ਹਾਊਸਫਾਦਰ ਵੀ ਸਨ।
ਹਾਊਸਫਾਦਰ ਨੇ ਆਖਿਆ ਕਿ ਮਤੇ ਵਿੱਚ ਸੋਧ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਵੱਲੋਂ ਮਤੇ ਦਾ ਸਮਰਥਨ ਕਰਨ ਕਾਰਨ ਉਹ ਖੁਦ ਨੂੰ ਬਹੁਤ ਅਲੱਗ ਥਲੱਗ ਮਹਿਸੂਸ ਕਰ ਰਹੇ ਹਨ। ਇਸ ਸੱਭ ਕਾਸੇ ਦੇ ਬਾਵਜੂਦ ਹਾਊਸਫਾਦਰ, ਜੋ ਕਿ ਟੀਨੇਜ ਤੋਂ ਹੀ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ, ਨੇ ਆਖਿਆ ਕਿ ਉਹ ਕੋਈ ਵੀ ਫੈਸਲਾ ਤੈਸ਼ ਵਿੱਚ ਆ ਕੇ ਨਹੀਂ ਲੈਣਗੇ ਤੇ ਇਸੇ ਲਈ ਉਹ ਆਪਣਾ ਪੂਰਾ ਸਮਾਂ ਸੋਚ ਵਿਚਾਰ ਕਰਨ ਉੱਤੇ ਲਗਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੀ ਕਰਨਾ ਚਾਹੁੰਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂ ਨਹੀਂ ਰਹੇ ਕਮਿਊਨਿਟੀ ਲੀਡਰ ਅਤੇ ਕਾਰੋਬਾਰੀ ਲੈਰੀ ਬ੍ਰੈਡਲੀ ਮਿਸੀਸਿਪੀ ਨਦੀ ਵਿੱਚੋਂ ਮਿਲੀ ਕਾਰਲਟਨ ਪਲੇਸ ਤੋਂ ਲਾਪਤਾ ਵਿਅਕਤੀ ਦੀ ਲਾਸ਼ ਵਿਨੀਪੈਗ ਦੇ ਇੱਕ ਘਰ ਵਿਚੋਂ ਬੁਰੇ ਹਾਲਾਤਾਂ `ਚ 68 ਕਤੂਰੇ ਮਿਲੇ ਫੋਰਟ ਨੇਲਸਨ, ਬੀ.ਸੀ. ਦੇ ਨੇੜੇ ਜੰਗਲ `ਚ ਲੱਗੀ ਅੱਗ, ਮੇਅਰ ਨੇ ਪੁਸ਼ਟੀ ਕੀਤੀ 28 ਜੂਨ ਤੋਂ ਮਨੋਰੰਜਨ ਕਰਨ ਆ ਰਹੀ ਹੈ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ ਆਲਸ ਛੱਡੋ! ਮਿਸੀਸਾਗਾ ਸੈਲੀਬ੍ਰੇਸ਼ਨ ਸਕੁਆਇਰ 'ਤੇ ਆ ਗਈਆਂ ਗਰਮੀਆਂ ਦੀਆਂ ਮਨਮੋਹਕ ਗਤੀਵਿਧੀਆਂ ਟੋਰਾਂਟੋ ਪੁਲਿਸ ਨੇ 5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਘੜੀਆਂ ਬਰਾਮਦ ਕੀਤੀਆਂ ਟੋਰੰਟੋ ਪੁਲਿਸ ਨੇ ਪਾਥ ਹਮਲੇ ਦੀ ਜਾਂਚ ਵਿੱਚ ਸ਼ੱਕੀ ਤਸਵੀਰਾਂ ਕੀਤੀਆਂ ਜਾਰੀ