Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਕੈਨੇਡਾ

ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ

March 18, 2024 11:57 PM

ਓਟਵਾ, 18 ਮਾਰਚ (ਪੋਸਟ ਬਿਊਰੋ) : ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ ਮਤਾ ਥੋੜ੍ਹੀ ਜੱਦੋ ਜਹਿਦ ਤੋਂ ਬਾਅਦ ਪਾਰਲੀਆਮੈਂਟ ਵਿੱਚ ਪਾਸ ਹੋ ਗਿਆ।
ਲਿਬਰਲਾਂ ਵੱਲੋਂ ਇਸ ਵਿੱਚ ਕਾਫੀ ਸੋਧ ਕਰਨ ਦੀ ਕੋਸਿ਼ਸ਼ ਕੀਤੀ ਗਈ। ਪਹਿਲਾਂ ਤਾਂ ਲਿਬਰਲਾਂ ਨੇ ਇਹ ਸੰਕੇਤ ਦਿੱਤਾ ਕਿ ਉਹ ਵਿਰੋਧੀ ਧਿਰ ਨੂੰ ਆਪਣੀ ਵਿਦੇਸ਼ ਨੀਤੀ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਪਰ ਸਰਕਾਰ ਦੇ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਸਾਰੇ ਐਮਪੀਜ਼ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਬਹਿਸ ਦੇ ਆਖਰੀ ਪਲ ਐਨਡੀਪੀ ਵੱਲੋਂ ਪੇਸ਼ ਮਤੇ ਦੇ ਕੁੱਝ ਹਿੱਸਿਆਂ ਵਿੱਚ ਸੋਧ ਕਰਨ ਤੋਂ ਬਾਅਦ ਉਸ ਨੂੰ ਅੱਗੇ ਵਧਾ ਦਿੱਤਾ।
ਇਸ ਮਤੇ ਉੱਤੇ ਲੱਗਭਗ ਸਾਰਾ ਦਿਨ ਬਹਿਸ ਚੱਲੀ ਪਰ ਆਖਿਰਕਾਰ ਐਨਡੀਪੀ ਦਾ ਇਹ ਸੰਕੇਤਾਤਮਕ ਮਤਾ 117 ਦੇ ਮੁਕਾਬਲੇ 204 ਵੋਟਾਂ ਨਾਲ ਪਾਸ ਹੋ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਲੱਗਭਗ ਸਾਰੇ ਲਿਬਰਲ ਐਮਪੀਜ਼ ਤੇ ਐਨਡੀਪੀ, ਬਲਾਕ ਕਿਊਬਿਕੁਆ, ਗ੍ਰੀਨ ਪਾਰਟੀ ਦੇ ਐਮਪੀਜ਼ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ ਪਰ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਤੇ ਉਨ੍ਹਾਂ ਦੀ ਪਾਰਟੀ ਨੇ ਮਤੇ ਦੇ ਖਿਲਾਫ ਵੋਟ ਪਾਈ।
ਮਤੇ ਵਿੱਚ ਆਖਿਆ ਗਿਆ ਸੀ ਕਿ ਫੈਡਰਲ ਸਰਕਾਰ ਨੂੰ ਨੌਂ ਕਦਮ ਚੁੱਕਣੇ ਚਾਹੀਦੇ ਹਨ। ਸੱਭ ਤੋਂ ਪਹਿਲਾਂ ਤਾਂ ਜੰਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ, ਫਿਰ ਬੰਧੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨਾਲ ਫੌਜੀ ਵਸਤਾਂ ਦੇ ਵਪਾਰ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ ਤੇ ਇਸ ਤੋਂ ਵੀ ਵੱਧ ਕੇ ਹਮਸ ਨੂੰ ਗੈਰਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਵਿੱਚ ਮਦਦ ਕਰਨੀ ਚਾਹੀਦੀ ਹੈ। ਮਤੇ ਵਿੱਚ ਇਹ ਵੀ ਆਖਿਆ ਗਿਆ ਕਿ ਫਲਸਤੀਨ ਦੀਆਂ ਟੈਰੇਟਰੀਜ਼ ਉੱਤੇ ਕੀਤੇ ਜਾ ਰਹੇ ਕਬਜੇ ਨੂੰ ਰੋਕਣ ਦੀ ਪੈਰਵੀ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਗਾਜ਼ਾ ਤੋਂ ਨਿਕਲਣ ਦੀ ਕੋਸਿ਼ਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਲਈ ਕੈਨੇਡਾ ਸਰਕਾਰ ਨੂੰ ਆਰਜ਼ੀ ਰੈਜ਼ੀਡੈਂਟ ਵੀਜ਼ਾ ਲਈ ਰੱਖੀ ਗਈ 1000 ਵਿਅਕਤੀਆਂ ਦੀ ਸੀਮਾ ਨੂੰ ਵੀ ਵਧਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੰਤਹਾਪਸੰਦਾਂ ਨੂੰ ਕੈਨੇਡਾ ਵਿੱਚ ਸੈਟਲ ਨਹੀਂ ਹੋਣ ਦੇਣਾ ਚਾਹੀਦਾ ਤੇ ਇਜ਼ਰਾਈਲ ਦੇ ਵਜੂਦ ਨੂੰ ਕਾਇਮ ਰੱਖਣ ਤੇ ਗੁਆਂਢੀਆਂ ਨਾਲ ਸ਼ਾਂਤੀ ਬਹਾਲ ਕਰਨ ਵਿੱਚ ਵੀ ਮਦਦ ਕਰਨੀ ਚਾਹੀਦੀ ਹੈ।

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂ ਨਹੀਂ ਰਹੇ ਕਮਿਊਨਿਟੀ ਲੀਡਰ ਅਤੇ ਕਾਰੋਬਾਰੀ ਲੈਰੀ ਬ੍ਰੈਡਲੀ ਮਿਸੀਸਿਪੀ ਨਦੀ ਵਿੱਚੋਂ ਮਿਲੀ ਕਾਰਲਟਨ ਪਲੇਸ ਤੋਂ ਲਾਪਤਾ ਵਿਅਕਤੀ ਦੀ ਲਾਸ਼ ਵਿਨੀਪੈਗ ਦੇ ਇੱਕ ਘਰ ਵਿਚੋਂ ਬੁਰੇ ਹਾਲਾਤਾਂ `ਚ 68 ਕਤੂਰੇ ਮਿਲੇ ਫੋਰਟ ਨੇਲਸਨ, ਬੀ.ਸੀ. ਦੇ ਨੇੜੇ ਜੰਗਲ `ਚ ਲੱਗੀ ਅੱਗ, ਮੇਅਰ ਨੇ ਪੁਸ਼ਟੀ ਕੀਤੀ 28 ਜੂਨ ਤੋਂ ਮਨੋਰੰਜਨ ਕਰਨ ਆ ਰਹੀ ਹੈ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ ਆਲਸ ਛੱਡੋ! ਮਿਸੀਸਾਗਾ ਸੈਲੀਬ੍ਰੇਸ਼ਨ ਸਕੁਆਇਰ 'ਤੇ ਆ ਗਈਆਂ ਗਰਮੀਆਂ ਦੀਆਂ ਮਨਮੋਹਕ ਗਤੀਵਿਧੀਆਂ ਟੋਰਾਂਟੋ ਪੁਲਿਸ ਨੇ 5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਘੜੀਆਂ ਬਰਾਮਦ ਕੀਤੀਆਂ ਟੋਰੰਟੋ ਪੁਲਿਸ ਨੇ ਪਾਥ ਹਮਲੇ ਦੀ ਜਾਂਚ ਵਿੱਚ ਸ਼ੱਕੀ ਤਸਵੀਰਾਂ ਕੀਤੀਆਂ ਜਾਰੀ