Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਕੈਨੇਡਾ

ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼

March 07, 2024 10:41 PM

ਓਟਵਾ, 7 ਮਾਰਚ (ਪੋਸਟ ਬਿਊਰੋ) :ਇਸ ਸਮੇਂ ਬਹੁਤ ਘੱਟ ਅਜਿਹੇ ਕੈਨੇਡੀਅਨਜ਼ ਹਨ ਜਿਹੜੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟ ਪਾਉਣ ਬਾਰੇ ਸੋਚ ਰਹੇ ਹਨ। ਇਸ ਦਾ ਖੁਲਾਸਾ ਨੈਨੋਜ਼ ਰਿਸਰਚ ਵੱਲੋਂ ਕੀਤਾ ਗਿਆ।
2015 ਵਿੱਚ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੇ ਹੱਥ ਸੱਤਾ ਆਉਣ ਤੋਂ ਕਈ ਹਫਤੇ ਪਹਿਲਾਂ ਤੋਂ ਨੈਨੋਜ਼ ਵੱਲੋਂ ਕੈਨੇਡੀਅਨਜ਼ ਦੀ ਰਾਇ ਜਾਨਣ ਲਈ ਸਰਵੇਖਣ ਕਰਵਾਏ ਜਾਂਦੇ ਰਹੇ ਹਨ। 2015 ਦੀਆਂ ਫੈਡਰਲ ਚੋਣਾਂ ਤੋਂ ਪਹਿਲੇ ਮਹੀਨਿਆਂ ਵਿੱਚ ਕਰਵਾਏ ਗਏ ਸਰਵੇਖਣਾਂ ਵਿੱਚ 50 ਤੋਂ 60 ਫੀ ਸਦੀ ਕੈਨੇਡੀਅਨਜ਼ ਲਿਬਰਲਾਂ ਲਈ ਵੋਟ ਪਾਉਣ ਦੀਆਂ ਗੱਲਾਂ ਕਰ ਰਹੇ ਸਨ। ਉਸ ਸਮੇਂ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਹੱਥ ਸੱਤਾ ਦੀ ਡੋਰ ਸੀ।ਪਰ ਉਸ ਦੇ ਮੁਕਾਬਲੇ ਹੁਣ ਕਰਵਾਏ ਜਾ ਰਹੇ ਸਰਵੇਖਣਾਂ ਵਿੱਚ ਸਿਰਫ 36·2 ਫੀ ਸਦੀ ਦਾ ਹੀ ਇਹ ਕਹਿਣਾ ਹੈ ਕਿ ਉਹ ਲਿਬਰਲ ਪਾਰਟੀ ਨੂੰ ਵੋਟ ਪਾਉਣਗੇ।ਨਵੰਬਰ ਵਿੱਚ ਕਰਵਾਏ ਗਏ ਸਰਵੇਖਣ ਵਿੱਚ 34·6 ਫੀ ਸਦੀ ਨਾਲੋਂ ਇਹ ਅੰਕੜਾ ਥੋੜ੍ਹਾ ਜਿਹਾ ਹੀ ਵੱਧ ਹੈ।
ਇੱਕ ਇੰਟਰਵਿਊ ਵਿੱਚ ਨੈਨੋਜ਼ ਰਿਸਰਚ ਦੇ ਬਾਨੀ ਤੇ ਪੋਲਸਟਰ ਨਿੱਕ ਨੈਨੋਜ਼ ਨੇ ਆਖਿਆ ਕਿ ਇਸ ਤੋਂ ਭਾਵ ਇਹ ਹੈ ਕਿ ਬਹੁਗਿਣਤੀ ਕੈਨੇਡੀਅਨਜ਼ ਲਿਬਰਲਾਂ ਬਾਰੇ ਵੋਟ ਕਰਨ ਦਾ ਸੋਚ ਵੀ ਨਹੀਂ ਰਹੇ। ਇਸ ਤੋਂ ਇਲਾਵਾ ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿੱਚ ਕੰਜ਼ਰਵੇਟਿਵਾਂ ਨੂੰ ਲਿਬਰਲਾਂ ਉੱਤੇ 20 ਅੰਕਾਂ ਦੀ ਲੀਡ ਮਿਲਦੀ ਸਾਫ ਨਜ਼ਰ ਆ ਰਹੀ ਹੈ।ਦੂਜੇ ਲਫਜ਼ਾਂ ਵਿੱਚ ਇਹ ਆਖਿਆ ਜਾ ਸਕਦਾ ਹੈ ਕਿ ਜੇ ਅੱਜ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਕੰਜ਼ਰਵੇਟਿਵਾਂ ਨੂੰ 43 ਫੀ ਸਦੀ ਵੋਟਾਂ ਹਾਸਲ ਹੋਣਗੀਆਂ ਜਦਕਿ ਲਿਬਰਲਾਂ ਨੂੰ 23 ਫੀ ਸਦੀ ਤੇ ਐਨਡੀਪੀ ਨੂੰ 21 ਫੀ ਸਦੀ ਵੋਟਾਂ ਮਿਲਣਗੀਆਂ, ਬਲਾਕ ਨੂੰ ਛੇ ਫੀ ਸਦੀ ਤੇ ਗ੍ਰੀਨ ਪਾਰਟੀ ਨੂੰ ਚਾਰ ਫੀ ਸਦੀ ਵੋਟਾਂ ਨਾਲ ਹੀ ਸਬਰ ਕਰਨਾ ਹੋਵੇਗਾ।
ਲਿਬਰਲਾਂ ਦੀ ਤਕਲੀਫ ਉਸ ਸਮੇਂ ਹੋਰ ਵੱਧ ਜਾਂਵੇਗੀ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗੇਗਾ ਕਿ ਨੈਨੋਜ਼ ਦੇ ਤਾਜ਼ਾ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 37 ਫੀ ਸਦੀ ਕੈਨੇਡੀਅਨਜ਼ ਨੇ ਪ੍ਰਧਾਨ ਮੰਤਰੀ ਵਜੋਂ ਪੋਲੀਏਵਰ ਨੂੰ ਆਪਣਾ ਪਸੰਦੀਦਾ ਆਗੂ ਦੱਸਿਆ ਹੈ ਤੇ ਸਿਰਫ 19 ਫੀ ਸਦੀ ਨੇ ਹੀ ਟਰੂਡੋ ਨੂੰ ਪਸੰਦੀਦਾ ਆਗੂ ਮੰਨਿਆ ਹੈ। ਨੈਨੋਜ਼ ਦਾ ਕਹਿਣਾ ਹੈ ਕਿ ਫੈਡਰਲ ਚੋਣਾਂ ਅਜੇ ਅਕਤੂਬਰ 2025 ਵਿੱਚ ਹੋਣੀਆਂ ਹਨ ਤੇ ਇਸ ਲਈ ਲਿਬਰਲਾਂ ਕੋਲ ਵੋਟਰਾਂ ਨੂੰ ਮੁੜ ਆਪਣੇ ਵੱਲ ਕਰਨ ਲਈ ਕੁੱਝ ਸਮਾਂ ਹੈ। ਇਸ ਸਾਲ ਵਧੀਆ ਫੈਡਰਲ ਬਜਟ ਪੇਸ਼ ਕਰਕੇ ਲਿਬਰਲ ਅਜਿਹਾ ਕਰ ਸਕਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂ ਨਹੀਂ ਰਹੇ ਕਮਿਊਨਿਟੀ ਲੀਡਰ ਅਤੇ ਕਾਰੋਬਾਰੀ ਲੈਰੀ ਬ੍ਰੈਡਲੀ ਮਿਸੀਸਿਪੀ ਨਦੀ ਵਿੱਚੋਂ ਮਿਲੀ ਕਾਰਲਟਨ ਪਲੇਸ ਤੋਂ ਲਾਪਤਾ ਵਿਅਕਤੀ ਦੀ ਲਾਸ਼ ਵਿਨੀਪੈਗ ਦੇ ਇੱਕ ਘਰ ਵਿਚੋਂ ਬੁਰੇ ਹਾਲਾਤਾਂ `ਚ 68 ਕਤੂਰੇ ਮਿਲੇ ਫੋਰਟ ਨੇਲਸਨ, ਬੀ.ਸੀ. ਦੇ ਨੇੜੇ ਜੰਗਲ `ਚ ਲੱਗੀ ਅੱਗ, ਮੇਅਰ ਨੇ ਪੁਸ਼ਟੀ ਕੀਤੀ 28 ਜੂਨ ਤੋਂ ਮਨੋਰੰਜਨ ਕਰਨ ਆ ਰਹੀ ਹੈ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ ਆਲਸ ਛੱਡੋ! ਮਿਸੀਸਾਗਾ ਸੈਲੀਬ੍ਰੇਸ਼ਨ ਸਕੁਆਇਰ 'ਤੇ ਆ ਗਈਆਂ ਗਰਮੀਆਂ ਦੀਆਂ ਮਨਮੋਹਕ ਗਤੀਵਿਧੀਆਂ ਟੋਰਾਂਟੋ ਪੁਲਿਸ ਨੇ 5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਘੜੀਆਂ ਬਰਾਮਦ ਕੀਤੀਆਂ ਟੋਰੰਟੋ ਪੁਲਿਸ ਨੇ ਪਾਥ ਹਮਲੇ ਦੀ ਜਾਂਚ ਵਿੱਚ ਸ਼ੱਕੀ ਤਸਵੀਰਾਂ ਕੀਤੀਆਂ ਜਾਰੀ