Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਖੇਡਾਂ

ਓਲੰਪਿਕ ਖਿਤਾਬ ਦੇ ਬਚਾਅ ਲਈ ਹਰ ਸੰਭਵ ਕੋਸਿ਼ਸ਼ ਕਰਾਂਗਾ:ਨੀਰਜ ਚੋਪੜਾ

September 01, 2023 04:12 PM

ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਪੈਰਿਸ 'ਚ ਓਲੰਪਿਕ ਸੋਨ ਤਮਗਾ ਅਤੇ 2025 'ਚ ਆਪਣੇ ਵਿਸ਼ਵ ਚੈਂਪੀਅਨਸਿ਼ਪ ਖਿਤਾਬ ਨੂੰ ਬਰਕਰਾਰ ਰੱਖਣ ਦੀ ਪੂਰੀ ਕੋਸਿ਼ਸ਼ ਕਰੇਗਾ। ਜਦੋਂ ਚੋਪੜਾ ਨੂੰ ਪੁੱਛਿਆ ਗਿਆ ਕਿ ਕੀ ਉਹ ਚੈੱਕ ਗਣਰਾਜ ਦੇ ਐਥਲੀਟ ਜਾਨ ਜ਼ੇਲੇਜ਼ਨੀ ਦੀ ਉਪਲਬਧੀ ਹਾਸਲ ਕਰ ਸਕਦਾ ਹੈ, ਜਿਸ ਦੇ ਨਾਂ ਤਿੰਨ ਓਲੰਪਿਕ ਅਤੇ ਤਿੰਨ ਵਿਸ਼ਵ ਚੈਂਪੀਅਨਸਿ਼ਪ ਖਿਤਾਬ ਹਨ।ਇਸ 'ਤੇ ਚੋਪੜਾ ਨੇ ਕਿਹਾ, 'ਜੇਕਰ ਮੈਂ ਪ੍ਰੇਰਿਤ ਰਹਾਂਗਾ ਅਤੇ ਖੇਡ 'ਤੇ ਫੋਕਸ ਰਹੇਗਾ ਤਾਂ ਕੁਝ ਵੀ ਹੋ ਸਕਦਾ ਹੈ। ਮੈਂ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਜਿੰਨੀ ਮਿਹਨਤ ਕਰਨੀ ਪਵੇ, ਓਨੀ ਮਿਹਨਤ ਕਰਾਂਗਾ।' ਜ਼ੈਲੇਜ਼ਨੀ ਜੈਵਲਿਨ ਥ੍ਰੋਅਰ ਨੀਰਜ ਆਦਰਸ਼ ਵੀ ਹਨ। ਜ਼ੇਲੇਜ਼ਨੀ ਨੇ 1992, 1996 ਅਤੇ 2000 ਵਿੱਚ ਓਲੰਪਿਕ ਸੋਨ ਤਗਮੇ ਜਿੱਤੇ। ਇਸ ਦੇ ਨਾਲ ਹੀ 1993, 1995 ਅਤੇ 2001 ਵਿੱਚ ਵਿਸ਼ਵ ਚੈਂਪੀਅਨਸਿ਼ਪ ਦਾ ਖਿਤਾਬ ਜਿੱਤਿਆ।
25 ਸਾਲਾ ਨੀਰਜ ਨੇ ਕਿਹਾ, ''ਟੋਕੀਓ 'ਚ ਪਹਿਲਾ ਓਲੰਪਿਕ ਖਿਤਾਬ ਜਿੱਤਣਾ ਵੱਡੀ ਚੁਣੌਤੀ ਸੀ ਅਤੇ ਹੁਣ ਇਸ ਦਾ ਬਚਾਅ ਕਰਨਾ ਹੋਰ ਵੀ ਵੱਡੀ ਚੁਣੌਤੀ ਹੋਵੇਗੀ। ਹਰ ਐਥਲੀਟ ਆਪਣੀ ਵਧੀਆ ਤਿਆਰੀ ਨਾਲ ਆਵੇਗਾ ਅਤੇ ਕੋਈ ਕਸਰ ਬਾਕੀ ਨਹੀਂ ਛੱਡੇਗਾ।ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੋਵੇਗੀ ਕਿ ਮੈਂ ਖੁਦ ਨੂੰ ਸੱਟ ਤੋਂ ਬਚਾਵਾਂ।ਮੈਨੂੰ ਤੰਦਰੁਸਤ ਅਤੇ ਸੱਟਾਂ ਤੋਂ ਮੁਕਤ ਰਹਿਣਾ ਹੋਵੇਗਾ ਤਾਂ ਕਿ ਮੈਂ ਆਪਣੇ ਸਾਰੇ ਖਿਤਾਬਾਂ ਦਾ ਬਚਾਅ ਕਰ ਸਕਾਂ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ `ਚ ਜਿੱਤਿਆ ਸੋਨ ਤਮਗਾ ਕੈਨੇਡਾ ਦੀ ਮੈਸੇ ਨੇ ਓਲੰਪਿਕ ਟ੍ਰਾਇਲ ਵਿੱਚ ਔਰਤਾਂ ਦੀ 100 ਮੀਟਰ ਬੈਕਸਟ੍ਰੋਕ ਦੌੜ ਜਿੱਤੀ ਟੀ-20 ਵਿਸ਼ਵ ਕੱਪ 'ਚ ਅੱਤਵਾਦੀ ਹਮਲੇ ਦੀ ਮਿਲੀ ਧਮਕੀ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨ ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਟੀ-20 ਵਿਸ਼ਵ ਕੱਪ 1 ਜੂਨ ਤੋਂ, ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ, ਭਾਰਤ-ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ਵਿੱਚ