Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਨਜਰਰੀਆ

ਨਾਨਕਬਾਣੀ ਸੁਣਦਿਆਂ: ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹਿ ਬੈਸਣੁ ਪਾਈਐ

August 01, 2023 03:52 AM

ਪ੍ਰਿੰ. ਸਰਵਣ ਸਿੰਘ, ਵਟਸਐਪ 647-785-1661

ਅੱਜ ਸੈਰ ਕਰਦਾਮੈਂ ਮੋਬਾਈਲ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀਸੁਣ ਰਿਹਾਂ ਸਾਂ।ਜਾਗਣਸਾਰ ‘ਅੱਜ ਦੀਆਂ ਖ਼ਬਰਾਂ’ ਪੜ੍ਹੀਆਂ ਸੁਣੀਆਂ ਸਨ। ਵਧੇਰੇ ਖ਼ਬਰਾਂ ਬੇਚੈਨਕਰਨ ਵਾਲੀਆਂ ਸਨ। ਖ਼ਾਸ ਕਰ ਕੇ ਪੰਜਾਬ ਤੋਂ ਵਿਦੇਸ਼ ਪੜ੍ਹਨ ਆਏ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਤੇ ਕੁਝ ਇਕਨਾਂ ਦੀਆਂ ਅਜਾਈਂ ਜਾਂਦੀਆਂ ਕੁਝ ਜਾਨਾਂ ਬਾਰੇ। ਮੇਰਾ ਸਾਰੀ ਉਮਰ ਵਿਦਿਆਰਥੀਆਂ ਤੇ ਖਿਡਾਰੀਆਂ ਨਾਲ ਵਾਹ ਰਿਹੈ।ਨੌਜੁਆਨਾਂ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਮੈਂ ਕਾਫੀ ਹੱਦ ਤਕ ਸਮਝਦਾਂ। ਸੇਵ ਕਮਾਈਐ ਵਾਲੀਉਪ੍ਰੋਕਤ ਤੁਕ ਦੇ ਗਾਇਣਨੇ ਮੇਰੇ ਮਨ ਵਿਚ ਜੋ ਵਲਵਲਾ/ਵਿਚਾਰ ਪੈਦਾ ਕੀਤਾ ਉਹ ਮੈਂ ਮੀਡੀਏ ਰਾਹੀਂਸਾਂਝਾ ਕਰ ਰਿਹਾਂ ਅਤੇ ਕੋਸਿ਼ਸ਼ ਕਰਾਂਗਾ ਕਿ ਇਸ `ਤੇ ਪੂਰਾ ਉੱਤਰ ਸਕਾਂ।
ਮੈਂ ਚੁਰਾਸੀਵੇਂ ਸਾਲ `ਚ ਚੰਗੀ ਭਲੀ ਸਿਹਤ ਵਾਲਾ ਪੜ੍ਹਿਆ ਲਿਖਿਆ ਬੰਦਾ ਹਾਂ। ਹਰ ਰੋਜ਼ ਪੰਜ ਛੇ ਕਿਲੋਮੀਟਰ ਤੁਰਦਾ ਤੇ ਸੱਤ ਅੱਠ ਘੰਟੇ ਪੜ੍ਹਦਾ ਲਿਖਦਾ ਹਾਂ। ਹਰ ਹਫ਼ਤੇ ਅਖ਼ਬਾਰਾਂ ਰਸਾਲਿਆਂ ਵਿਚ ਛਪੀ ਜਾ ਰਿਹਾਂ ਅਤੇ ਹਰ ਸਾਲ ਇਕ ਦੋ ਪੁਸਤਕਾਂ ਛਪਵਾਈ ਜਾ ਰਿਹਾਂ। ਕਦੇ ਕਦੇ ਰੇਡੀਓ ਟੀਵੀ ਤੋਂ ਵੀ ਬੋਲਦਾ ਰਹਿਨਾਂ। ਮੈਂ ਦਿੱਲੀ, ਢੁੱਡੀਕੇ ਤੇ ਮੁਕੰਦਪੁਰ ਦੇ ਕਾਲਜਾਂ ਵਿਚ ਪੈਂਤੀ ਸਾਲ ਪੜ੍ਹਾਇਆ ਤੇ ਪ੍ਰਿੰਸੀਪਲੀ ਕੀਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੈਨੇਟਰ, ਸਿੰਡਕ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ ਹਾਂ। ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲਿਆਂ `ਤੇ ਕੁਮੈਂਟਰੀ ਕੀਤੀ ਅਤੇ ਅਨੇਕਾਂ ਵਿਚਾਰ ਗੋਸ਼ਟੀਆਂ ਵਿਚ ਭਾਗ ਲਿਆ ਹੈ। ਪਰਚੇ ਪੜ੍ਹੇ ਤੇ ਭਾਸ਼ਨ ਦਿੱਤੇ ਹਨ। ਪਰ ਮੈਂ ਇਹਸਾਰਾ ਕੁਝ‘ਸੇਵਾ’ ਦੇ ਤੌਰ `ਤੇ ਉੱਕਾਨਹੀਂ ਕੀਤਾ। ਮੈਨੂੰ ਅਜਿਹਾ ਕਰਨ ਬਦਲੇ ਤਨਖਾਹਾਂ, ਭੱਤੇ ਤੇ ਮਾਣ ਸਨਮਾਨ ਮਿਲਦੇ ਰਹੇ ਨੇ। ਮੇਰਾਜੀਵਨ ਹਾਲੇ ਤੀਕ ਮੇਰੀ ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’ ਵਾਂਗ ਹੀ ਬੀਤੀਜਾ ਰਿਹੈ। ਸੱਚੀਸੇਵਾ ਤਾਂ ਕੋਈ ਕੀਤੀ ਹੀ ਨਹੀਂ। ਦਰਗਾਹਿ `ਚ ਕੌਣ ਬੈਸਣੁ ਦੇਵੇਗਾ?
ਮੇਰਾ ਨੇੜਲਾ ਲੇਖਕ ਜਸਵੰਤ ਸਿੰਘ ਕੰਵਲ ਸੌ ਸਾਲ ਤੋਂ ਵੱਧ ਜੀਅ ਗਿਆ ਜਦ ਕਿਉਸ ਨੇ ਮੈਨੂੰ ਚੁਰਾਸੀ ਸਾਲ ਜਿਊਣ ਬਾਰੇ ਹੀ ਕਿਹਾ ਸੀ ਕਿ ਚੁਰਾਸੀ ਕੱਟੀ ਜਾਵੇ। ਉਹਦੇ ਵਾਂਗ ਕਹਿੰਦਾ ਤਾਂ ਮੈਂ ਵੀ ਹਾਂ ਕਿ ਜਿਓਣ ਲਈ ਚੁਰਾਸੀ ਸਾਲ ਬਹੁਤ ਹੁੰਦੇ ਨੇ। ਪਰ ਜੇ ਕੁਦਰਤ ਵੱਧ ਜਿਊਣ ਦਾ ਮੌਕਾ ਦੇਈ ਜਾਵੇ ਤਾਂ ਮਰ ਕੇ ਵੀ ਕੀ ਲੈਣਾ ਹੈ! ਕੁਝ ਨਾ ਕੁਝ ਚੰਗਾ ਕਰਦੇ ਰਹਿਣਾ ਚਾਹੀਦੈ। ਸੋ ਹੁਣ ਜਿੰਨੇ ਕੁ ਸਾਲ ਹੋਰਜੀਵਾਂਗਾ ਉਹ ਸੱਚੀ ਸੇਵਾ ਦੇ ਲੇਖੇ ਲਾਉਣ ਦਾ ਮਨ ਬਣਿਆ ਹੈ। ਕੋਈ ਧਨ ਨਾਲ ਸੇਵਾ ਕਰਦਾ ਹੈ, ਕੋਈ ਪਦਾਰਥਾਂ ਨਾਲ ਤੇ ਕੋਈ ਕਿਰਤ ਨਾਲ। ਮੇਰੇ ਕੋਲ ਸੇਵਾ ਕਰਨ ਲਈ ਆਮ ਸਿੱਖਿਆ, ਸਿਹਤ ਸਿੱਖਿਆ, ਖੇਡ ਸਿੱਖਿਆ, ਪੰਜਾਬੀ ਸਭਿਆਚਾਰ ਤੇ ਪਰਵਾਸ ਆਦਿ ਦਾ ਗਿਆਨ ਤੇ ਤਜਰਬਾ ਹੈ। 2000 ਵਿਚ ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਮੈਂ ਕੈਨੇਡਾ ਦਾ ਪੱਕਾ ਪਰਵਾਸੀ ਹਾਂ। ਪਰਵਾਸ ਬਾਰੇ ਲਿਖਿਆ ਮੇਰਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਵਿਚ ਬੀਏ ਦੇ ਵਿਦਿਆਥੀਆਂ ਲਈ ਛੇ ਸਾਲ ਪਾਠ ਪੁਸਤਕ ਬਣਿਆ ਰਿਹੈ। ਪਰ ਉਹ ਤੇਤੀ ਸਾਲ ਪਹਿਲਾਂ ਲਿਖਿਆ ਗਿਆ। ਤੇਤੀ ਸਾਲਾਂ `ਚ ਮੈਨੂੰ ਹੋਰ ਵੀ ਬਹੁਤ ਕੁਝ ਦਾ ਪਤਾ ਸੁਤਾ ਲੱਗਾ ਹੈ। ਖ਼ਾਸ ਕਰ ਵਿਦੇਸ਼ਾਂ `ਚ ਪੜ੍ਹਦੇ ਪੰਜਾਬੀ ਵਿਦਿਆਰਥੀਆਂ ਬਾਰੇ। ਉਨ੍ਹਾਂ ਨੂੰ ਅਜੇ ਹੋਰ ਸਿਖਿਅਤ ਕਰਨ ਦੀ ਲੋੜ ਹੈ ਤਾਂ ਕਿ ਉਹ ਪਰਵਾਸ ਦਾ ਜੀਵਨ ਸਫਲ ਜਿਉਂ ਸਕਣ।
ਹਾਲ ਦੀ ਘੜੀ ਮੈਂ ਹਫ਼ਤੇ ਵਿਚ ਇਕ ਜਾਂ ਦੋ ਦਿਨ ਪਰਵਾਸੀ ਵਿਦਿਆਰਥੀਆਂ ਨੂੰ ਸਿੱਖਿਆ ਦੇਣਲਈ ਆਪਣੇ ਆਪ ਨੂੰ ਵਲੰਟੀਅਰ ਟੀਚਰ ਵਜੋਂ ਪੇਸ਼ ਕਰਦਾ ਹਾਂ ਤਾਂ ਜੋ ਉਹ ਆਪਣੇ ਪੈਰਾਂ `ਤੇ ਖੜ੍ਹੇ ਹੋਣ, ਸਰੀਰਕ ਤੇ ਮਾਨਸਿਕ ਸਿਹਤ ਕਾਇਮ ਰੱਖਣ, ਚੜ੍ਹਦੀ ਕਲਾ `ਚ ਰਹਿਣ, ਆਪਣਾ ਕਾਜ ਆਪੇ ਸਵਾਰਨ ਜੋਗੇ ਹੋਣ ਅਤੇ ਨੇਕਨਾਮੀ ਖੱਟਣ ਵਾਲੇ ਨੌਜਵਾਨ ਬਣ ਕੇ ਆਪਣਾ, ਮਾਪਿਆਂ ਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰ ਸਕਣ। ਜਦੋਂ ਤਕ ਮੇਰੇ ਨੈਣ ਪ੍ਰਾਣ ਸਹੀ ਰਹਿਣਗੇ, ਮੈਨੂੰ ਅਜਿਹੀ ਸੇਵਾ ਕਰ ਕੇ ਖ਼ੁਸ਼ੀ ਮਿਲੇਗੀ।
ਮੈਂ ਬਰੈਂਪਟਨ ਦਾ ਵਸਨੀਕ ਹਾਂ। ਬਰੈਂਪਟਨ ਦੀ ਕੋਈ ਵੀ ਸਭਾ ਸੁਸਾਇਟੀ, ਗੁਰੂ ਘਰ, ਸੀਨੀਅਰਜ਼ ਕਲੱਬ ਜਾਂ ਬਰੈਂਪਟਨ ਦੇ ਪੰਜਾਬੀ ਪਰਵਾਸੀ ਵਿਦਿਆਰਥੀਆਂ ਦੀ ਕੋਈ ਜਥੇਬੰਦੀ ਕਿਸੇ ਸਾਂਝੀ ਜਗ੍ਹਾ `ਕੱਠੇ ਹੋਣ ਦਾ ਪ੍ਰਬੰਧ ਕਰ ਕੇ ਮੇਰੀਆਂ ਸਿੱਖਿਆ ਸੇਵਾਵਾਂ ਲੈ ਸਕਦੇ ਹਨ। ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ, ਜੇ ਕੋਈ ਸਭਾ ਸੁਸਾਇਟੀ ਮੇਰੀ ਵਲੰਟੀਅਰ ਸੇਵਾ ਲੈਣੀ ਚਾਹੁੰਦੀ ਹੈ ਤਾਂ ਬਿਨਾਂ ਝਿਜਕ ਮੇਰੇ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰੇ, ਮੈਂ ਤਹਿਦਿਲੋਂ ਧੰਨਵਾਦੀ ਹੋਵਾਂਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ!