Welcome to Canadian Punjabi Post
Follow us on

18

May 2024
ਬ੍ਰੈਕਿੰਗ ਖ਼ਬਰਾਂ :
ਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਵਧੀਆਂਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ
 
ਲਾਈਫ ਸਟਾਈਲ

ਬਿਊਟੀ ਟਿਪਸ a: ਆਲੂ ਨਿਖਾਰੇਗਾ ਚਿਹਰੇ ਦੀ ਰੰਗਤ

August 09, 2022 05:35 PM

ਆਲੂ ਸਕਿਨ ਦੀ ਦੇਖਭਾਲ ਲਈ ਕਾਫੀ ਫਾਇਦੇਮੰਦ ਹੈ। ਇਸ ਵਿੱਚ ਮੌਜੂਦ ਪੋਸ਼ਟਕ ਤੱਤ ਜਿਵੇਂ ਵਿਟਾਮਿਨ-ਸੀ, ਕਾਪਰ, ਸਲਫਰ, ਆਇਰਨ, ਵਿਟਾਮਿਨ-ਬੀ, ਪੋਟਾਸ਼ੀਅਮ ਤੇ ਕੈਲਸ਼ੀਅਮ ਸਕਿਨ ਦੀ ਰੰਗਤ ਵਿੱਚ ਸੁਧਾਰ ਲਿਆਉਣ ਦੇ ਨਾਲ ਮੁਹਾਸਿਆਂ ਤੇ ਕਾਲੇ ਘੇਰਿਆਂ ਵਰਗੀਆਂ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਹਨ। ਆਲੂ ਦੇ ਨਾਲ ਹੋਰ ਸਮੱਗਰੀ ਮਿਲਾ ਕੇ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਫੇਸ ਪੈਕ ਤਿਆਰ ਕਰ ਸਕਦੇ ਹੋ। ਇਨ੍ਹਾਂ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਸਕਿਨ ਦੀ ਸਮੱਸਿਆ ਅਨੁਸਾਰ ਫੇਸ ਪੈਕ :
ਚਮਕਦੀ ਸਕਿਨ ਦੇ ਲਈ: ਇੱਕ ਅਲੂ, ਇੱਕ-ਦੋ ਵੱਡੇ ਚਮਚ ਕੱਚਾ ਦੁੱਧ, ਥੋੜ੍ਹਾ ਜਿਹਾ ਗਲਿਸਰੀਨ।ਇੱਕ ਮੱਧਮ ਆਕਾਰ ਦਾ ਆਲੂ ਲੈ ਕੇ ਕੱਦੂਕਸ਼ ਕਰ ਕੇ ਉਸ ਦਾ ਰਸ ਕੱਢ ਲਓ। ਰਸ ਵਿੱਚ ਕੱਚਾ ਦੁੱਧ ਅਤੇ ਗਲਿਸਰੀਨ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ਉੱਤੇ ਰੂੰ ਜਾਂ ਉਂਗਲਾਂ ਦੀ ਮਦਦ ਨਾਲ ਲਗਾਓ। ਦਾਗ-ਧੱਬਿਆਂ ਉੱਤੇ ਖਾਸ ਤੌਰ ਉੱਤੇ ਲਗਾਓ। ਚਿਹਰਾ ਸੁੱਕਣ ਉੱਤੇ ਪਾਣੀ ਨਾਲ ਧੋ ਲਓ। ਹਫਤੇ ਵਿੱਚਦੋ ਵਾਰ ਇਸ ਦਾ ਇਸਤੇਮਾਲ ਕਰੋ।
ਛਾਈਆਂ ਦੂਰ ਕਰਨ ਲਈ: ਇੱਕ ਮੱਧਮ ਆਕਾਰ ਦਾ ਆਲੂ ਅਤੇ ਇੱਕ ਛੋਟੀ ਗਾਜਰ ਲਓ। ਆਲੂ ਅਤੇ ਗਾਜਰ ਨੂੰ ਕੱਦੂਕਸ ਕਰ ਲਓ। ਇੱਕ ਚੁਟਕੀ ਹਲਦੀ ਮਿਲਾਓ। ਤਿਆਰ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਉੱਤੇ ਲਾਓ। 15-20 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਹਫਤੇ ਵਿੱਚ ਤਿੰਨ-ਚਾਰ ਇਸ ਆਲੂ-ਗਾਜਰ ਦੇ ਫੇਸ ਪੈਕ ਵਰਤੋ।
ਅੱਖਾਂ ਦੀ ਸੋਜ ਲਈ: ਕਾਫੀ ਦੇਰ ਸਕਰੀਨ ਉੱਤੇ ਕੰਮ ਕਰਨ ਨਾਲ ਅੱਖਾਂ ਸੁੱਜੀਆਂ ਦਿਖਾਈ ਦੇਣ ਲੱਗਦੀਆਂ ਹਨ। ਆਲੂ ਇਸ ਸਮੱਸਿਆ ਦਾ ਵਧੀਆ ਹੱਲ ਹੈ। ਆਲੂ ਦੇ ਮੋਟੇ ਸਲਾਈਸ ਕੱਟੋ। ਸਲਾਈਸ ਇੰਨੇ ਵੱਡੇ ਹੋਣ ਕਿ ਅੱਖਾਂ ਨੂੰ ਢਕ ਸਕਣ। ਅੱਖਾਂ ਉੱਤੇ ਸਲਾਈਸ 10 ਮਿੰਟ ਤੱਕ ਰੱਖੋ। ਇਸ ਦੇ ਬਾਅਦ ਸਲਾਈਸ ਹਟਾ ਕੇ ਦੂਸਰੀ ਤਾਜ਼ਾ ਸਲਾਈਸ ਰੱਖੋ, ਤਦ ਤੱਕ ਇਨ੍ਹਾਂ ਨੂੰ ਰੱਖੀ ਰੱਖੋ ਜਦ ਤੱਕ ਅੱਖਾਂ ਦੀ ਸੋਜ ਘੱਟ ਨਾ ਹੋ ਜਾਏ।
ਮੁਹਾਸਿਆਂ ਤੋਂ ਰਾਹਤ ਲਈ: ਆਲੂ ਦਾ ਰਸ, ਖੀਰੇ ਦਾ ਰਸ, ਇੱਕ ਚੁਟਕੀ ਹਲਦੀ ਤੇ ਆਲੂ ਦੇ ਰਸ ਨੂੰ ਮਿਲਾ ਕੇ ਚਿਹਰੇ ਉੱਤੇ ਲਾਓ ਤੇ ਸੁੱਕਣ ਦਿਓ। ਇਸ ਪਿੱਛੋਂ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਇਸ ਫੇਸ ਪੈਕ ਦਾ ਹਫਤੇ ਵਿੱਚ ਦੋ ਵਾਰ ਇਸਤੇਮਾਲ ਕਰੋ। ਇਹ ਪੈਕ ਸਕਿਨ ਵਿੱਚ ਮੌਜੂਦ ਕੀਟਾਣੂਆਂ ਨੂੰ ਨਸ਼ਟ ਕਰਦਾ ਹੈ ਅਤੇ ਰੋਮ ਛੇਕਾਂ ਨੂੰ ਖੋਲ੍ਹਦਾ ਹੈ।
ਟੈਨਿੰਗ ਦੂਰ ਕਰਨ ਲਈ: ਆਲੂ ਟੈਨ ਮਿਟਾਉਣ ਲਈ ਬੇਹੱਦ ਕਾਰਗਾਰ ਹੈ। ਬਾਉਲ ਵਿੱਚ ਇੱਕ ਚਮਚ ਦਹੀਂ ਲਓ, ਜਿਸ ਵਿੱਚ ਇੱਕ ਚੁਟਕੀ ਨਮਕ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਪਾਣੀ ਕੇ ਮਿਲਾਓ। ਆਲੂ ਦੇ ਸਲਾਈਸ ਦੀ ਮਦਦ ਨਾਲ ਇਸ ਨੂੰ ਚਿਹਰੇ ਉੱਤੇ ਇੱਕ ਜਿਹਾ ਲਾਓ। ਫਿਰ 15-20 ਮਿੰਟ ਦੇ ਬਾਅਦ ਧੋਵੋ। ਹਫਤੇ ਵਿੱਚ ਦੋ-ਤਿੰਨ ਵਾਰ ਇਸ ਪੈਕ ਦਾ ਇਸਤੇਮਾਲ ਕਰ ਸਕਦੇ ਹੋ।
ਰੰਗਤ ਵਿੱਚ ਸੁਧਾਰ ਲਈ: ਅੱਧੇ ਆਲੂ ਨੂੰ ਛਿੱਲ ਕੇ ਕੱਦੂਕਸ ਕਰ ਲਓ। ਇਸ ਵਿੱਚ ਮੁਲਤਾਨੀ ਮਿੱਟੀ ਅਤੇ ਕੁਝ ਬੂੰਦਾਂ ਗੁਲਾਬ ਜਲ ਮਿਲਾਓ। ਤਿਆਰ ਫੇਸ ਪੈਕ ਨੂੰ ਚਿਹਰੇ ਉੱਤੇ ਲਾਓਤੇ ਤੀਹ ਮਿੰਟ ਬਾਅਦ ਧੋ ਦਿਓ। ਇਸ ਫੇਸ ਪੈਕ ਨਾਲ ਸਕਿਨ ਦੀ ਰੰਗਤ ਵਿੱਚ ਸੁਧਾਰ ਆਉਂਦਾ ਹੈ ਤੇ ਮੁਹਾਸਿਆਂ ਦੀ ਸਮੱਸਿਆ ਦੂਰ ਹੁੰਦੀ ਹੈ। ਹਫਤੇ ਵਿੱਚ ਤਿੰਨ-ਚਾਰ ਵਾਰ ਇਸ ਫੇਸਪੈਕ ਦਾ ਇਸਤੇਮਾਲ ਕਰੋ।

 
Have something to say? Post your comment