Welcome to Canadian Punjabi Post
Follow us on

22

May 2024
ਬ੍ਰੈਕਿੰਗ ਖ਼ਬਰਾਂ :
ਉੱਡਣੀ ਕਾਰ ਨੇ ਟੋਕੀਓ ਵਿਚ ਭਰੀ ਉਡਾਣ, ਭਾਰਤ ਦੀਆਂ ਤਿੰਨ ਕੰਪਨੀਆਂ ਏਅਰ ਟੈਕਸੀ 'ਤੇ ਕਰ ਰਹੀਆਂ ਕੰਮਗੁਰਦਾਸ ਮਾਨ ਵੱਲੋਂ ਲਾਡੀ ਸਾਂਈ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੰਸ਼ਜ ਕਹਿਣ ਦਾ ਮਾਮਲਾ ਫਿਰ ਉਠਿਆ: ਅਦਾਲਤ ਨੇ ਰੱਦ ਐੱਫਆਈਆਰ 'ਤੇ 13 ਜੂਨ ਤੱਕ ਜਵਾਬ ਮੰਗਿਆਰਾਇਸੀ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਉਪ ਰਾਸ਼ਟਰਪਤੀ ਧਨਖੜ ਈਰਾਨ ਲਈ ਰਵਾਨਾ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰਪਾਣੀ ਅਤੇ ਜ਼ਮੀਨ ਦੇ ਵਿਵਾਦ `ਚ ਨਾਈਜੀਰੀਆ 'ਚ ਪਸ਼ੂ ਪਾਲਕਾਂ ਅਤੇ ਕਿਸਾਨਾਂ ਵਿਚਾਲੇ ਝੜਪ, 40 ਮੌਤਾਂਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਦਾਅਵਾ, ਇੰਡੀਆ ਗਠਜੋੜ ਨੂੰ ਮਿਲ ਰਹੀਆਂ ਹਨ 300 ਤੋਂ ਵੱਧ ਸੀਟਾਂਪੁਣੇ ਪੋਰਸ਼ ਹਾਦਸਾ: ਪੋਰਸ਼ ਨਾਲ ਇੰਜੀਨੀਅਰਾਂ ਨੂੰ ਕੁਚਲਣ ਵਾਲੇ ਨਾਬਾਲਿਗ ਦਾ ਪਿਤਾ ਗ੍ਰਿਫ਼ਤਾਰਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਨੇ ਅਦਾਲਤ ਨੂੰ ਕਿਹਾ, ਜਦੋਂ ਕੋਈ ਗਲਤੀ ਨਹੀਂ ਕੀਤੀ ਹੈ ਤਾਂ ਇਸ ਨੂੰ ਕਿਉਂ ਮੰਨਾਂ?
 
ਪੰਜਾਬ

ਗੁਜਰਾਤ ਤੋਂ ਫੜੀ ਹੈਰੋਇਨ ਦੇ ਤਾਰ ਮਲੇਰ ਕੋਟਲਾ ਦੇ ਵਪਾਰੀਆਂ ਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ

July 14, 2022 04:17 PM

ਮਲੇਰਕੋਟਲਾ, 14 ਜੁਲਾਈ (ਪੋਸਟ ਬਿਊਰੋ)- 75 ਕਿੱਲੋ ਹੈਰੋਇਨ ਗੁਜਰਾਤ ਬੰਦਰਗਾਹ ਉੱਤੇ ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੀ ਟੀਮ ਵੱਲੋਂ ਗੁਜਰਾਤ ਏ ਟੀ ਐਸ ਅਤੇ ਡੀ ਆਰ ਆਈ ਦੀ ਮਦਦ ਨਾਲ ਕੀਤੀ ਬਰਾਮਦਗੀ ਦੇ ਤਾਰ ਮਲੇਰਕੋਟਲਾ ਇਲਾਕੇ ਦੇ ਇੱਕ ਗੈਂਗਸਟਰ ਅਤੇ ਨਾਮੀ ਵਪਾਰੀਆਂ ਨਾਲ ਜੁੜਨ ਦੀਆਂ ਖ਼ਬਰਾਂ ਹਨ।
ਮਲੇਰਕੋਟਲਾ ਪੁਲਸ ਨੇ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਮਲੇਰਕੋਟਲਾ ਨੇੜਲੇ ਪਿੰਡ ਤੱਖਰ ਖੁਰਦ ਦੇ ਗੈਂਗਸਟਰ ਬੂਟਾ ਖਾਂ ਉਰਫ ਬੱਗਾ ਤੱਖਰ ਨੂੰ ਪ੍ਰੋਡਕਸ਼ਨ ਵਰੰਟ ਉੱਤੇ ਲਿਆ ਕੇ ਅਦਾਲਤ ਤੋਂ ਸੱਤ ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਥਾਣਾ ਸਿਟੀ-2 ਮਲੇਰਕੋਟਲਾ ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 19 ਜੁਲਾਈ ਤਕ ਪੁਲਸ ਰਿਮਾਂਡ ਲਿਆ ਹੈ। ਥਾਣਾ ਮੁੱਖੀ ਨੇ ਚੱਲਦੀ ਜਾਂਚ ਬਾਰੇ ਹੋਰ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਪਤਾ ਲੱਗਾ ਹੈ ਕਿ ਯੂ ਏ ਈ ਤੋਂ ਕੱਪੜੇ ਦਾ ਕੰਟੇਨਰ ਮਲੇਰਕੋਟਲਾ ਦੇ ਇੱਕ ਏਅਰ ਕੂਲਰ ਵਪਾਰੀ ਦੇ ‘ਡੀਲਾਈਟ ਇੰਪੈਕਸ' ਨਾਂਅ ਹੇਠ ਬਣਾਏ ਇੰਪੋਰਟ ਐਕਸਪੋਰਟ ਲਾਇਸੈਂਸ ਉੱਤੇਆਇਆ ਸੀ। ਇਸ ਵਿੱਚੋਂ ਮਿਲੇ ਕੱਪੜੇ ਦੇ 20 ਰੋਲਾਂ ਦੇ ਵਿਸ਼ੇਸ਼ ਪਾਈਪਾਂ ਵਿੱਚੋਂ 75 ਕਿੱਲੋ ਹੈਰੋਇਨ ਮਿਲੀ ਸੀ।
ਜਾਣਕਾਰ ਸੂਤਰਾਂ ਮੁਤਾਬਕ ਪੁਲਸ ਨੂੰ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ‘ਡੀਲਾਈਟ ਇੰਪੈਕਸ' ਦੇ ਮਾਲਕ ਅਜੇ ਜੈਨ ਤੇ ਉਸ ਦੀ ਪਤਨੀ ਸੀਮਾ ਨੂੰ ਜਨਵਰੀ 2022 ਵਿੱਚ ਉਨ੍ਹਾਂ ਦੇ ਗੁਆਂਢੀ ਦੀਪਕ ਕਿੰਗਰ ਵਾਸੀ ਮਲੇਰਕੋਟਲਾ, ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਨੇ ਆਪਣੇ ਇੱਕ ਕੱਪੜੇ ਦੇ ਵਪਾਰੀ ਰਿਸ਼ਤੇਦਾਰ ਸੰਦੀਪ ਕੁਮਾਰ ਲਈ ਦੁਬਈ ਤੋਂ ਉਨਾਂ ਦੇ ਲਾਇਸੰਸ ਉੱਤੇ ਕੱਪੜੇ ਮੰਗਵਾਉਣ ਲਈ ਕਿਹਾ ਸੀ। ਲਾਇਸੰਸ ਦੀ ਵਰਤੋਂ ਬਦਲੇ ਉਨ੍ਹਾਂ ਨੂੰ ਬਾਕਾਇਦਾ ਕਮਿਸ਼ਨ ਦੇਣਾ ਮਿਥਿਆ ਗਿਆ ਸੀ। ਇਸ ਸੌਦੇ ਵਿੱਚ ਦੁਬਈ ਵਾਲੀ ਪਾਰਟੀ ਨਾਲ ਅਜੇ ਜੈਨ ਦੇ ਬੇਟੇ ਸਾਹਿਲ ਜੈਨ ਦਾ ਵਾਟ੍ਹਸਐਪ ਉੱਤੇ ਲਗਾਤਾਰ ਸੰਪਰਕ ਸੀ। ਉਸ ਨਾਲ ਵਿਦੇਸ਼ ਤੋਂ ਵੱਖ-ਵੱਖ ਵਾਟ੍ਹਸਐਪ ਨੰਬਰਾਂ ਰਾਹੀਂ ਗੱਲਬਾਤ ਵੀ ਹੁੰਦੀ ਸੀ। ਦੱਸਿਆ ਜਾਂਦਾ ਹੈ ਕਿ ਸਾਹਿਲ ਜੈਨ ਨੇ 5 ਮਈ ਨੂੰ ਯੂ ਏ ਈ ਤੋਂ ਮਾਲ ਨਾਲ ਸਬੰਧਤ ਲੈਣ ਦੇਣ ਅਤੇ ਬਿੱਲ ਵਗੈਰਾ ਵੀ ਪ੍ਰਾਪਤ ਕੀਤੇ। ਪੁਲਸ ਕੋਲ ਪੁੱਛਗਿੱਛ ਦੌਰਾਨ ਦੀਪਕ ਕਿੰਗਰ ਨੇ ਮੰਨਿਆ ਕਿ ਉਸ ਨੂੰ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਬੂਟਾ ਖਾਨ ਉਰਫ਼ ਬੱਗਾ ਤੱਖਰ ਨੇ ਪੁਰਾਣੇ ਸਬੰਧਾਂ ਦੇ ਹਵਾਲੇ ਨਾਲ ਜੇਲ੍ਹ ਵਿੱਚੋਂ ਫ਼ੋਨ ਕਰਕੇ ਯੂ ਏ ਈ ਤੋਂ ਹੈਰੋਇਨ ਦੀ ਖੇਪ ਮੰਗਵਾਉਣ ਲਈ ਕਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਇਸ ਖਿੱਤੇ ਅੰਦਰ ਨਸ਼ਾ ਤਸਕਰੀ ਦੇ ਕਾਲੇ ਧੰਦੇ ਨਾਲ ਜੁੜੇ ਕਈ ਵੱਡੇ ਸਫ਼ੈਦਪੋਸ਼ ਬੇਨਕਾਬ ਹੋ ਜਾਣਗੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦਾਸ ਮਾਨ ਵੱਲੋਂ ਲਾਡੀ ਸਾਂਈ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੰਸ਼ਜ ਕਹਿਣ ਦਾ ਮਾਮਲਾ ਫਿਰ ਉਠਿਆ: ਅਦਾਲਤ ਨੇ ਰੱਦ ਐੱਫਆਈਆਰ 'ਤੇ 13 ਜੂਨ ਤੱਕ ਜਵਾਬ ਮੰਗਿਆ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਕੀਤੀ ਜਾਂਚ ਵਿਸ਼ਵ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਹੋਵੇਗਾ 2025 ਦਾ ਧੀਆਂ ਦਾ ਲੋਹੜੀ ਮੇਲਾ : ਬਾਵਾ, ਲਵਲੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਦੇ 9 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਡੀ.ਸੀ. ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ 'ਤੇ ਨਜ਼ਰ ਰੱਖਣ ਦੀ ਹਦਾਇਤ ਟ੍ਰਾਂਸਜੈਂਡਰ ਜਿ਼ਲ੍ਹਾ ਆਇਕਨ ਵਲੋਂ ਗ੍ਰੀਨ ਇਲੈਕਸ਼ਨ ਅਧੀਨ ਪੌਦੇ ਲਗਾਏ ਆਪ’ ਨੇ ਬਠਿੰਡਾ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਫਿਰੋਜ਼ਪੁਰ 'ਚ ਭਾਜਪਾ ਨੂੰ ਦਿੱਤਾ ਵੱਡਾ ਝਟਕਾ ਬਿਜਲੀ ਮੀਟਰ ਲਗਾਉਣ ਬਦਲੇ 12000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ ਦਾ ਲਾਈਨਮੈਨ ਤੇ ਸਾਬਕਾ ਸਰਪੰਚ ਗਿ੍ਰਫਤਾਰ ਗਿਆਨ ਜੋਤੀ ਦੀ ਕੈਡਟ ਖ਼ੁਸ਼ਦੀਪ ਕੌਰ ਨੇ ਐਨ ਸੀ ਸੀ ਦੀ ਇੰਟਰ ਗਰੁੱਪ ਖੇਡ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਲੁਧਿਆਣਾ 'ਚ ਲੋਕ ਸਭਾ ਚੋਣਾਂ ਦੇ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਨੇ ਡੀਸੀ ਦਫ਼ਤਰ ਦੇ ਬਾਹਰ ਬੁੱਢਾ ਦਰਿਆ ਦੇ ਗੰਦੇ ਪਾਣੀ ਨਾਲ ਨਹਾ ਕੇ ਕੀਤਾ ਪ੍ਰਦਰਸ਼ਨ