ਪਿਥੌਰਾਗੜ੍ਹ, 20 ਮਈ (ਪੋਸਟ ਬਿਊਰੋ): ਪਿਥੌਰਾਗੜ੍ਹ ਜਿ਼ਲ੍ਹੇ `ਚ ਪਹਾੜ ਖਿਸਕਣ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਵਾਹਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਸੈਂਕੜੇ ਯਾਤਰੀ ਰੂਟ `ਤੇ ਫਸੇ ਹੋਏ ਹਨ। ਆਫ਼ਤ ਪ੍ਰਬੰਧਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਮਵਾਰ ਦੇਰ ਰਾਤ ਕੈਲਾਸ਼ ਮਾਨਸਰੋਵਰ ਯਾਤਰਾ ਦੇ ਰਸਤੇ `ਤੇ ਏਲਾਗੜ ਅਤੇ ਕੁਲਾਗੜ ਦੇ ਵਿਚਕਾਰ ਇੱਕ ਵੱਡੀ ਚੱਟਾਨ ਸੜਕ `ਤੇ ਖਿਸਕ ਗਈ। ਇਸ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਆਦਿ ਕੈਲਾਸ਼ ਅਤੇ ਓਮ ਪਰਬਤ ਦੇ ਦਰਸ਼ਨਾਂ ਲਈ ਜਾਣ ਵਾਲੇ ਅਤੇ ਵਾਪਸ ਆਉਣ ਵਾਲੇ ਯਾਤਰੀ ਰਸਤੇ `ਚ ਫਸ ਗਏ ਹਨ।
ਬੀਆਰਓ ਨੇ ਸੜਕ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇੱਕ ਵੱਡੀ ਚੱਟਾਨ ਡਿੱਗਣ ਕਾਰਨ ਬੰਦ ਹੋਈ ਸੜਕ ਦੇ ਅੱਜ ਦੇਰ ਸ਼ਾਮ ਤੱਕ ਖੁੱਲ੍ਹਣ ਦੀ ਉਮੀਦ ਹੈ। ਅਜਿਹੀ ਸਥਿਤੀ ‘ਚ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਧਾਰਚੂਲਾ ਦੇ ਐਸਡੀਐਮ ਮਨਜੀਤ ਸਿੰਘ ਨੇ ਕਿਹਾ ਕਿ ਸੜਕ `ਤੇ ਇੱਕ ਵੱਡੀ ਚੱਟਾਨ ਡਿੱਗ ਗਈ ਹੈ। ਪੱਥਰਾਂ ਅਤੇ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ। ਸ਼ਾਮ ਤੱਕ ਸੜਕ ਵਾਹਨਾਂ ਲਈ ਖੋਲ੍ਹ ਦਿੱਤੀ ਜਾਵੇਗੀ।