Welcome to Canadian Punjabi Post
Follow us on

19

January 2025
ਬ੍ਰੈਕਿੰਗ ਖ਼ਬਰਾਂ :
ਸਿੱਖਾਂ ਦਾ ਅਕਸ ਵਿਗਾੜਨ ਵਾਲੀ ਫ਼ਿਲਮ ਐਮਰਜੈਂਸੀ ਨੂੰ ਪੰਜਾਬ ਅੰਦਰ ਬੈਨ ਕਰੇ ਸਰਕਾਰ : ਐਡਵੋਕੇਟ ਧਾਮੀਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੂਬੇ ਭਰ ਦੇ 169 ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ; 173 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆਛੱਤੀਗੜ੍ਹ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 12 ਨਕਸਲੀ ਹਲਾਕ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਬਿਆਂਤੋ 76ਵੇਂ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਇਸਰੋ ਨੇ ਰਚਿਆ ਇਤਿਹਾਸ, ਪੁਲਾੜ 'ਚ ਉਪਗ੍ਰਹਿਆਂ ਨੂੰ ਜੋੜਨ ਵਿੱਚ ਕੀਤੀ ਸਫਲਤਾ ਪ੍ਰਾਪਤਹੈਨੋਵਰ ਪਬਲਿਕ ਸਕੂਲ ਵਿੱਚ ਪੁੱਤਰ ਨਾਲ ਹੋਈ ਕੁੱਟਮਾਰ ਕਾਰਨ ਬਰੈਂਪਟਨ ਦਾ ਪਰਿਵਾਰ ਆਪਣੇ ਪੁੱਤਰ ਦੀ ਸੁਰੱਖਿਆ ਲਈ ਚਿੰਤਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਯੂਕਰੇਨ ਪਹੁੰਚੇ ਸਟਾਰਮਰ, ਕਿਹਾ- ਯੂਕਰੇਨ ਨੂੰ ਮਦਦ ਵਿੱਚ ਕੋਈ ਕਮੀ ਨਹੀਂ ਆਉਣ ਦੇਵਾਂਗੇ98 ਮੀਟਰ ਲੰਬੇ ਅਤੇ 7 ਇੰਜਨ ਵਾਲੇ ਬਲੂ ਓਰੀਜਿਨ ਦੇ ਨਿਊ ਗਲੇਨ ਰਾਕੇਟ ਦੀ ਸਫਲਤਾਪੂਰਵਕ ਲਾਂਚਿੰਗ
 
ਅੰਤਰਰਾਸ਼ਟਰੀ

ਯੂਰਪੀ ਦੇਸ਼ ਮੋਂਟੇਨੇਗਰੋ ਦੇ ਬਾਰ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ ਬਾਰ ਮਾਲਕ ਅਤੇ 2 ਬੱਚੇ ਵੀ ਸ਼ਾਮਿਲ

January 02, 2025 01:52 AM

ਪੋਡਗੋਰਿਕਾ, 2 ਜਨਵਰੀ (ਪੋਸਟ ਬਿਊਰੋ): ਯੂਰਪੀ ਦੇਸ਼ ਮੋਂਟੇਨੇਗਰੋ 'ਚ ਨਵੇਂ ਸਾਲ ਦੇ ਮੌਕੇ 'ਤੇ ਇਕ ਵਿਅਕਤੀ ਨੇ ਬਾਰ 'ਚ ਗੋਲੀਆਂ ਚਲਾ ਕੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਸਮੇਤ 10 ਲੋਕਾਂ ਦੀ ਹੱਤਿਆ ਕਰ ਦਿੱਤੀ। ਪਰਿਵਾਰ ਤੋਂ ਇਲਾਵਾ ਬਾਰ ਮਾਲਕ ਅਤੇ ਉਸਦੇ ਦੋ ਬੱਚੇ ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹਨ। ਚਾਰ ਲੋਕ ਜ਼ਖਮੀ ਵੀ ਹੋਏ ਹਨ।
ਦੋਸ਼ੀ ਹਮਲਾਵਰ ਦੀ ਪਛਾਣ 45 ਸਾਲਾ ਅਕੋ ਮਾਰਟਿਨੋਵਿਕ ਵਜੋਂ ਹੋਈ ਹੈ, ਜੋ ਹਮਲੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਫੜ੍ਹਨ ਲਈ ਪੁਲਸ ਨੇ ਇਲਾਕੇ ਦੇ ਸਾਰੇ ਰਾਹ ਬੰਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਦੋਸ਼ੀ ਹਮਲਾਵਰ ਨੇ ਖੁਦਕੁਸ਼ੀ ਕਰ ਲਈ ਸੀ। ਮਾਰਟਿਨੋਵਿਕ ਆਪਣੇ ਮਹਿਮਾਨਾਂ ਨਾਲ ਬਾਰ ਵਿੱਚ ਮੌਜੂਦ ਸੀ। ਸਥਾਨਕ ਪੁਲਿਸ ਮੁਤਾਬਕ ਘਟਨਾ ਦੀ ਸ਼ੁਰੂਆਤ ਬਾਰ 'ਚ ਝੜਪ ਨਾਲ ਹੋਈ। ਝੜਪ ਤੋਂ ਬਾਅਦ ਉਹ ਘਰ ਚਲਾ ਗਿਆ ਅਤੇ ਉਥੋਂ ਹਥਿਆਰ ਲੈ ਆਇਆ। ਇਸ ਤੋਂ ਬਾਅਦ ਉਸ ਨੇ ਸ਼ਾਮ 5:30 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਉਸ ਨੇ ਬਾਰ 'ਚ ਗੋਲੀਬਾਰੀ ਕਰਕੇ 4 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਬਾਰ ਮਾਲਕ ਅਤੇ ਉਸਦੇ ਦੋ ਬੱਚੇ ਮਾਰੇ ਗਏ ਹਨ। ਇਸ ਤੋਂ ਬਾਅਦ ਉਸ ਨੇ ਤਿੰਨ ਹੋਰ ਥਾਂਵਾਂ 'ਤੇ ਜਾ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਹੋਰ ਲੋਕਾਂ ਦੀ ਮੌਤ ਹੋ ਗਈ।
ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਪੁਲਿਸ ਨੇ ਝੜਪ ਦਾ ਕਾਰਨ ਪਰਿਵਾਰਕ ਸਬੰਧਾਂ ਨੂੰ ਮੰਨਿਆ ਹੈ।
ਹਮਲੇ ਤੋਂ ਬਾਅਦ ਸਰਕਾਰ ਨੇ ਵੀਰਵਾਰ ਤੋਂ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਮੋਂਟੇਨੇਗਰੀਨ ਦੇ ਪ੍ਰਧਾਨ ਮੰਤਰੀ ਮਿਲੋਜਕੋ ਸਪਜਿਕ ਨੇ ਗੋਲੀਬਾਰੀ ਨੂੰ ਇੱਕ ਭਿਆਨਕ ਦੁਖਾਂਤ ਦੱਸਿਆ ਹੈ। ਹਮਲੇ 'ਚ ਜ਼ਖਮੀਆਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਹਮਲਾਵਰ ਮਾਰਟਿਨੋਵਿਕ ਦਾ ਅਪਰਾਧਿਕ ਰਿਕਾਰਡ ਸੀ। ਉਸ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਸਜ਼ਾ ਵੀ ਸੁਣਾਈ ਗਈ ਸੀ, ਜਿਸ ਵਿਰੁੱਧ ਉਸ ਨੇ ਅਦਾਲਤ ਵਿਚ ਅਪੀਲ ਵੀ ਕੀਤੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਯੂਕਰੇਨ ਪਹੁੰਚੇ ਸਟਾਰਮਰ, ਕਿਹਾ- ਯੂਕਰੇਨ ਨੂੰ ਮਦਦ ਵਿੱਚ ਕੋਈ ਕਮੀ ਨਹੀਂ ਆਉਣ ਦੇਵਾਂਗੇ 98 ਮੀਟਰ ਲੰਬੇ ਅਤੇ 7 ਇੰਜਨ ਵਾਲੇ ਬਲੂ ਓਰੀਜਿਨ ਦੇ ਨਿਊ ਗਲੇਨ ਰਾਕੇਟ ਦੀ ਸਫਲਤਾਪੂਰਵਕ ਲਾਂਚਿੰਗ ਇਜ਼ਰਾਈਲ-ਹਮਾਸ ਜੰਗਬੰਦੀ ਸਮਝੌਤਾ 17 ਘੰਟਿਆਂ ਵਿੱਚ ਹੀ ਟੁੱਟਣ ਦੇ ਕੰਢੇ, ਨੇਤਨਯਾਹੂ ਨੇ ਹਮਾਸ 'ਤੇ ਸ਼ਰਤਾਂ ਤੋਂ ਪਿੱਛੇ ਹਟਣ ਦਾ ਦੋਸ਼ ਲਗਾਇਆ 15 ਮਹੀਨਿਆਂ ਬਾਅਦ ਹਮਾਸ-ਇਜ਼ਰਾਈਲ ਦੀ ਜੰਗਬੰਦੀ 'ਤੇ ਸਹਿਮਤੀ, ਹਮਾਸ ਨੇ ਸ਼ਰਤਾਂ ਮੰਨੀਆਂ, 19 ਜਨਵਰੀ ਤੋਂ ਜੰਗਬੰਦੀ ਹੋਵੇਗੀ ਲਾਗੂ ਦੱਖਣੀ ਕੋਰੀਆ ਵਿੱਚ ਗੱਦੀਓਂ ਲਾਹੇ ਰਾਸ਼ਟਰਪਤੀ ਗ੍ਰਿਫ਼ਤਾਰ, ਪਿਛਲੇ ਮਹੀਨੇ ਐਮਰਜੈਂਸੀ ਲਗਾਈ ਸੀ ਆਪਣੇ ਵਿਦਾਇਗੀ ਭਾਸ਼ਣ ਵਿੱਚ, ਬਾਇਡਨ ਨੇ ਕਿਹਾ ਕਿ ਅਮੀਰਾਂ ਦਾ ਦਬਦਬਾ ਵਧ ਰਿਹਾ ਹੈ, ਲੋਕਤੰਤਰ ਲਈ ਖ਼ਤਰਾ ਅਮਰੀਕਾ ਨੇ ਭਾਰਤ ਦੀਆਂ ਤਿੰਨ ਪ੍ਰਮਾਣੂ ਸੰਸਥਾਵਾਂ `ਤੇ 20 ਸਾਲਾਂ ਤੋਂ ਲੱਗੀ ਪਾਬੰਦੀ ਹਟਾਈ ਚੀਨ ਕਦੇ ਵੀ ਅਮਰੀਕਾ ਨੂੰ ਪਛਾੜ ਨਹੀਂ ਸਕੇਗਾ : ਬਾਇਡਨ ਦੱਖਣੀ ਅਫ਼ਰੀਕਾ ਵਿੱਚ ਇੱਕ ਖਾਣ ਵਿੱਚ 100 ਮਜ਼ਦੂਰਾਂ ਦੀ ਮੌਤ, ਭੁੱਖ ਅਤੇ ਪਿਆਸ ਕਾਰਨ ਮੌਤ ਮਿਸ਼ੇਲ ਓਬਾਮਾ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਨਹੀਂ ਹੋਣਗੇ ਸ਼ਾਮਿਲ