Welcome to Canadian Punjabi Post
Follow us on

21

January 2025
ਬ੍ਰੈਕਿੰਗ ਖ਼ਬਰਾਂ :
30,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਕਾਬੂਦੂਜੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਲੈਂਦਾ ਪੀ.ਐੱਸ.ਪੀ.ਸੀ.ਐੱਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਟਰੰਪ ਦੀ ਸਹੁੰ ਚੁੱਕ ਸਮਾਗਮ ਮੌਕੇ ਮਸਕ ਨੇ ਹਿਟਲਰ ਵਰਗੀ ਦਿੱਤੀ ਸਲਾਮੀਟਰੰਪ ਨੇ ਫੌਜ ਦੇ ਸਵਾਗਤ ਸਮਾਰੋਹ ਵਿੱਚ ਕੀਤੀ ਸਿ਼ਰਕਤ, ਹੱਥ ਵਿਚ ਤਲਵਾਰ ਲੈ ਕੇ ਨੱਚੇਪ੍ਰੋਜੈਕਟ ਗੈਸਲਾਈਟ ਤਹਿਤ ਐਡਮਿੰਟਨ ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ਦਾ ਮੁਲਜ਼ਮ ਯੂਏਈ ਵਿੱਚ ਗ੍ਰਿਫ਼ਤਾਰ : ਸੂਤਰ7 ਮਹੀਨਿਆਂ ਤੋਂ ਹੰਸ ਦੇ ਸਰੀਰ ਵਿੱਚ ਵੱਜਿਆ ਹੋਇਆ ਸੀ ਤੀਰ, ਸਰੀਰ `ਚੋਂ ਕੱਢਿਆ ਗਿਆ ਤੀਰ, ਬਚਾਈ ਜਾਨਮੁੱਖ ਮੰਤਰੀ ਨੇ ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਦਾ ਦਿੱਤਾ ਨਾਅਰਾ
 
ਅੰਤਰਰਾਸ਼ਟਰੀ

ਅਫਰੀਕੀ ਦੇਸ਼ ਗਿਨੀ 'ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ, 100 ਮੌਤਾਂ, ਰੈਫਰੀ ਦੇ ਵਿਵਾਦਿਤ ਫੈਸਲੇ 'ਤੇ ਭੜਕੇ ਲੋਕ

December 02, 2024 09:56 AM

ਕੋਨਾਕਰੀ, 2 ਦਸੰਬਰ (ਪੋਸਟ ਬਿਊਰੋ): ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਡੇਜੇਰੇਕੋਰ 'ਚ ਐਤਵਾਰ ਨੂੰ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ 'ਚ ਕਰੀਬ 100 ਲੋਕਾਂ ਦੀ ਮੌਤ ਹੋ ਗਈ। ਨਿਊਯਾਰਕ ਟਾਈਮਜ਼ ਮੁਤਾਬਕ ਐਤਵਾਰ ਨੂੰ ਲਾਬੇ ਅਤੇ ਗੇਰੇਕੋਰ ਫੁੱਟਬਾਲ ਟੀਮਾਂ ਵਿਚਾਲੇ ਮੈਚ ਚੱਲ ਰਿਹਾ ਸੀ। ਇਸ ਦੌਰਾਨ ਮੈਚ ਰੈਫਰੀ ਨੇ ਵਿਵਾਦਤ ਫੈਸਲਾ ਦਿੱਤਾ, ਜਿਸ ਕਾਰਨ ਦੋਨਾਂ ਟੀਮਾਂ ਵਿਚਾਲੇ ਝਗੜਾ ਹੋ ਗਿਆ। ਲੜਾਈ ਹੁੰਦੀ ਦੇਖ ਦਰਸ਼ਕ ਵੀ ਮੈਦਾਨ ਵਿਚ ਆ ਗਏ ਅਤੇ ਹਿੰਸਾ ਸ਼ੁਰੂ ਕਰ ਦਿੱਤੀ।
ਏਐੱਫਪੀ ਦੀਆਂ ਰਿਪੋਰਟਾਂ ਅਨੁਸਾਰ, ਲੋਕਾਂ ਨੇ ਨਜ਼ੇਰਕੋਰ ਵਿੱਚ ਇੱਕ ਪੁਲਿਸ ਸਟੇਸ਼ਨ ਵਿੱਚ ਵੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਹਸਪਤਾਲ 'ਚ ਲਾਸ਼ਾਂ ਕਤਾਰਾਂ 'ਚ ਪਈਆਂ ਹਨ, ਜਿੱਥੋਂ ਤੱਕ ਅੱਖਾਂ ਦਿਖਾਈ ਦਿੰਦੀਆਂ ਹਨ। ਬਾਕੀ ਕੋਰੀਡੋਰ ਵਿਚ ਫਰਸ਼ 'ਤੇ ਪਏ ਹਨ। ਮੁਰਦਾ ਘਰ ਭਰਿਆ ਹੋਇਆ ਹੈ।
ਇਹ ਮੈਚ ਗਿੰਨੀ ਆਰਮੀ ਦੇ ਜਨਰਲ ਮਾਮਾਦੀ ਡੋਮਬੂਆ ਦੇ ਸਨਮਾਨ ਵਿੱਚ ਕਰਵਾਇਆ ਜਾ ਰਿਹਾ ਸੀ। ਡੋਮਬੋਆ ਨੇ 2021 ਵਿੱਚ ਗਿਨੀ ਵਿੱਚ ਇੱਕ ਤਖਤਾਪਲਟ ਕਰਕੇ ਸੱਤਾ 'ਤੇ ਕਬਜ਼ਾ ਕਰ ਲਿਆ।
ਡੋਮਬੂਆ ਨੇ ਸਤੰਬਰ 2021 ਵਿੱਚ ਰਾਸ਼ਟਰਪਤੀ ਅਲਫ਼ਾ ਕੌਂਡੇ ਦੀ ਸਰਕਾਰ ਨੂੰ ਡੇਗ ਦਿੱਤਾ ਅਤੇ ਖੁਦ ਸੱਤਾ ਸੰਭਾਲੀ। ਕੌਮਾਂਤਰੀ ਦਬਾਅ ਕਾਰਨ ਉਨ੍ਹਾਂ ਨੇ 2024 ਦੇ ਅੰਤ ਤੱਕ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ, ਪਰ ਹੁਣ ਤੱਕ ਚੋਣਾਂ ਦੀ ਕੋਈ ਸੰਭਾਵਨਾ ਨਹੀਂ ਹੈ।
ਡੋਮਬੂਆ ਨੇ ਜਨਵਰੀ 2024 ਵਿੱਚ ਆਪਣੇ ਆਪ ਨੂੰ ਕਰਨਲ ਤੋਂ ਲੈਫਟੀਨੈਂਟ ਜਨਰਲ ਵਜੋਂ ਤਰੱਕੀ ਦਿੱਤੀ ਸੀ। ਪਿਛਲੇ ਮਹੀਨੇ ਉਸ ਨੇ ਆਪਣੇ ਆਪ ਨੂੰ ਗਿਨੀ ਦੀ ਫੌਜ ਦਾ ਜਨਰਲ ਐਲਾਨਿਆ ਸੀ।
ਡੋਮਬੂਆ ਦੇ ਕਾਰਜਕਾਲ ਦੌਰਾਨ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਮਾਹਿਰਾਂ ਮੁਤਾਬਕ ਡੋਮਬੂਆ ਅਗਲੇ ਸਾਲ ਚੋਣਾਂ ਕਰਵਾ ਸਕਦੇ ਹਨ। ਡੋਂਬੂਆ ਵੀ ਚੋਣ ਲੜ ਸਕਦੇ ਹਨ। ਇਸ ਲਈ ਆਪਣੀ ਲੋਕਪ੍ਰਿਅਤਾ ਵਧਾਉਣ ਲਈ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਦੀ ਸਹੁੰ ਚੁੱਕ ਸਮਾਗਮ ਮੌਕੇ ਮਸਕ ਨੇ ਹਿਟਲਰ ਵਰਗੀ ਦਿੱਤੀ ਸਲਾਮੀ ਟਰੰਪ ਨੇ ਫੌਜ ਦੇ ਸਵਾਗਤ ਸਮਾਰੋਹ ਵਿੱਚ ਕੀਤੀ ਸਿ਼ਰਕਤ, ਹੱਥ ਵਿਚ ਤਲਵਾਰ ਲੈ ਕੇ ਨੱਚੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੁਕੇਸ਼ ਅੰਬਾਨੀ ਅਤੇ ਪਤਨੀ ਨੀਤਾ ਟਰੰਪ ਨੂੰ ਮਿਲੇ, ਦਿੱਤੀ ਵਧਾਈ ਦਿੱਤੀ ਇਜ਼ਰਾਈਲ-ਹਮਾਸ ਵਿਚਕਾਰ 14 ਮਹੀਨਿਆਂ ਬਾਅਦ ਜੰਗਬੰਦੀ ਟਿੱਕ-ਟਾਕ `ਤੇ ਅਮਰੀਕਾ ਵਿੱਚ ਪਾਬੰਦੀ, ਸੁਪਰੀਮ ਕੋਰਟ ਨੇ 17 ਜਨਵਰੀ ਨੂੰ ਪਾਬੰਦੀ ਦੀ ਦਿੱਤੀ ਸੀ ਮਨਜ਼ੂਰੀ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਰੁੱਧ ਵਿਰੋਧ ਪ੍ਰਦਰਸ਼ਨ, ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਯੂਕਰੇਨ ਪਹੁੰਚੇ ਸਟਾਰਮਰ, ਕਿਹਾ- ਯੂਕਰੇਨ ਨੂੰ ਮਦਦ ਵਿੱਚ ਕੋਈ ਕਮੀ ਨਹੀਂ ਆਉਣ ਦੇਵਾਂਗੇ 98 ਮੀਟਰ ਲੰਬੇ ਅਤੇ 7 ਇੰਜਨ ਵਾਲੇ ਬਲੂ ਓਰੀਜਿਨ ਦੇ ਨਿਊ ਗਲੇਨ ਰਾਕੇਟ ਦੀ ਸਫਲਤਾਪੂਰਵਕ ਲਾਂਚਿੰਗ ਇਜ਼ਰਾਈਲ-ਹਮਾਸ ਜੰਗਬੰਦੀ ਸਮਝੌਤਾ 17 ਘੰਟਿਆਂ ਵਿੱਚ ਹੀ ਟੁੱਟਣ ਦੇ ਕੰਢੇ, ਨੇਤਨਯਾਹੂ ਨੇ ਹਮਾਸ 'ਤੇ ਸ਼ਰਤਾਂ ਤੋਂ ਪਿੱਛੇ ਹਟਣ ਦਾ ਦੋਸ਼ ਲਗਾਇਆ 15 ਮਹੀਨਿਆਂ ਬਾਅਦ ਹਮਾਸ-ਇਜ਼ਰਾਈਲ ਦੀ ਜੰਗਬੰਦੀ 'ਤੇ ਸਹਿਮਤੀ, ਹਮਾਸ ਨੇ ਸ਼ਰਤਾਂ ਮੰਨੀਆਂ, 19 ਜਨਵਰੀ ਤੋਂ ਜੰਗਬੰਦੀ ਹੋਵੇਗੀ ਲਾਗੂ