Welcome to Canadian Punjabi Post
Follow us on

11

December 2024
ਬ੍ਰੈਕਿੰਗ ਖ਼ਬਰਾਂ :
ਜੀਟੀਏ ਦੇ ਘਰਾਂ ਵਿੱਚ ਦਾਖਲ ਹੋ ਕੇ ਲੁੱਟਾਂ ਕਰਨ ਵਾਲੇ ਆਪਰਾਧਿਕ ਨੈੱਟਵਰਕ ਦਾ ਪਰਦਾਫਾਸ਼, ਪ੍ਰੋਜੈਕਟ ਸਕਾਈਫਾਲ ਤਹਿਤ 17 ਮੁਲਜ਼ਮ ਗ੍ਰਿਫ਼ਤਾਰਓਂਟਾਰੀਓ ਦੀ ਔਰਤ ਨੂੰ ਟੈਕਸੀ ਘੋਟਾਲੇ `ਚ ਲੱਗਾ 14 ਹਜ਼ਾਰ ਡਾਲਰ ਦਾ ਚੂਨਾਪੁਲਿਸ ਨੇ ਟੋ ਟਰੱਕ ਡਰਾਈਵਰਾਂ ਖਿਲਾਫ 19 ਚਾਰਜਿਜ਼ ਲਗਾਏਧਨਖੜ ਖਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤੇ ਦਾ ਨੋਟਿਸ, 60 ਸੰਸਦ ਮੈਂਬਰਾਂ ਦਾ ਸਮਰਥਨਮੁੱਖ ਮੰਤਰੀ ਭਜਨਲਾਲ ਸੋਨੂੰ ਨਿਗਮ ਦਾ ਸ਼ੋਅ ਛੱਡਕੇ ਚੇ ਗਏ, ਤਾਂ ਸੋਨੂੰ ਨਿਗਮ ਹੋਏ ਨਾਰਾਜ਼ਝਾਰਖੰਡ 'ਚ ਨਾਬਾਲਿਗ ਬੇਟੀ ਸਮੇਤ ਮਾਂ ਨੂੰ ਜੁੱਤੀਆਂ-ਚੱਪਲਾਂ ਦੇ ਹਾਰ ਪਾ ਕੇ ਪਿੰਡ 'ਚ ਘੁੰਮਾਇਆਟਰੰਪ ਨੇ ਭਾਰਤੀ-ਅਮਰੀਕੀ ਵਕੀਲ ਹਰਮੀਤ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦਧਰਮ ਦੇ ਅਧਾਰ ’ਤੇ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ : ਸੁਪਰੀਮ ਕੋਰਟ
 
ਟੋਰਾਂਟੋ/ਜੀਟੀਏ

ਪੰਜਾਬੀ ਸੱਭਿਆਚਾਰ ਮੰਚ ਵੱਲੋਂ ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ 16 ਨਵੰਬਰ ਮਨਾਇਆ ਜਾਏਗਾ

November 14, 2024 12:01 PM

ਬਰੈਂਪਟਨ, 14 ਨਵੰਬਰ (ਬਾਸੀ ਹਰਚੰਦ): ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦਸਿਆ ਕਿ ਮੰਚ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ 16 ਨਵੰਬਰ ਦਿਨ ਸ਼ਨਿੱਚਰਵਾਰ ਨੂੰ 12-00 ਤੋਂ 4-00 ਵਜੇ ਤੱਕ ਵਿਲਿਜ ਆਫ ਇੰਡੀਆ ਰੈਸਟੋਰੈਂਟ ਦੇ ਪਿਛਲੇ ਪਾਸੇ ਪੰਜਾਬੀ ਭਵਨ ) ਹਾਲ ਵਿੱਚ ਮਨਾਇਆ ਜਾ ਰਿਹਾ ਹੈ। ਭਾਰਤ ਨੂੰ ਅੰਗਰੇਜ਼ ਹਕੂਮਤ ਦੇ ਫੰਧੇ ਤੋਂ ਅਜਾਦੀ ਲਈ ਕੀਤੇ ਜਾ ਯਤਨਾਂ ਵਿੱਚ ਗਦਰ ਪਾਰਟੀ ਦਾ ਬਹੁਤ ਅਹਿਮ ਰੋਲ ਰਿਹਾ ਹੈ । ਇਸ ਲੜਾਈ ਵਿੱਚ ਸੈਕੜੇ ਲੋਕ ਜੋ ਬਿਦੇਸ਼ਾਂ ਖਾਸ ਕਰਕੇ ਅਮਰੀਕਾ ਕੇਨੇਡਾ ਵਿੱਚ ਕਮਾਈ ਕਰਨ ਗਏ ਸਨ ਆਪਣੇ ਦੇਸ ਭਾਰਤ ਨੂੰ ਅਜਾਦ ਕਰਾਉਣ ਲਈ ਡੂੰਘੀ ਤੜਪ ਉਠੀ ਅਤੇ ਉਹਨਾਂ ਗਦਰ ਪਾਰਟੀ ਦਾ ਗਠਨ ਕੀਤਾ।
ਉਨ੍ਹਾਂ ਗਦਰ ਪਾਰਟੀ ਦਾ ਅਖਬਾਰ ਗਦਰ ਨਾਮ ਦਾ ਅਖਬਾਰ ਕਢਿਆਂ। ਜਿਸ ਵਿੱਚ ਭਾਰਤੀਆਂ ਨੂੰ ਅਜਾਦੀ ਦੀ ਲੜਾਈ ਵਿੱਚ ਪ੍ਰੇਰਨ ਲਈ ਖਬਰਾਂ ਗੀਤ ਲੇਖ ਛਪਦੇ ਰਹੇ । ਸੈਂਕੜੇ ਲੋਕ ਸੰਗਠਤ ਹੋ ਕੇ ਹਥਿਆਰਾਂ ਸਮੇਤ ਭਾਰਤ ਵੱਲ ਚੱਲ ਪਏ।ਜਿਥੇ ਹੋਰ ਅਨੇਕਾਂ ਸੂਰਬੀਰਾਂ ਇਸ ਲੜਾਈ ਲਈ ਜਾਨਾਂ ਵਾਰੀਆਂ ਉਹਨਾਂ ਵਿੱਚੋਂ ਇੱਕ ਸਤਾਰਾਂ ਕੁ ਸਾਲ ਦਾ ਨੌਜਵਾਨ ਕਰਤਾਰ ਸਿੰਘ ਸਰਾਭਾ ਸੀ। ਜਿਸ ਦੀਆਂ ਸਰਗਰਮੀਆਂ ਇੱਕ ਕਰਾਮਾਤੀ ਬੰਦੇ ਵਾਗੂੰ ਸਨ । ਉਸ ਨੂੰ ਬੜੀ ਛੋਟੀ ਉਮਰ ਵਿੱਚ ਮੌਤ ਦੀ ਸਜ਼ਾ ਦੇ ਕੇ 16 ਨਵੰਬਰ 1915 ਨੂੰ ਸਿਰਫ ਉਨੀ ਸਾਲ ਦੀ ਉਮਰ ਵਿੱਚ ਫਾਸੀ ਦੇ ਦਿਤੀ । ਉਸ ਨੇ ਦੇਸ ਅਜ਼ਾਦ ਕਰਾਉਣ ਲਈ ਜੋ ਜੋ ਸਰਗਰਮੀਆਂ ਕੀਤੀਆਂ ਉਹ ਆਪਣੇ ਆਪ ਵਿੱਚ ਹੈਰਾਨੀ ਕਰਨ ਵਾਲੀਆਂ ਹਨ। ਇੰਨੀ ਛੌਟੀ ਉਮਰ ਅਤੇ ਇੰਨੇ ਵੱਡੇ ਕਾਰਨਾਮੇ। ਆਓ ! ਅਜਿਹੇ ਸੂਰਬੀਰਾਂ ਦੀ ਕੁਰਬਾਨੀ ਅਤੇ ਆਪਣੀ ਜਰਖੇਜ ਵਿਰਾਸਤ ਨੂੰ ਯਾਦ ਕਰੀਏ ਅਤੇ ਮਾਤ ਭੂਮੀ ਦੇ ਦਬੇ ਕੁਚਲੇ ਲੋਕਾਂ ਦੀ ਅਸਲ ਅਜ਼ਾਦੀ ਦੇ ਪਰਚਮ ਨੂੰ ਉੱਚਾ ਰੱਖੀਏ। ਸੱਭ ਪ੍ਰਗਤੀਸ਼ੀਲ , ਬੁਧੀਜੀਵੀਆਂ ਅਤੇ ਲੋਕਾਂ ਨੂੰ ਸ਼ਾਮਲ ਹੋਣ ਲਈ ਖੁਲਾ ਸੱਦਾ ਦਿਤਾ ਜਾਂਦਾ ਹੈ । ਵਧੀਆ ਬੁਲਾਰਿਆਂਨੂੰ ਸੁਨਣ ਦਾ ਮੌਕਾ ਮਿਲੇਗਾ । ਵਧੀਆ ਸਬੰਧਤ ਗੀਤ ਕਵਿਤਾ ਪੜਣ ਵਾਲਿਆਂ ਨੂੰ ਸਮਾਂ ਦਿੱਤਾ ਜਾਏਗਾ । ਚਾਹ ਸਨੈਕਸ ਦਾ ਪ੍ਰਬੰਧ ਹੋਵੇਗਾ

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਜੀਟੀਏ ਦੇ ਘਰਾਂ ਵਿੱਚ ਦਾਖਲ ਹੋ ਕੇ ਲੁੱਟਾਂ ਕਰਨ ਵਾਲੇ ਆਪਰਾਧਿਕ ਨੈੱਟਵਰਕ ਦਾ ਪਰਦਾਫਾਸ਼, ਪ੍ਰੋਜੈਕਟ ਸਕਾਈਫਾਲ ਤਹਿਤ 17 ਮੁਲਜ਼ਮ ਗ੍ਰਿਫ਼ਤਾਰ ਓਂਟਾਰੀਓ ਦੀ ਔਰਤ ਨੂੰ ਟੈਕਸੀ ਘੋਟਾਲੇ `ਚ ਲੱਗਾ 14 ਹਜ਼ਾਰ ਡਾਲਰ ਦਾ ਚੂਨਾ ਉੱਤਰੀ ਯਾਰਕ ਵਿਚ ਗੋਲੀਬਾਰੀ `ਚ ਇੱਕ ਵਿਅਕਤੀ ਦੀ ਮੌਤ, ਪੁਲਿਸ ਕਰ ਰਹੀ ਜਾਂਚ ਟੋਰਾਂਟੋ ਸਥਿਤ ਘਰ ਦੀ ਰੇਕੀ ਕਰਦੇ ਵੇਖੇ ਗਏ ਵਿਅਕਤੀ ਦੀ ਪੁਲਿਸ ਕਰ ਰਹੀ ਭਾਲ ਸਕਾਰਬੋਰੋ ਸੜਕ ਹਾਦਸੇ ਵਿਚ 70 ਸਾਲਾ ਡਰਾਈਵਰ ਜ਼ਖਮੀ, ਹਾਲਤ ਗੰਭੀਰ ਟੋਰਾਂਟੋ ਦੇ ਪੂਰਵੀ ਏਂਡ `ਤੇ ਗੋਲੀ ਲੱਗੀ ਮਿਲੀ ਔਰਤ ਦੀ ਮੌਤ, 20 ਸਾਲਾ ਨੌਜਵਾਨ ਗ੍ਰਿਫ਼ਤਾਰ ਕਾਰ ਹਾਦਸੇ `ਚ 2 ਲੋਕ ਜ਼ਖਮੀ, ਹਸਪਤਾਲ `ਚ ਦਾਖਲ ਟੋਰਾਂਟੋ ਵਿੱਚ ਇੱਕ ਬਾਰ `ਚ ਚੱਲੀ ਗੋਲੀ, ਤਿੰਨ ਲੋਕ ਜ਼ਖਮੀ, ਇੱਕ ਦੀ ਹਾਲਤ ਗੰਭੀਰ ਮਿਲਟਨ ਵਿੱਚ ਹਾਈਡਰੋ ਪੋਲ ਨਾਲ ਟਕਰਾਈ ਗੱਡੀ, 17 ਸਾਲਾ ਲੜਕੇ ਦੀ ਮੌਤ ਜੀਟੀਏ ਵਿੱਚ ਆਉਣ ਵਾਲੇ ਹਫ਼ਤੇ `ਚ ਬਰਫਬਾਰੀ ਅਤੇ ਮੀਂਹ ਦੀ ਸੰਭਾਵਨਾ