ਓਟਵਾ, 29 ਅਕਤੂਬਰ (ਪੋਸਟ ਬਿਊਰੋ): ਸੋਮਵਾਰ ਸ਼ਾਮ ਨੂੰ ਵੈਨੀਅਰ ਵਿੱਚ 50 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕੀਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਓਟਵਾ ਦੀ ਇੱਕ ਔਰਤ ਖਿਲਾਫ ਕਤਲ ਦਾ ਚਾਰਜਿਜ਼ ਲਗਾਇਆ ਹੈ।
ਸੋਸ਼ਲ ਮੀਡੀਆ `ਤੇ ਪੁਲਿਸ ਨੇ ਦੱਸਿਆ ਕਿ ਚਾਕੂ ਮਾਰਨ ਦੀ ਸੂਚਨਾ `ਤੇ ਐਮਰਜੈਂਸੀ ਦਲ ਨੂੰ ਰਾਤ ਕਰੀਬ 8 ਵਜੇ ਸੇਂਟ ਮੋਨਿਕ ਸਟਰੀਟ ਦੇ 200 ਬਲਾਕ ਵਿੱਚ ਬੁਲਾਇਆ ਗਿਆ ਸੀ।
ਪੀੜਤ ਦੀ ਪਹਿਚਾਣ ਓਟਵਾ ਦੇ 50 ਸਾਲਾ ਜੀਨ ਕੋਵੀ ਦੇ ਰੂਪ ਵਿੱਚ ਕੀਤੀ ਗਈ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸਦੀ ਜ਼ਖਮਾਂ ਕਾਰਨ ਮੌਤ ਹੋ ਗਈ।
ਓਟਵਾ ਦੀ 58 ਸਾਲਾ ਏਲਿਅਨ ਅੱਸਿਨਵਾਈ `ਤੇ ਸੈਕੰਡ ਡਿਗਰੀ ਕਤਲ ਦਾ ਚਾਰਜਿਜ਼ ਲਗਾਇਆ ਗਿਆ ਹੈ।