Welcome to Canadian Punjabi Post
Follow us on

10

November 2024
ਬ੍ਰੈਕਿੰਗ ਖ਼ਬਰਾਂ :
ਏਂਬੇਸਡਰ ਬ੍ਰਿਜ `ਤੇ ਇੱਕ ਕਰਮਚਾਰੀ ਨੇ ਲਈ ਆਪਣੀ ਜਾਨਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ `ਚ ਇੱਕ ਹੋਰ ਵਿਅਕਤੀ `ਤੇ ਲਗਾਏ ਚਾਰਜਿਜ਼ ਹੈਮਿਲਟਨ ਵਿੱਚ ਗੋਲੀਬਾਰੀ `ਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਵਿਅਕਤੀ ਜ਼ਖਮੀ, ਐੱਸਆਈਯੂ ਕਰ ਰਹੀ ਜਾਂਚਕੈਨੇਡਾ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਦਾ ਪ੍ਰਸਾਰਣ ਕਰਨ `ਤੇ ਆਸਟ੍ਰੇਲੀਅਨ ਚੈਨਲ ਨੂੰ ਕੀਤਾ ਬਲਾਕ ਕੈਨੇਡਾ ਚੋਣਾਂ 'ਤੇ ਮਸਕ ਨੇ ਕੀਤੀ ਭਵਿੱਖਬਾਣੀ- ਜਸਟਿਨ ਟਰੂਡੋ ਹਾਰਨਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਜਾਣਗੇ ਚੀਨ, ਭਾਰਤ ਨੇ ਕੇਪੀ ਓਲੀ ਨੂੰ ਨਹੀਂ ਬੁਲਾਇਆਪੁਤਿਨ ਨੇ ਜਿੱਤ ਦੇ ਦੋ ਦਿਨਾਂ ਬਾਅਦ ਟਰੰਪ ਨੂੰ ਦਿੱਤੀ ਵਧਾਈ, ਕਿਹਾ- ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਲਈ ਤਿਆਰਡੋਨਾਲਡ ਟਰੰਪ ਦੀ ਜਿੱਤ ਨਾਲ ਐਲੋਨ ਮਸਕ ਦੀ ਜਾਇਦਾਦ ਵਿੱਚ ਜ਼ਬਰਦਸਤ ਵਾਧਾ, ਦਿਨ 'ਚ ਕਮਾਏ 26.5 ਬਿਲੀਅਨ ਡਾਲਰ
 
ਕੈਨੇਡਾ

ਕੈਲਗਰੀ ਆਟੋ ਡੀਲਰਸ਼ਿਪ `ਤੇ ਕਈ ਚੋਰੀ ਦੀਆਂ ਕਾਰਾਂ ਮਿਲੀਆਂ, ਇੱਕ ਮੁਲਜ਼ਮ ਕਾਬੂ

October 09, 2024 12:18 PM

ਕੈਲਗਰੀ, 9 ਅਕਤੂਬਰ (ਪੋਸਟ ਬਿਊਰੋ): ਏਅਰਡਰੀ ਨਿਵਾਸੀ `ਤੇ ਕਈ ਚਾਰਜਿਜ਼ ਲੱਗੇ ਹਨ, ਕਿਉਂਕਿ ਪੁਲਿਸ ਨੇ ਦੱਸਿਆ ਕਿ ਉਸ ਨੂੰ ਕਈ ਚੋਰੀ ਦੀਆਂ ਗੱਡੀਆਂ ਦੇ ਨਾਲ ਫੜ੍ਹਿਆ ਗਿਆ ਹੈ।
ਏਅਰਡਰੀ ਅਤੇ ਕੈਲਗਰੀ ਪੁਲਿਸ ਦੀ ਮਦਦ ਨਾਲ ਅਲਬਰਟਾ ਲਾਅ ਇੰਫੋਰਸਮੈਂਟ ਰਿਸਪੋਂਸ ਟੀਮਾਂ ਨੇ 28 ਅਗਸਤ ਨੂੰ 26 ਸਾਲਾ ਬਰੂਕਸ ਸਟੇਲਾ ਨੂੰ ਗ੍ਰਿਫ਼ਤਾਰ ਕੀਤਾ।
ਅਧਿਕਾਰੀਆਂ ਨੇ ਪਹਿਲੀ ਵਾਰ 2023 ਵਿੱਚ ਕੈਲਗਰੀ ਦੀ ਅੰਤਰਰਾਸ਼ਟਰੀ ਮੋਟਰ ਕਾਰਾਂ ਦੀ ਜਾਂਚ ਸ਼ੁਰੂ ਕੀਤੀ। ਇਸ ਗਰਮੀ ਵਿਚ ਪੁਲਿਸ ਨੇ ਕੈਲਗਰੀ ਅਤੇ ਏਅਰਡਰੀ ਵਿੱਚ ਤਿੰਨ ਸਥਾਨਾਂ `ਤੇ ਸਰਚ ਵਾਰੰਟ ਜਾਰੀ ਕੀਤੇ, ਜਿਸ ਵਿੱਚ ਬਿਜ਼ਨੈੱਸ ਦੀਆਂ ਦੋ ਡੀਲਰਸ਼ਿਪ ਸ਼ਾਮਿਲ ਸਨ।
ਉਨ੍ਹਾਂ ਛਾਪਿਆਂ ਦੌਰਾਨ ਪੁਲਿਸ ਨੇ ਤਿੰਨ ਵਾਹਨ ਬਰਾਮਦ ਕੀਤੇ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਰੀ ਕੀਤੇ ਗਏ ਸਨ ਅਤੇ ਉਨ੍ਹਾਂ `ਤੇ ਫਰਜ਼ੀ ਵਾਹਨ ਨੰਬਰ ਸਨ।
    RCMP ਨੇ ਕਿਹਾ ਕਿ ਇਹ ਵਾਹਨ ਡੀਲਰਸ਼ਿਪ ਦੇ ਮਾਧਿਅਮ ਨਾਲ ਵੇਚੇ ਗਏ ਸਨ ਜਾਂ ਵਿਕਰੀ ਲਈ ਵਿਗਿਆਪਿਤ ਕੀਤੇ ਗਏ ਸਨ। ਨਾਲ ਹੀ ਇੱਕ ਹੋਰ ਵਾਹਨ ਵੀ ਮਿਲਿਆ ਜਿਸਨੂੰ ਅਪਰਾਧ ਦੀ ਕਮਾਈ ਮੰਨਿਆ ਗਿਆ। ਸਟੇਲਾ `ਤੇ ਮਣੀ ਲਾਂਡਰਿੰਗ , ਤਸਕਰੀ ਦੇ ਉਦੇਸ਼ ਨਾਲ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ `ਤੇ ਕਬਜ਼ਾ, 5 ਹਜ਼ਾਰ ਡਾਲਰ ਤੋਂ ਜਿ਼ਆਦਾ ਦੀ ਧੋਖਾਧੜੀ, ਅਪਰਾਧ ਦੁਆਰਾ ਪ੍ਰਾਪਤ ਜਾਇਦਾਦ `ਤੇ ਕਬਜ਼ਾ, ਤਸਕਰੀ ਅਤੇ ਜਾਲਸਾਜ਼ੀ ਦੇ ਦੋ ਮਾਮਲਿਆਂ ਵਿੱਚ ਚਾਰਜਿਜ਼ ਲਗਾਏ ਗਏ ਹਨ। ਸਟੇਲਾ ਨੂੰ 23 ਅਕਤੂਬਰ ਨੂੰ ਏਅਰਡਰੀ ਵਿੱਚ ਅਲਬਰਟਾ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਣ ਦੇ ਵਾਅਦੇ `ਤੇ ਰਿਹਾਅ ਕਰ ਦਿੱਤਾ ਗਿਆ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਏਂਬੇਸਡਰ ਬ੍ਰਿਜ `ਤੇ ਇੱਕ ਕਰਮਚਾਰੀ ਨੇ ਲਈ ਆਪਣੀ ਜਾਨ ਕੈਨੇਡਾ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਦਾ ਪ੍ਰਸਾਰਣ ਕਰਨ `ਤੇ ਆਸਟ੍ਰੇਲੀਅਨ ਚੈਨਲ ਨੂੰ ਕੀਤਾ ਬਲਾਕ ਵਾਸਾਗਾ ਬੀਚ ਦੇ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਪਾਰਕਲੈਂਡ ਕਾਊਂਟੀ `ਚ ਸਕੂਲ ਬਸ ਅਤੇ ਐੱਸਯੂਵੀ ਦੀ ਟੱਕਰ ਵਿਚ ਇੱਕ ਲੜਕੀ ਦੀ ਮੌਤ, 2 ਜਖ਼ਮੀ ਕੈਲਗਰੀ ਦੇ ਇੱਕ ਸੀਨੀਅਰ ਨਾਗਰਿਕ `ਤੇ ਯੌਨ ਸ਼ੋਸ਼ਣ ਦਾ ਲੱਗਾ ਦੋਸ਼ ਮਾਰਕਿਟ ਮਾਲ ਵਿੱਚ ਬੀਅਰ ਸਪ੍ਰੇਅ ਹਮਲੇ ਦੇ ਦੋਸ਼ ਵਿਚ 17 ਸਾਲਾ ਲੜਕਾ ਗ੍ਰਿਫ਼ਤਾਰ ਤਿੰਨ ਸਾਲ ਪਹਿਲਾਂ ਕੈਨੇਡਾ ਆਈ ਪੰਜਾਬੀ ਲੜਕੀ ਦੀ ਹੈਲੀਫੈਕਸ ਟਰਾਂਜਿਟ ਬਸ ਦੀ ਟੱਕਰ ਨਾਲ ਮਾਰੇ ਜਾਣ `ਤੇ ਮੌਤ, ਮੈਰੀਟਾਈਮ ਸਿੱਖ ਸੁਸਾਇਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੈਨੇਡਾ ਵਿੱਚ ਬਰੈਡ ਅਤੇ ਬੰਨਜ਼ ਦੇ ਕਈ ਬਰਾਂਡ ਬੁਲਾਏ ਵਾਪਿਸ ਹਾਈਵੇ 17 `ਤੇ 3 ਕਾਰਾਂ ਦੀ ਹੋਈ ਟੱਕਰ, ਇੱਕ ਵਿਅਕਤੀ ਨੂੰ ਕੀਤਾ ਗਿਆ ਏਅਰਲਿਫਟ ਓਟਵਾ ਪਾਰਕਿੰਗ ਸਥਾਨਾਂ ਵਿੱਚ ਪਾਰਕਿੰਗ ਪਰਮਿਟ ਦੀ ਦੁਰਵਰਤੋਂ ਕਰਨ `ਤੇ ਕੀਤੇ ਸੈਂਕੜੇ ਜੁਰਮਾਨੇ