ਟੋਰਾਂਟੋ, 8 ਅਕਤੂਬਰ (ਪੋਸਟ ਬਿਊਰੋ): ਪਿਛਲੇ ਮਹੀਨੇ ਮਿਸੀਸਾਗਾ ਵਿੱਚ ਲੇਂਬੋਰਗਿਨੀ ਚਲਾਉਂਦੇ ਸਮਾਂ ਇੱਕ ਔਰਤ `ਤੇ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਨੌਜਵਾਨ `ਤੇ ਕਤਲ ਦੀ ਕੋਸ਼ਿਸ਼ ਦਾ ਚਾਰਜਿਜ਼ ਲਗਾਇਆ ਗਿਆ ਹੈ।
ਪੀਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 10 ਸਤੰਬਰ ਨੂੰ ਸਵੇਰੇ 4 ਵਜੇ ਦੇ ਆਸਪਾਸ ਕਵੀਨ ਏਲਿਜਾਬੇਥ ਵੇਅ ਦੇ ਉੱਤਰ ਵਿੱਚ ਮਿਸੀਸਾਗਾ ਰੋਡ ਅਤੇ ਨਾਰਥ ਸ਼ੇਰਿਡਨ ਵੇਅ ਦੇ ਇਲਾਕੇ ਵਿੱਚ ਬੁਲਾਇਆ ਗਿਆ ਸੀ।
ਜਦੋਂ ਉਹ ਪਹੁੰਚੇ ਤਾਂ ਪੁਲਿਸ ਨੇ ਇੱਕ 33 ਸਾਲਾ ਔਰਤ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿਚ ਪਾਇਆ। ਉਸਨੂੰ ਗੰਬੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਮੰਗਲਵਾਰ ਪੁਲਿਸ ਨੇ ਦੱਸਿਆ ਕਿ ਪੀੜਿਤਾ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।
ਜਾਂਚਕਰਤਾਵਾਂ ਨੇ ਦੱਸਿਆ ਕਿ 18 ਸਾਲਾ ਬਸ਼ੇਰੁੱਲਾਹ ਅਬਦੁਲਰਾਸ਼ਿਦ ਅਤੇ ਇੱਕ ਨੌਜਵਾਨ, ਜਿਸਦੀ ਪਹਿਚਾਣ ਯੁਵਾ ਆਪਰਾਧਿਕ ਨਿਆਂ ਐਕਟ ਦੀਆਂ ਸ਼ਰਤਾਂ ਤਹਿਤ ਨਹੀਂ ਦੱਸੀ ਜਾ ਸਕਦੀ, ਨੂੰ ਗੋਲੀਬਾਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਗੰਨ ਅਤੇ ਭਰੀ ਹੋਈ ਮੈਗਜ਼ੀਨ ਮਿਲੀ ਹੈ।
ਕਤਲ ਦੀ ਕੋਸ਼ਿਸ਼ ਤੋਂ ਇਲਾਵਾ, ਸ਼ੱਕੀ ਨੌਜਵਾਨ `ਤੇ ਮੋਟਰ ਵਾਹਨ ਵਿੱਚ ਅਣਅਧਿਕਾਰਤ ਗੰਨ ਰੱਖਣ, ਦੋ ਗੰਭੀਰ ਹਮਲੇ ਅਤੇ ਹੁਕਮ ਦੇ ਉਲਟ ਫਾਇਰਆਰਮਜ਼ ਰੱਖਣ ਦੇ ਦੋ ਮਾਮਲੀਆਂ ਵਿੱਚ ਵੀ ਚਾਰਜਿਜ਼ ਲਗਾਇਆ ਗਿਆ ਹੈ।
ਇਸ ਵਿੱਚ ਅਬਦੁਲਰਾਸ਼ਿਦ `ਤੇ ਪੰਜ ਚਾਰਜਿਜ਼ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਵਿੱਚ ਹੋਰ ਵੀ ਸ਼ੱਕੀ ਸ਼ਾਮਿਲ ਹਨ ਅਤੇ ਉਨ੍ਹਾਂ `ਤੇ ਅਤੇ ਚਾਰਜਿਜ਼ ਲਗਾਏ ਜਾ ਸਕਦੇ ਹਨ।
ਪੁਲਿਸ ਨੇ ਕਿਹਾ ਇਨ੍ਹਾਂ ਸ਼ੱਕੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀਲ ਰੀਜਨਲ ਪੁਲਿਸ ਡਿਵੀਜ਼ਨ ਵਿੱਚ ਆਤਮਸਮਰਪਣ ਕਰਨ ਜਾਂ 11 ਡਿਵੀਜ਼ਨ ਆਪਰਾਧਿਕ ਜਾਂਚ ਬਿਊਰੋ ਨਾਲ ਸੰਪਰਕ ਕਰਨ। ਪੁਲਿਸ ਨੇ ਇਹ ਵੀ ਦੱਸਿਆ ਕਿ ਗੋਲੀ ਚਲਾਉਣ ਦੇ ਪਿੱਛੇ ਦਾ ਮਕਸਦ ਬਾਰੇ ਹਾਲੇ ਪਤਾ ਨਹੀਂ ਲੱਗਾ ਹੈ।