-ਵਿਦਿਆਰਥੀਆਂ ਦੇ ਹੁਨਰੀ ਵਿਕਾਸ ਲਈ ਇੰਡਸਟਰੀ ਨਾਲ ਤਾਲਮੇਲ ਜ਼ਰੂਰੀ : ਰਾਜੀਵ ਪੁਰੀ
ਮੋਹਾਲੀ, 2 ਅਕਤੂਬਰ(ਗਿਆਨ ਸਿੰਘ): ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪਹਿਲਕਦਮੀ ਨਾਲ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਇੰਡਸਟਰੀ ਨਾਲ ਮਿਲਣੀ ਦੀ ਸ਼ੁਰੂਆਤ ਅੱਜ ਆਰ ਐਸ ਬਿਲਡਰ, ਸੈਕਟਰ 82 ਤੌਂ ਸ਼ੁਰੂ ਕਰਵਾਈ ਗਈ।
ਇਸ ਪ੍ਰੋਗਰਾਮ ਨੂੰ ਹਰਪ੍ਰੀਤ ਸਿੰਘ ਮਾਨਸ਼ਾਹੀਆ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਨਿਰਦੇਸ਼ਨਾ ਹੇਠ ਇੰਜਨੀਅਰ ਰਵੀਜੀਤ ਸਿੰਘ, ਮੈਨੇਜਿੰਗ ਡਾਇਰੈਕਟਰ, ਆਰ ਐਸ ਬਿਲਡਰ ਕਮ ਪ੍ਰਧਾਨ ਇੰਡਸਟਰੀਅਲ ਬਿਜ਼ਨਸ ਔਨਰਜ਼ ਐਸੋਸੀਏਸ਼ਨ ਸੈਕਟਰ 82 ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਕਮ ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਸ੍ਰੀ ਰਾਜੀਵ ਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੰਜੀਨੀਅਰ ਰਵੀਜੀਤ ਸਿੰਘ ਨੇ ਕੰਕਰੀਟ ਟੈਕਨਾਲੋਜੀ ਦੇ ਰਾਸ਼ਟਰੀ ਅਵਾਰਡੀ ਵੱਲੋਂ ਮੁੱਖ ਵਕਤਾ ਵਜੋਂ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤੋਂ ਡਿਪਟੀ ਸੀ ਈ ਓ ਸੁਖਮਨ ਬਾਠ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਸਿਵਲ ਇੰਜੀਨੀਅਰਿੰਗ ਵਿਭਾਗ ਦੇ ਅਫਸਰ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਦੀ ਅਗਵਾਈ ਵਿਚ 85 ਵਿਦਿਆਰਥੀਆਂ ਅਤੇ ਸਟਾਫ ਨੇ ਇਸ ਇੱਕ ਰੋਜ਼ਾ ਵਰਕਸ਼ਾਪ ਵਿੱਚ ਭਾਗ ਲਿਆ। ਇਸ ਸੈਮੀਨਾਰ ਦੌਰਾਨ ਇੰਜ ਰਵੀਜੀਤ ਸਿੰਘ ਵੱਲੋਂ ਸਿਵਲ ਇੰਜੀਨੀਅਰਿੰਗ ਵਿੱਚ ਨਵੀਆਂ ਸੰਭਾਵਨਾਵਾਂ, ਚੰਡੀਗੜ੍ਹ ਦੇ ਡਿਜ਼ਾਇਨਰ ਆਰਕੀਟੈਕਟ ਲੀ ਕਾਰਬੂਜ਼ੀਅਰ ਦੀ ਆਰਟ ਸ਼ੈਲੀ, ਕੰਕਰੀਟ ਟੈਕਨਾਲੋਜੀ ਅਤੇ ਗ੍ਰੀਨ ਬਿਲਡਿੰਗ ਜਿਹੇ ਵਿਸ਼ਿਆਂ ਉਪਰ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਵਿਦਿਆਰਥੀਆਂ ਨੂੰ ਉਸਾਰੀ ਅਧੀਨ ਬਿਲਡਿੰਗਾਂ ਦੇ ਡਿਜ਼ਾਇਨ ਅਤੇ ਤਕਨਾਲੋਜੀ ਤੋਂ ਵੀ ਵਾਕਫ ਕਰਵਾਇਆ।
ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਰਾਜੀਵ ਪੁਰੀ ਵੱਲੋਂ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਇਸ ਨਵੇਕਲੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਇਸ ਮਿਲਣੀ ਨੂੰ ਪੰਜਾਬ ਸਰਕਾਰ ਦੇ ਨਵੇਂ ਪੰਜਾਬ ਦੀ ਉਸਾਰੀ ਵਿੱਚ ਤਕਨੀਕੀ ਸਿੱਖਿਆ ਦੇ ਮਹੱਤਵ ਲਈ ਮੀਲ ਪੱਥਰ ਦੱਸਿਆ ਗਿਆ।
ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤੋਂ ਸੁਖਮਨ ਕੌਰ ਬਾਠ ਉੱਪ ਮੁੱਖ ਕਾਰਜਕਾਰੀ ਅਫ਼ਸਰ ਨੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਨੂੰ ਨਿਖਾਰਨ ਲਈ ਉਹਨਾਂ ਦੀ ਇੰਡਸਟਰੀ ਨਾਲ ਤਾਲਮੇਲ ਅਤੇ ਸਵੈ-ਰੋਜ਼ਗਾਰ ਦੇ ਸੋਮਿਆਂ ਬਾਰੇ ਪ੍ਰੇਰਿਤ ਕੀਤਾ।
ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇੰਜਨੀਅਰ ਰਵੀਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਵਿਦਿਆਰਥੀਆਂ ਦੇ ਵੱਖ ਵੱਖ ਟ੍ਰੇਨਿੰਗ ਅਤੇ ਸਾਈਟ ਵਿਜ਼ਿਟ ਉਲੀਕੇ ਜਾਣਗੇ ਤਾਂ ਜੋ ਵਿਦਿਆਰਥੀ ਸਮੇਂ ਦੀ ਮੰਗ ਅਨੁਸਾਰ ਉਦਯੋਗ ਅਤੇ ਕੰਸਟਰਕਸ਼ਨ ਇੰਡਸਟਰੀ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ।
ਇਸ ਮੌਕੇ ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤੋਂ ਕੈਰੀਅਰ ਕੌਂਸਲਰ ਨਬੀਹਾ, ਪ੍ਰੋ ਪ੍ਰੀਤ ਪਾਲੀਆਂ, ਪ੍ਰੋ ਬਰਿੰਦਰਪ੍ਰਤਾਪ ਸਿੰਘ ਅਤੇਪ੍ ਰੋ. ਪੁਨੀਤ ਵੀ ਹਾਜ਼ਰ ਸਨ।