ਟੋਰਾਂਟੋ, 3 ਸਤੰਬਰ (ਪੋਸਟ ਬਿਊਰੋ): ਪਿਛਲੇ ਹਫ਼ਤੇ ਦੇ ਅੰਤ ਵਿੱਚ ਫਿੰਚ ਸਬਵੇ ਸਟੇਸ਼ਨ `ਤੇ ਇੱਕ ਔਰਤ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 26 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ `ਤੇ ਚਿਾਰਜਿਜ਼ ਲਗਾਏ ਗਏ ਹਨ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 30 ਅਗਸਤ ਨੂੰ ਸ਼ਾਮ 6 ਵਜੇ ਯੋਂਗ ਸਟਰੀਟ ਅਤੇ ਫਿੰਚ ਏਵੇਨਿਊ ਕੋਲ ਸਥਿਤ ਸਟੇਸ਼ਨ `ਤੇ ਯੌਨ ਸ਼ੋਸ਼ਣ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ।
ਜਾਂਚਕਰਤਾਵਾਂ ਅਨੁਸਾਰ ਇੱਕ ਔਰਤ ਟੀਟੀਸੀ ਸਟੇਸ਼ਨ ਦੀ ਦੂਜੀ ਮੰਜਿ਼ਲ `ਤੇ ਯੋਂਗ ਅਤੇ ਫਿੰਚ ਈਸਟ ਸਾਈਡ ਨਿਕਾਸ ਵੱਲ ਜਾ ਰਹੀ ਸੀ, ਉਸੇ ਸਮੇਂ ਇੱਕ ਵਿਅਕਤੀ ਵੀ ਉਸੇ ਹਾਲਵੇ ਵਿੱਚ ਜਾ ਰਿਹਾ ਸੀ।
ਪੁਲਿਸ ਨੇ ਕਿਹਾ ਕਿ ਇਸਤੋਂ ਬਾਅਦ ਉਸ ਵਿਅਕਤੀ ਨੇ ਸਟੇਸ਼ਨ ਤੋਂ ਚਲਣ ਤੋਂ ਪਹਿਲਾਂ ਔਰਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਸੋਮਵਾਰ ਨੂੰ ਪੁਲਿਸ ਨੇ ਟੋਰਾਂਟੋ ਦੇ 26 ਸਾਲਾ ਸ਼ੇਮਰ ਡਾਇਰ ਦੀ ਪਹਿਚਾਣ ਕੀਤੀ ਅਤੇ ਉਸਨੂੰ ਗ੍ਰਿਫ਼ਤਾਰ ਕੀਤਾ। ਉਸ `ਤੇ ਯੌਨ ਸ਼ੋਸ਼ਣ ਦਾ ਚਾਰਜਿਜ਼ ਲਗਾਇਆ ਗਿਆ ਹੈ।