ਐਟਲਾਂਟਿਕ, 8 ਅਗਸਤ (ਪੋਸਟ ਬਿਊਰੋ): ਗਰੀਨਵਿਚ, ਐੱਨ. ਐੱਸ. ਘਰ ਵਿੱਚ ਬੁੱਧਵਾਰ ਦੁਪਹਿਰ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ।
ਜਣਾਕਾਰੀ ਅਨੁਸਾਰ ਗਰੀਨਵਿਚ ਵਾਲੰਟੀਅਰ ਫਾਇਰ ਡਿਪਾਰਟਮੈਂਟ ਨੂੰ ਦੁਪਹਿਰ 2:13 ਵਜੇ ਦੇ ਆਸਪਾਸ ਸਨੀਸਾਈਡ ਰੋਡ ਉੱਤੇ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਦੇਣ ਵਾਲੇ ਇੱਕ ਵਿਅਕਤੀ ਵਲੋਂ 911 `ਤੇ ਕਾਲ ਆਈ ਸੀ।
ਫਾਇਰਕਰਮੀ ਦਲ ਨੇ ਇੱਕ ਦੋ ਮੰਜਿ਼ਲਾ, ਸੌ ਸਾਲ ਪੁਰਾਣੇ ਘਰ ਨੂੰ ਭਾਰੀ ਅੱਗ ਵਿੱਚ ਘਿਰਿਆ ਹੋਇਆ ਪਾਇਆ। ਉਸ ਸਮੇਂ ਅੰਦਰ ਕੋਈ ਨਹੀਂ ਸੀ।
ਵਿਭਾਗ ਦੇ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ 911 `ਤੇ ਕਾਲ ਕਰਣ ਵਾਲੇ ਇੱਕ ਰਾਹਗੀਰ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਪਰਿਵਾਰ ਦੇ ਕੁੱਤੇ ਨੂੰ ਸੁਰੱਖਿਅਤ ਬਾਹਰ ਕੱਢਿਆ।
ਗਰਮੀ ਅਤੇ ਨਮੀ ਦੇ ਨਾਲ-ਨਾਲ ਇਮਾਰਤ ਦੇ ਨਿਰਮਾਣ ਨਾਲ ਜੁੜੀਆਂ ਚੁਣੌਤੀਆਂ ਕਾਰਨ, ਆਖਿਰਕਾਰ ਵਿੰਡਸਰ ਤੋਂ ਕੇਂਟਵਿਲੇ, ਐੱਨ.ਐੱਸ. ਤੱਕ ਦੇ ਸਟੇਸ਼ਨਾਂ ਤੋਂ 65 ਫਾਇਰਕਰਮੀਆਂ ਨੂੰ ਅੱਗ ਬੁਝਾਉਣ ਲਈ ਆਉਣਾ ਪਿਆ। ਅੱਗ `ਤੇ ਦੋ ਘੰਟਿਆਂ ਅੰਦਰ ਕਾਬੂ ਪਾ ਲਿਆ ਗਿਆ।
ਗਰੀਨਵਿਚ ਫਾਇਰ ਵਿਭਾਗ ਦੇ ਪ੍ਰਮੁੱਖ ਰਿਪਲੇ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਗ ਘਰ ਦੀ ਰਸੋਈ ਵਿੱਚ ਲੱਗੀ ਸੀ। ਅੱਗ ਨਾਲ 1 ਮਿਲੀਅਨ ਡਾਲਰ ਦੇ ਨੁਕਦਾਨ ਹੋਣ ਦਾ ਅਨੁਮਾਨ ਹੈ। ਅੱਗ ਨਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।