ਓਟਵਾ, 8 ਅਗਸਤ (ਪੋਸਟ ਬਿਊਰੋ): ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਸਨੇ ਮੱਧਪੂਰਵ ਵਿੱਚ ਜੰਗ ਦੇ ਵਿਸਥਾਰ ਦੇ ਸ਼ੱਕ ਵਿਚਕਾਰ ਆਪਣੇ ਡਿਪਲੋਮੈਟਸ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਜ਼ਰਾਈਲ ਤੋਂ ਕੱਢਣ ਦਾ ਫੈਸਲਾ ਕੀਤਾ ਹੈ।
ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਹੈ ਕਿ ਉਸਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਸਥਾਈ ਤੌਰ `ਤੇ ਸੁਰੱਖਿਅਤ ਤੀਜੇ ਦੇਸ਼ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਗਲੋਬਲ ਅਫੇਅਰਜ਼ ਕੈਨੇਡਾ (ਜੀਏਸੀ) ਨੇ ਬੁੱਧਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਤਲਅਵੀਵ ਅਤੇ ਬੇਰੂਤ ਵਿੱਚ ਦੂਤਾਵਾਸ ਅਤੇ ਪੱਛਮੀ ਤੱਟ ਦੇ ਰਾਮਲੱਾਹ ਵਿੱਚ ਫਿਲਿਸਤੀਨੀ ਅਥਾਰਿਟੀ ਦੇ ਪ੍ਰਤਿਨਿਧੀ ਦਫ਼ਤਰ ਸਾਰੇ ਪੂਰੀ ਤਰ੍ਹਾਂ ਨਾਲ ਚਾਲੂ ਹਨ ਅਤੇ ਕੈਨੇਡੀਅਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣਗੇ।