Welcome to Canadian Punjabi Post
Follow us on

29

March 2024
 
ਕੈਨੇਡਾ

ਜੁਲਾਈ ਦੇ ਮੱਧ ਤੱਕ ਕੈਨੇਡਾ ਲਈ ਮੁਫਤ ਐਮਰਜੰਸੀ ਵੀਜ਼ਾ ਵਾਸਤੇ ਅਪਲਾਈ ਕਰ ਸਕਣਗੇ ਯੂਕਰੇਨੀਅਨਜ਼

March 22, 2023 11:55 PM

ਓਟਵਾ, 22 ਮਾਰਚ (ਪੋਸਟ ਬਿਊਰੋ) : ਪਿਛਲੇ ਸਾਲ ਯੂਕਰੇਨ ਉੱਤੇ ਰੂਸ ਵੱਲੋਂ ਕੀਤੀ ਗਈ ਚੜ੍ਹਾਈ ਤੋਂ ਬਾਅਦ ਐਮਰਜੰਸੀ ਪ੍ਰੋਗਰਾਮ ਤਹਿਤ ਫੈਡਰਲ ਸਰਕਾਰ ਵੱਲੋਂ ਜੁਲਾਈ ਦੇ ਮੱਧ ਤੱਕ ਯੂਕਰੇਨੀਅਨ ਲੋਕਾਂ ਨੂੰ ਕੈਨੇਡਾ ਲਈ ਮੁਫਤ ਆਰਜ਼ੀ ਵੀਜ਼ਾ ਲਈ ਅਪਲਾਈ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।
ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਬੁੱਧਵਾਰ ਨੂੰ ਇਸ ਸਬੰਧੀ ਬੁੱਧਵਾਰ ਨੂੰ ਐਲਾਨ ਕਰਦਿਆਂ ਆਖਿਆ ਕਿ ਕੈਨੇਡਾ ਯੂਕਰੇਨ ਆਥਰਾਈਜ਼ੇਸ਼ਨ ਫੌਰ ਐਮਰਜੰਸੀ ਟਰੈਵਲ ਪ੍ਰੋਗਰਾਮ ਤਹਿਤ ਯੂਕਰੇਨੀਅਨਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 15 ਜੁਲਾਈ ਤੱਕ ਬਿਨਾਂ ਕੋਈ ਫੀਸ ਅਦਾ ਕੀਤਿਆਂ ਵਿਜ਼ੀਟਰ ਵੀਜ਼ਾ ਲਈ ਅਪਲਾਈ ਕਰ ਸਕਣਗੇ। ਉਨ੍ਹਾਂ ਆਖਿਆ ਕਿ ਇਸ ਨਿਰਧਾਰਤ ਤਰੀਕ ਤੋਂ ਬਾਅਦ ਫੀਸ ਤੇ ਸ਼ਰਤਾਂ ਵੀ ਆਮ ਵਾਂਗ ਹੀ ਲੱਗਣਗੀਆਂ। ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਲਈ ਆਖਰੀ ਤਰੀਕ 31 ਮਾਰਚ ਸੀ।
ਇਸ ਪ੍ਰੋਗਰਾਮ ਤਹਿਤ ਯੂਕਰੇਨੀਅਨਜ਼ ਤਿੰਨ ਸਾਲਾਂ ਲਈ ਕੈਨੇਡਾ ਵਿੱਚ ਰਹਿ ਸਕਣਗੇ ਤੇ ਇੱਥੇ ਰਹਿੰਦਿਆਂ ਉਨ੍ਹਾਂ ਨੂੰ ਕੰਮ ਕਰਨ ਤੇ ਪੜ੍ਹਾਈ ਕਰਨ ਦੀ ਖੁੱਲ੍ਹ ਹੋਵੇਗੀ। ਵਿਜ਼ੀਟਰ ਵੀਜ਼ਾ ਲਈ ਸਟੈਂਡਰਡ ਪੀਰੀਅਡ ਛੇ ਮਹੀਨੇ ਹੈ ਤੇ ਇਸ ਦੀ ਫੀਸ 100 ਡਾਲਰ ਹੈ। ਫਰੇਜ਼ਰ ਨੇ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਅਸੀਂ ਯੂਕਰੇਨ ਵਾਸੀਆਂ ਦੀ ਮਦਦ ਹਰ ਹਾਲ ਕਰਨੀ ਜਾਰੀ ਰੱਖਾਂਗੇ, ਇਸ ਲਈ ਅਸੀਂ ਜਿੰਨੀ ਸੰਭਵ ਹੋ ਸਕੇ ਮਦਦ ਲਈ ਤਿਆਰ ਹਾਂ।
ਫੈਡਰਲ ਸਰਕਾਰ ਵੱਲੋਂ ਮਾਰਚ 2022 ਵਿੱਚ ਯੂਕਰੇਨੀਅਨਜ਼ ਲਈ ਐਮਰਜੰਸੀ ਟਰੈਵਲ ਪ੍ਰੋਗਰਾਮ ਦੀ ਸੁ਼ਰੂਆਤ ਕੀਤੀ ਗਈ ਸੀ। ਇਹ ਯੂਕਰੇਨੀਅਨਜ਼ ਲਈ ਐਲਾਨੀਆਂ ਦੋ ਸਟ੍ਰੀਮਜ਼ ਵਿੱਚੋਂ ਇੱਕ ਹੈ ਤੇ ਦੂਜੀ ਵਿੱਚ ਉਨ੍ਹਾਂ ਯੂਕਰੇਨੀਅਨਜ਼ ਦੀ ਸਰਕਾਰ ਵੱਲੋਂ ਮਦਦ ਕੀਤੀ ਜਾਂਦੀ ਹੈ ਜਿਹੜੇ ਪਰਮਾਨੈਂਟ ਤੌਰ ਉੱਤੇ ਕੈਨੇਡਾ ਰਹਿਣਾ ਚਾਹੁੰਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼