Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਕੈਨੇਡਾ

ਖਰਚਿਆਂ ਉੱਤੇ ਰੋਕ ਲਾਵੇ ਤੇ ਟੈਕਸਾਂ ਵਿੱਚ ਕਟੌਤੀ ਕਰੇ ਲਿਬਰਲ ਸਰਕਾਰ : ਪੌਲੀਏਵਰ

March 12, 2023 11:01 PM

ਓਟਵਾ, 12 ਮਾਰਚ (ਪੋਸਟ ਬਿਊਰੋ) : ਇਸ ਸਮੇਂ ਅਰਥਚਾਰੇ ਦੀ ਮਾੜੀ ਹੋ ਚੁੱਕੀ ਹਾਲਤ ਦਾ ਭਾਂਡਾ ਲਿਬਰਲਾਂ ਸਿਰ ਭੰਨ੍ਹਦਿਆਂ ਐਤਵਾਰ ਨੂੰ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਆਉਣ ਵਾਲੇ ਫੈਡਰਲ ਬਜਟ ਵਿੱਚ ਟੈਕਸਾਂ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ, ਖਰਚਿਆਂ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਨਵੇਂ ਘਰ ਬਣਾਉਣਾ ਸੱਭ ਦੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ।
28 ਮਾਰਚ ਨੂੰ ਪਾਰਲੀਆਮੈਂਟ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਪੌਲੀਏਵਰ ਨੇ ਬਜਟ ਸਬੰਧੀ ਆਪਣੀ ਪਾਰਟੀ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ। ਟੋਰੀ ਆਗੂ ਨੇ ਦੋਸ਼ ਲਾਇਆ ਕਿ ਮਹਿੰਗਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਰਨ ਹੀ ਵਧੀ ਹੈ ਤੇ ਉਨ੍ਹਾਂ ਕਰਕੇ ਹੀ ਕੈਨੇਡੀਅਨ ਅੱਜ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਤੇ ਆਪਣੇ ਪਰਿਵਾਰਾਂ ਲਈ ਘਰ ਬਣਾਉਣ ਤੋਂ ਅਸਮਰੱਥ ਹਨ।
ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਬੈਂਕ ਆਫ ਕੈਨੇਡਾ ਵੱਲੋਂ ਵਧਾਈਆਂ ਗਈਆਂ ਵਿਆਜ਼ ਦਰਾਂ ਸਦਕਾ ਅਰਥਚਾਰੇ ਦੀ ਰਫਤਾਰ ਮੱਠੀ ਪੈਣ ਤੇ ਗਲੋਬਲ ਰੁਝਾਣ ਕਾਰਨ ਮੰਦਵਾੜੇ ਦਾ ਖਤਰਾ ਪੈਦਾ ਹੋਣ ਕਾਰਨ ਪੌਲੀਏਵਰ ਵੱਲੋਂ ਇਹ ਨੁਕਤਾਚੀਨੀ ਕੀਤੀ ਗਈ।ਇਸ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਸਰਕਾਰ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਬਜਟ ਵਿੱਚ ਗ੍ਰੀਨ ਅਰਥਚਾਰੇ ਤੇ ਕਲੀਨ ਤਕਨਾਲੋਜੀ ਦੇ ਮਾਮਲੇ ਵਿੱਚ ਅਮਰੀਕਾ ਨਾਲ ਮੁਕਾਬਲਾ ਕਰਨ ਲਈ ਵੀ ਵਿਸ਼ੇਸ਼ ਰਣਨੀਤੀ ਉਲੀਕੀ ਗਈ ਹੈ।
ਉਨ੍ਹਾਂ ਦੱਸਿਆ ਕਿ ਹੈਲਥ ਕੇਅਰ ਵਿੱਚ ਸੁਧਾਰ ਲਈ ਹੋਰ ਖਰਚੇ ਵਾਸਤੇ ਕਈ ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ ਤੇ ਇਹ ਪ੍ਰੋਵਿੰਸਾਂ ਨਾਲ ਹੋਣ ਵਾਲੀਆਂ ਦੁਵੱਲੀਆਂ ਡੀਲਜ਼ ਰਾਹੀਂ ਕੀਤੇ ਜਾਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੀਨ ਵੱਲੋਂ ਮੇਰੀ ਨਾਮਜ਼ਦਗੀ ਵਿੱਚ ਕੋਈ ਮਦਦ ਨਹੀਂ ਕੀਤੀ ਗਈ : ਡੌਂਗ ਸਿੱਖ ਵਿਦਿਆਰਥੀ ਨਾਲ ਕੀਤੀ ਗਈ ਕੁੱਟਮਾਰ ਦੀ ਕਾਊਂਸਲਰ ਵੱਲੋਂ ਸਖ਼ਤ ਨਿਖੇਧੀ ਘਰੇਲੂ ਝਗੜਾ ਸੁਲਝਾਉਣ ਗਏ ਦੋ ਪੁਲਿਸ ਅਧਿਕਾਰੀ ਹਲਾਕ, 16 ਸਾਲਾ ਮਸ਼ਕੂਕ ਵੀ ਮਾਰਿਆ ਗਿਆ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁਲਾਂਕਣ ਲਈ ਜੌਹਨਸਟਨ ਨੂੰ ਨਿਯੁਕਤ ਕੀਤੇ ਜਾਣ ਉੱਤੇ ਵਿਰੋਧੀ ਪਾਰਟੀਆਂ ਨੇ ਪ੍ਰਗਟਾਇਆ ਇਤਰਾਜ਼ ਚੀਨ, ਹਾਂਗ ਕਾਂਗ ਤੇ ਮਕਾਓ ਦੇ ਟਰੈਵਲਰਜ਼ ਲਈ ਕੈਨੇਡਾ ਨੇ ਕੋਵਿਡ ਟੈਸਟ ਸਬੰਧੀ ਸ਼ਰਤਾਂ ਕੀਤੀਆਂ ਖ਼ਤਮ ਬਜਟ ਵਿੱਚ ਸ਼ਾਮਲ ਕੀਤੇ ਜਾਣਗੇ ਅਫੋਰਡੇਬਿਲਿਟੀ ਮਾਪਦੰਡ : ਟਰੂਡੋ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਜੌਹਨਸਟਨ ਨੂੰ ਮਾਹਿਰ ਵਜੋਂ ਕੀਤਾ ਗਿਆ ਨਿਯੁਕਤ ਫੋਰਟਿਨ ਨੇ ਕੈਨੇਡੀਅਨ ਸਰਕਾਰ ਤੇ ਟਰੂਡੋ ਉੱਤੇ ਠੋਕਿਆ ਮੁਕੱਦਮਾ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਜਲਦ ਹੀ ਨਿਯੁਕਤ ਕੀਤਾ ਜਾਵੇਗਾ ਮਾਹਿਰ : ਟਰੂਡੋ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ ਕਰਾਂਗੇ ਕੇਸ : ਪੌਲੀਏਵਰ