Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਬਫਲੋ, ਓਨਟਾਰੀਓ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

February 06, 2023 09:34 AM

ਓਨਟਾਰੀਓ, 6 ਫਰਵਰੀ (ਪੋਸਟ ਬਿਊਰੋ) : ਬਫਲੋ, ਨਿਊ ਯੌਰਕ ਨੇੜੇ ਆਏ ਭੂਚਾਲ ਤੋਂ ਬਾਅਦ ਸੋਮਵਾਰ ਸਵੇਰੇ ਕੁੱਝ ਓਨਟਾਰੀਓ ਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਪਿਆ।
ਅਰਥਕੁਏਕਸ ਕੈਨੇਡਾ ਵੱਲੋਂ ਭੂਚਾਲ ਦੀ ਗਤੀ 4·2 ਮਾਪੀ ਗਈ। ਇਹ ਵੀ ਦੱਸਿਆ ਗਿਆ ਕਿ ਭੂਚਾਲ ਬਫਲੋ ਦੇ ਨੇੜੇ ਤੇੜੇ ਸਵੇਰੇ 6:15 ਉੱਤੇ ਆਇਆ।ਬਾਅਦ ਵਿੱਚ ਯੂਐਸ ਜੀਓਲੌਜੀਕਲ ਸਰਵੇਅ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਸ ਭੂਚਾਲ ਦੀ ਗਤੀ 3·8 ਸੀ ਤੇ ਇਹ ਬਫਲੋ ਤੋਂ ਦੱਖਣ ਵੱਲ ਵੈਸਟ ਸੈਨੇਕਾ, ਨਿਊ ਯੌਰਕ ਵਿੱਚ ਜ਼ਮੀਨ ਤੋਂ 3 ਕਿਲੋਮੀਟਰ ਹੇਠਾਂ ਆਇਆ ਸੀ।
ਟਵਿੱਟਰ ਉੱਤੇ ਕਈ ਕੈਨੇਡੀਅਨਜ਼ ਵੱਲੋਂ ਭੂਚਾਲ ਦੇ ਝਟਕੇ ਨਾਇਗਰਾ ਫਾਲਜ਼ ਤੇ ਸੇਂਟ ਕੈਥਰੀਨਜ਼ ਇਲਾਕਿਆਂ ਵਿੱਚ ਮਹਿਸੂਸ ਕਰਨ ਦੀ ਗੱਲ ਵੀ ਆਖੀ ਗਈ। ਇੱਕ ਵਿਅਕਤੀ ਨੇ ਦੱਸਿਆ ਕਿ ਉਹ ਸੇਂਟ ਕੈਥਰੀਨਜ਼ ਵਿੱਚ ਬਰੌਕ ਯੂਨੀਵਰਸਿਟੀ ਨੇੜੇ ਰਹਿੰਦਾ ਹੈ ਤੇ ਉਸ ਨੂੰ ਲੱਗਿਆ ਕਿ ਕੋਈ ਵਿਅਕਤੀ ਉਸ ਦੇ ਘਰ ਦੀ ਛਤ ਉੱਤੇ ਜ਼ੋਰ ਜ਼ੋਰ ਨਾਲ ਟੱਪ ਰਿਹਾ ਹੈ।
ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਭੂਚਾਲ ਨਾਲ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਹੋਣ ਦੀ ਵੀ ਕੋਈ ਖਬਰ ਨਹੀਂ ਮਿਲੀ ਹੈ।

 

 

 

 
Have something to say? Post your comment