Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਮੈਰਿਟ ਸਟਾਈਲਜ਼ ਬਣੀ ਓਨਟਾਰੀਓ ਐਨਡੀਪੀ ਦੀ ਨਵੀਂ ਆਗੂ

February 05, 2023 09:59 PM

ਓਨਟਾਰੀਓ, 5 ਫਰਵਰੀ (ਪੋਸਟ ਬਿਊਰੋ) : ਮੈਰਿਟ ਸਟਾਈਲਜ਼ ਨੂੰ ਰਸਮੀ ਤੌਰ ਉੱਤੇ ਸ਼ਨਿੱਚਰਵਾਰ ਨੂੰ ਓਨਟਾਰੀਓ ਐਨਡੀਪੀ ਦਾ ਨਵਾਂ ਆਗੂ ਚੁਣ ਲਿਆ ਗਿਆ। ਬਹੁਗਿਣਤੀ ਪਾਰਟੀ ਮੈਂਬਰਾਂ ਵੱਲੋਂ ਆਪਣੀ ਇਸ ਇਕਲੌਤੀ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ ਗਈ।
ਡਾਊਨਟਾਊਨ ਵਿੱਚ ਕਰਵਾਏ ਗਏ ਇੱਕ ਈਵੈਂਟ ਵਿੱਚ ਕਰਵਾਈ ਗਈ ਇਸ ਲੀਡਰਸਿ਼ਪ ਸਬੰਧੀ ਵੋਟ ਤੋਂ ਬਾਅਦ ਪਾਰਟੀ ਵੱਲੋਂ ਸਟਾਈਲ ਨੂੰ ਆਗੂ ਚੁਣੇ ਜਾਣ ਦੀ ਪੁਸ਼ਟੀ ਕੀਤੀ ਗਈ। ਹੁਣ ਸਟਾਈਲ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਧਿਰ ਦੀ ਆਗੂ ਹੋਵੇਗੀ। ਇਸ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸਟਾਈਲਜ਼ ਨੇ ਆਖਿਆ ਕਿ ਅੱਜ ਤੋਂ ਡੱਗ ਫੋਰਡ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਓਨਟਾਰੀਓ ਦੇ ਉੱਜਲੇ ਭਵਿੱਖ ਲਈ ਅਸੀਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ।
ਸਟਾਈਲਜ਼ 2018 ਤੋਂ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਵਿੱਚ ਐਨਡੀਪੀ ਦੀ ਮੈਂਬਰ ਹੈ ਤੇ ਲੀਡਰਸਿ਼ਪ ਦੌੜ ਵਿੱਚ ਉਸ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਖੜ੍ਹਾ ਹੀ ਨਹੀਂ ਹੋਇਆ। ਉਹ ਟੋਰਾਂਟੋ ਦੇ ਡੇਵਨਪੋਰਟ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ। ਕਈ ਸਾਲਾਂ ਤੱਕ ਉਨ੍ਹਾਂ ਪਾਰਟੀ ਦੇ ਐਜੂਕੇਸ਼ਨ ਕ੍ਰਿਟਿਕ ਦੀ ਭੂਮਿਕਾ ਨਿਭਾਈ ਤੇ ਇਸ ਤੋਂ ਪਹਿਲਾਂ ਉਹ ਸਕੂਲ ਟਰਸਟੀ ਤੋਂ ਇਲਾਵਾ ਫੈਡਰਲ ਐਨਡੀਪੀ ਦੀ ਪ੍ਰੈਜ਼ੀਡੈਂਟ ਵੀ ਰਹਿ ਚੁੱਕੀ ਹੈ।
ਇਸ ਦੌਰਾਨ ਫੋਰਡ ਵੱਲੋਂ ਪਾਰਟੀ ਆਗੂ ਬਣਨ ਉੱਤੇ ਸਟਾਈਲਜ਼ ਨੂੰ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਆਖਿਆ ਕਿ ਓਨਟਾਰੀਓ ਦੇ ਭਵਿੱਖ ਲਈ ਉਹ ਸਾਰਿਆਂ ਨਾਲ ਰਲ ਕੇ ਕੰਮ ਕਰਨ ਲਈ ਤਾਂਘਵਾਣ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ