Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਕਈ ਦਿਨਾਂ ਤੋਂ ਆਕਾਸ਼ ਵਿੱਚ ਮੰਡਰਾ ਰਹੇ ਚੀਨੀ ਬਲੂਨ ਨੂੰ ਅਮਰੀਕਾ ਨੇ ਫੁੰਡ ਸੁੱਟਿਆ

February 05, 2023 09:58 PM

ਵਾਸਿ਼ੰਗਟਨ, 5 ਫਰਵਰੀ (ਪੋਸਟ ਬਿਊਰੋ) : ਆਕਾਸ਼ ਵਿੱਚ ਮੌਜੂਦ ਕਥਿਤ ਤੌਰ ਉੱਤੇ ਚੀਨ ਦੇ ਸੂਹੀਆ ਬਲੂਨ ਨੂੰ ਅਮਰੀਕੀ ਫੌਜ ਵੱਲੋਂ ਸ਼ਨਿੱਚਰਵਾਰ ਨੂੰ ਫੁੰਡ ਸੁੱਟਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਲੂਨ ਕਈ ਦਿਨਾਂ ਤੋਂ ਨੌਰਥ ਅਮਰੀਕਾ ਦੇ ਆਕਾਸ਼ ਵਿੱਚ ਸੰਵੇਦਨਸ਼ੀਲ ਫੌਜੀ ਇਲਾਕਿਆਂ ਉੱਤੇ ਘੁੰਮ ਰਿਹਾ ਸੀ ਤੇ ਆਖਿਰਕਾਰ ਇਸ ਨੂੰ ਕੈਰੋਲੀਨਾ ਦੇ ਤਟ ਉੱਤੇ ਪਹੁੰਚਣ ਉਪਰੰਤ ਫੁੰਡ ਸੁੱਟਿਆ ਗਿਆ। ਇਸ ਉੱਤੇ ਚੀਨ ਵੱਲੋਂ ਅਗਲੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।
ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਤੇ ਉਹ ਬੁੱਧਵਾਰ ਨੂੰ ਹੀ ਇਸ ਨੂੰ ਫੁੰਡ ਦੇਣਾ ਚਾਹੁੰਦੇ ਸਨ। ਫਿਰ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਇਸ ਨੂੰ ਫੁੰਡਣ ਦਾ ਸਹੀ ਸਮਾਂ ਉਦੋਂ ਹੋਵੇਗਾ ਜਦੋਂ ਇਹ ਪਾਣੀ ਦੇ ਉੱਤੇ ਹੋਵੇਗਾ। ਫੌਜੀ ਅਧਿਕਾਰੀਆਂ ਵੱਲੋਂ ਆਖਿਆ ਗਿਆ ਕਿ ਜੇ 60,000 ਫੁੱਟ ਦੀ ਉਚਾਈ ਤੋਂ ਇਸ ਨੂੰ ਫੁੰਡ ਕੇ ਹੇਠਾਂ ਲਿਆਂਦਾ ਗਿਆ ਤਾਂ ਜ਼ਮੀਨ ਉੱਤੇ ਮੌਜੂਦ ਲੋਕਾਂ ਲਈ ਇਹ ਖਤਰਾ ਹੋ ਸਕਦਾ ਹੈ। ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਚੀਨ ਨੇ ਆਖਿਆ ਕਿ ਉਸ ਨੂੰ ਅਗਲੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ। ਚੀਨ ਨੇ ਅਮਰੀਕਾ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਹ ਕੌਮਾਂਤਰੀ ਰੁਝਾਨ ਦੀ ਗੰਭੀਰ ਉਲੰਘਣਾ ਹੈ ਤੇ ਅਮਰੀਕਾ ਵੱਲੋਂ ਇਸ ਮਾਮਲੇ ਨੂੰ ਖਾਹਮਖਾਹ ਦੀ ਤੂਲ ਦਿੱਤੀ ਗਈ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਸਾਰੇ ਮਾਮਲੇ ਉੱਤੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਪਹਿਲਾਂ ਚੁੱਪ ਧਾਰੀ ਗਈ ਸੀ ਪਰ ਰੱਖਿਆ ਮੰਤਰੀ ਆਨੰਦ ਵੱਲੋਂ ਸ਼ਨਿੱਚਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਇਸ ਬਲੂਨ ਵੱਲੋਂ ਕੈਨੇਡੀਅਨ ਏਅਰਸਪੇਸ ਦੀ ਵੀ ਉਲੰਘਣਾ ਕੀਤੀ ਗਈ ਸੀ। ਇਸ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਟਲਾਂਟਿਕ ਉੱਤੇ ਇਸ ਬਲੂਨ ਨੂੰ ਫੁੰਡ ਸੁੱਟਣ ਸਬੰਧੀ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਖਿਆ ਕਿ ਕੈਨੇਡਾ ਵੱਲੋਂ ਆਪਣੇ ਸਾਥੀ ਅਮਰੀਕੀ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਰੱਖਿਆ ਗਿਆ ਤੇ ਇਸ ਕਾਰਵਾਈ ਦਾ ਸਮਰਥਨ ਕੀਤਾ ਗਿਆ। ਕੈਨੇਡਾ ਨੇ ਅਮਰੀਕਾ ਵੱਲੋਂ ਇਸ ਮਾਮਲੇ ਵਿੱਚ ਦਿੱਤੇ ਸਹਿਯੋਗ ਲਈ ਉਸ ਦਾ ਧੰਨਵਾਦ ਵੀ ਕੀਤਾ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ