Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਹਾਊਸਿੰਗ ਸਪਲਾਈ ਸੰਕਟ ਨੂੰ ਖ਼ਤਮ ਕਰਨ ਲਈ ਐਮਪੀਪੀਜ਼ ਤੇ ਮਿਊਂਸਪਲ ਮਾਮਲਿਆਂ ਦੇ ਮੰਤਰੀ ਨੇ ਕੀਤੀ ਚਰਚਾ

January 26, 2023 09:14 PM

ਬਰੈਂਪਟਨ, 26 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੀ ਹਾਊਸਿੰਗ ਸਪਲਾਈ ਦੇ ਸੰਕਟ ਤੇ ਇਸ ਦੇ ਬਰੈਂਪਟਨ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਸਰਕਾਰ ਦੀ ਯੋਜਨਾ ਉੱਤੇ ਚਰਚਾ ਕਰਨ ਲਈ ਐਮਪੀਪੀ ਗ੍ਰਾਹਮ ਮੈਕਗ੍ਰੈਗਰ (ਬਰੈਂਪਟਨ ਨੌਰਥ) ਤੇ ਐਮਪੀਪੀ ਹਰਦੀਪ ਗਰੇਵਾਲ (ਬਰੈਂਪਟਨ ਈਸਟ) ਨੇ ਮਿਊਂਸਪਲ ਮਾਮਲਿਆਂ ਦੇ ਮੰਤਰੀ ਸਟੀਵ ਕਲਾਰਕ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਵੱਲੋਂ ਓਨਟਾਰੀਓ ਵਿੱਚ ਹਾਊਸਿੰਗ ਸਪਲਾਈ ਸੰਕਟ ਖ਼ਤਮ ਕਰਨ ਲਈ ਮੋਰ ਹੋਮਜ਼ ਬਿਲਟ ਫਾਸਟਰ ਐਕਟ ਪਾਸ ਕੀਤਾ ਗਿਆ ਹੈ। ਇਸ ਤਹਿਤ 2031 ਤੱਕ 1·5 ਮਿਲੀਅਨ ਘਰ ਬਣਾ ਕੇ ਇਸ ਸੰਕਟ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਦੌਰਾਨ ਬਰੈਂਪਟਨ ਵਿੱਚ ਆਪਣੀ ਮਲਕੀਅਤ ਵਾਲੇ ਤੇ ਕਿਰਾਏ ਦੇ ਘਰ ਤਿਆਰ ਕੀਤੇ ਜਾਣਗੇ ਤਾਂ ਕਿ ਸਮੂਹ ਓਨਟਾਰੀਓ ਵਾਸੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।ਇਨ੍ਹਾਂ ਵਿੱਚ ਸਿੰਗਲ ਪਰਿਵਾਰਕ ਘਰਾਂ ਦੇ ਨਾਲ ਨਾਲ ਟਾਊਨਹੋਮਜ਼ ਵੀ ਹੋਣਗੇ ਤੇ ਰਿਹਾਇਸ਼ੀ ਅਪਾਰਟਮੈਂਟਸ ਵੀ ਤਿਆਰ ਕੀਤੇ ਜਾਣਗੇ। ਇਸ ਐਕਟ ਤਹਿਤ ਸਰਕਾਰ ਡਿਵੈਲਪਮੈਂਟ ਚਾਰਜਿਜ਼ ਖ਼ਤਮ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਕਿਫਾਇਤੀ ਘਰ ਮੁਹੱਈਆ ਕਰਵਾਏ ਜਾ ਸਕਣ।
ਐਮਪੀਪੀ ਮੈਕਗ੍ਰੈਗਰ ਨੇ ਆਖਿਆ ਕਿ ਉਹ ਇਸ ਸੰਕਟ ਤੋਂ ਭਲੀ ਭਾਂਤ ਜਾਣੂ ਹਨ। ਸਪਲਾਈ ਦੀ ਘਾਟ ਤੋਂ ਭਾਵ ਹੈ ਕਿ ਬਰੈਂਪਟਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਲੋੜਾਂ ਤੇ ਬਜਟ ਦੇ ਹਿਸਾਬ ਨਾਲ ਘਰ ਨਹੀਂ ਮਿਲ ਪਾਉਂਦਾ।ਇਸ ਲਈ ਅਗਲੇ ਇੱਕ ਦਹਾਕੇ ਵਿੱਚ ਸਾਡੀ ਸਰਕਾਰ ਵੱਲੋਂ 1·5 ਮਿਲੀਅਨ ਘਰ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਤਾਂ ਕਿ ਯੰਗ ਕੈਨੇਡੀਅਨ ਵੀ ਆਪਣੇ ਘਰ ਦਾ ਸੁਪਨਾ ਸਾਕਾਰ ਕਰ ਸਕਣ।
ਇਸ ਮੌਕੇ ਬਰੈਂਪਟਨ ਈਸਟ ਤੋਂ ਐਮਪੀਪੀ ਹਰਦੀਪ ਗਰੇਵਾਲ ਨੇ ਆਖਿਆ ਕਿ ਸਾਡੀ ਸਰਕਾਰ ਸਮਝਦੀ ਹੈ ਕਿ ਅਸੀਂ ਹਾਊਸਿੰਗ ਸਪਲਾਈ ਸੰਕਟ ਵਿੱਚੋਂ ਲੰਘ ਰਹੇ ਹਾਂ। ਉਨ੍ਹਾ ਆਖਿਆ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਆਬਾਦੀ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖ ਕੇ ਘਰ ਤਿਆਰ ਕੀਤੇ ਜਾਣ।ਸਾਡੀਆਂ ਸਰਕਾਰੀ ਨੀਤੀਆਂ ਦੇ ਕਮਾਲ ਦੇ ਨਤੀਜੇ ਵੇਖਣ ਨੂੰ ਮਿਲੇ ਹਨ। ਪਿਛਲੇ ਤਿੰਨ ਸਾਲਾਂ ਵਿੱਚ ਅਸੀਂ ਇਸ ਖੇਤਰ ਵਿੱਚ 4·4 ਬਿਲੀਅਨ ਡਾਲਰ ਦਾ ਨਿਵੇਸ਼ ਕਰ ਚੁੱਕੇ ਹਾਂ। ਕਮਿਊਨਿਟੀ ਦੀ ਮਦਦ ਲਈ ਤੇ ਪੀਲ ਰੀਜਨ ਵਿੱਚ ਕਿਫਾਇਤੀ ਘਰ ਤਿਆਰ ਕਰਨ ਲਈ ਅਸੀਂ ਸੋਸ਼ਲ ਸਰਵਿਸਿਜ਼ ਰਲੀਫ ਫੰਡ ਤੇ ਹੋਮਲੈੱਸਨੈੱਸ ਪ੍ਰਿਵੈਂਸ਼ਨ ਪ੍ਰੋਗਰਾਮ ਵੀ ਚਲਾਏ।2022-2023 ਲਈ ਪੀਲ ਰੀਜਨ ਨੂੰ ਹੋਮਲੈੱਸਨੈੱਸ ਪ੍ਰਿਵੈਂਸ਼ਨ ਪ੍ਰੋਗਰਾਮ ਤਹਿਤ 30·7 ਮਿਲੀਅਨ ਡਾਲਰ ਦਿੱਤੇ ਗਏ ਤੇ ਸੋਸ਼ਲ ਸਰਵਿਸਿਜ਼ ਰਲੀਫ ਫੰਡ ਤਹਿਤ 49·4 ਮਿਲੀਅਨ ਡਾਲਰ ਦਿੱਤੇ ਗਏ। ਅਸੀਂ ਸਾਂਝੇ ਟੀਚੇ ਨੂੰ ਪੂਰਾ ਕਰਨ ਲਈ ਪ੍ਰੋਵਿੰਸ ਭਰ ਦੀਆਂ ਸਾਰੀਆਂ ਕਮਿਊਨਿਟੀਜ਼ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ